ਹੈਦਰਾਬਾਦ ਡੈਸਕ : ਮਹਾਂ ਸ਼ਿਵਰਾਤਰੀ ਦੇ ਦਿਨ ਦੀ ਸ਼ਿਵ ਭਗਤਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਸ਼ਿਵ ਭਗਤਾਂ ਲਈ ਇਹ ਦਿਨ ਜਲਦੀ ਹੀ ਆਉਣ ਵਾਲਾ ਹੈ, ਜਦੋਂ ਭਗਤ ਦੇਵਾਂ ਦੇ ਦੇਵ ਮਹਾਦੇਵ ਦੀ ਸ਼ਰਧਾ ਵਿੱਚ ਡੁੱਬੇ ਹੋਏ ਨਜ਼ਰ ਆਉਣਗੇ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਭਗਵਾਨ ਸ਼ਿਵ ਆਪਣੇ ਭਗਤਾਂ ਦੀ ਹਰ ਮੁਸੀਬਤ ਵਿੱਚ ਮਦਦ ਕਰਦੇ ਹਨ ਅਤੇ ਇਨ੍ਹਾਂ ਦੀ ਅਰਾਧਨਾ ਕਰਨ ਨਾਲ ਸਾਡੇ ਅੰਦਰ ਤੋਂ ਅਕਾਲ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
ਹਾਲਾਂਕਿ, ਇਸ ਵਾਰ ਸ਼ਿਵ ਭਗਤ ਮਹਾਂ ਸ਼ਿਵਰਾਤਰੀ ਕਿਸ ਤਰੀਕ ਨੂੰ ਮਨਾਉਣ, ਇਸ ਨੂੰ ਲੈ ਕੇ ਕਾਫੀ ਕਨਫੀਊਜ਼ਨ ਚਲ ਰਹੀ ਹੈ ਕਿ ਮਹਾਂ ਸ਼ਿਵਰਾਤਰੀ 18 ਨੂੰ ਮਨਾਇਆ ਜਾਵੇ ਜਾਂ 19 ਫਰਵਰੀ ਨੂੰ। ਸੋ, ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਹਾਂਸ਼ਿਵਰਾਤਰੀ ਦਾ ਦਿਨ ਕਦੋਂ ਮਨਾਇਆ ਜਾਣਾ ਹੈ।
ਇਸ ਦਿਨ ਮਨਾਉ ਮਹਾਂ ਸ਼ਿਵਰਾਤਰੀ : ਹਿੰਦੂ ਕੈਲੰਡਰ ਦੇ ਅਨੁਸਾਰ, ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਫੱਗਣ ਮਹੀਨੇ ਦੀ ਚਤੁਰਦਸ਼ੀ ਤਰੀਕ 18 ਫਰਵਰੀ ਨੂੰ ਸ਼ਾਮ 8.02 ਵਜੇ ਤੋਂ ਸ਼ੁਰੂ ਹੋਵੇਗੀ ਅਤੇ 19 ਫਰਵਰੀ ਨੂੰ ਸ਼ਾਮ 4.18 ਵਜੇ ਸਮਾਪਤ ਹੋਵੇਗੀ। ਪਰ ਮਹਾਸ਼ਿਵਰਾਤਰੀ ਦੀ ਪੂਜਾ ਨਿਸ਼ਿਤ ਕਾਲ ਵਿੱਚ ਕੀਤੀ ਜਾਂਦੀ ਹੈ। ਅਜਿਹੇ 'ਚ ਇਸ ਸਾਲ ਮਹਾਸ਼ਿਵਰਾਤਰੀ ਦਾ ਤਿਉਹਾਰ 18 ਫਰਵਰੀ 2023 ਯਾਨੀ ਸ਼ਨੀਵਾਰ ਨੂੰ ਮਨਾਇਆ ਜਾਵੇਗਾ।
