ਮਹਾਰਾਸ਼ਟਰ/ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਇਕ 20 ਸਾਲਾ ਲੜਕੀ ਨਾਲ ਉਸ ਦੇ ਪਿਤਾ ਨੇ ਕਥਿਤ ਤੌਰ 'ਤੇ ਬਲਾਤਕਾਰ (Man arrested for raping daughter) ਕੀਤਾ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੂਤਰਾਂ ਮੁਤਾਬਕ 46 ਸਾਲਾ ਮੁਲਜ਼ਮ ਉੜੀਸਾ ਦਾ ਰਹਿਣ ਵਾਲਾ ਪੁਣੇ 'ਚ ਇਕ ਗੈਰੇਜ 'ਚ ਕੰਮ ਕਰਦਾ ਸੀ ਅਤੇ ਪਿਛਲੇ ਚਾਰ ਸਾਲਾਂ ਤੋਂ ਉਸ ਦੀ ਬੇਟੀ ਦਾ ਵੱਖ-ਵੱਖ ਥਾਵਾਂ 'ਤੇ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪੀੜਤਾ ਦੀ ਮਾਂ ਅਤੇ ਮਾਂ ਦੀ ਦੋਸਤ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਮੁਲਜ਼ਮ ਦੀ ਮਦਦ ਕਰ ਰਹੇ ਸਨ।
ਪੀੜਤਾ ਨੇ ਤੰਗ ਆ ਕੇ ਨੇ ਪੁਣੇ ਦੇ ਕੋਂਧਵਾ ਪੁਲਿਸ ਸਟੇਸ਼ਨ 'ਚ ਤਿੰਨਾਂ ਮੁਲਜ਼ਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ:- ਲੁੱਟਾਖੋਹਾਂ ਕਰਨ ਵਾਲਿਆਂ ਦੀ ਲੋਕਾਂ ਨੇ ਕੀਤੀ ਕੁੱਟਮਾਰ, ਕੱਪੜੇ ਲਾਹ ਕੇ ਭਜਾਇਆ, ਵੀਡੀਓ ਵਾਇਰਲ