ਮਹਾਂ ਸ਼ਿਵਰਾਤਰੀ ਦਾ ਸ਼ੁਭ ਮਹੂਰਤ : ਇਸ ਵਾਰ ਚਾਰ ਪਹਿਰ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਵੇਗੀ।
ਪਹਿਲੇ ਪਹਿਰ ਦੀ ਪੂਜਾ : 18 ਫਰਵਰੀ, ਸ਼ਾਮ - 6:41 ਤੋਂ 9:47 ਵਜੇ ਤੱਕ
ਦੂਜੇ ਪਹਿਰ ਦੀ ਪੂਜਾ : 18 ਫਰਵਰੀ, ਰਾਤ - 9:47 ਤੋਂ 12:53 ਵਜੇ ਤੱਕ
ਤੀਜੇ ਪਹਿਰ ਦੀ ਪੂਜਾ : 19 ਫਰਵਰੀ, ਰਾਤ - 12:53 ਤੋਂ 3:58 ਵਜੇ ਤੱਕ
ਚੌਥੇ ਪਹਿਰ ਦੀ ਪੂਜਾ : 19 ਫਰਵਰੀ, 03:53 ਤੋਂ ਸਵੇਰੇ 7:06 ਵਜੇ ਤੱਕ
ਵਰਤ ਰੱਖਣ ਦਾ ਸਮਾਂ : 19 ਫਰਵਰੀ, ਸਵੇਰੇ 06:11 ਤੋਂ ਦੁਪਹਿਰ 2:41 ਵਜੇ ਤੱਕ
ਮਹਾਂ ਸ਼ਿਵਰਾਤਰੀ ਦੀ ਪੂਜਾ ਵਿਧੀ : ਮਹਾਸ਼ਿਵਰਾਤਰੀ ਦੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ ਅਤੇ ਫਿਰ ਸਾਫ਼-ਸੁਥਰੇ ਕੱਪੜੇ ਪਹਿਨੋ ਅਤੇ ਪੂਰੀ ਸ਼ਰਧਾ ਨਾਲ ਭੋਲੇਨਾਥ ਅੱਗੇ ਹੱਥ ਜੋੜ ਕੇ ਵਰਤ ਰੱਖਣ ਦਾ ਪ੍ਰਣ ਲਓ। ਇਸ ਦਿਨ ਭੋਲੇਨਾਥ ਨੂੰ ਬੇਲ ਪੱਤਰ ਚੜ੍ਹਾਉਣ ਦਾ ਵਿਸ਼ੇਸ਼ ਮਹੱਤਵ ਹੈ। ਅਜਿਹੇ 'ਚ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਨੂੰ ਪੰਚਾਮ੍ਰਿਤ ਅਤੇ ਗੰਗਾਜਲ ਨਾਲ ਅਭਿਸ਼ੇਕ ਕਰੋ ਅਤੇ ਬੇਲ ਪੱਤਰ ਚੜ੍ਹਾਓ।
ਇਸ ਦੇ ਨਾਲ ਹੀ ਮਹਾਂਦੇਵ ਨੂੰ ਧਤੂਰਾ, ਸਫ਼ੈਦ ਚੰਦਨ, ਅਤਰ, ਜਨੇਊ, ਫਲ ਅਤੇ ਮਠਿਆਈਆਂ ਨਾਲ ਭੋਜਨ ਚੜ੍ਹਾਓ। ਇਸ ਦੇ ਨਾਲ ਹੀ, ਮਹਾਸ਼ਿਵਰਾਤਰੀ ਦੇ ਦਿਨ ਵਰਤ ਅਤੇ ਰੁਦ੍ਰਾਭਿਸ਼ੇਕ ਦਾ ਵੀ ਬਹੁਤ ਮਹੱਤਵ ਹੈ।
ਇਹ ਵੀ ਪੜ੍ਹੋ: HISTORY OF FEBRUARY 16: ਅੱਜ ਦੇ ਦਿਨ ਹੋਇਆ ਸੀ ਹਿੰਦੀ ਸਿਨੇਮਾ ਦੇ 'ਪਿਤਾਮਾ' ਦਾ ਦੇਹਾਂਤ, ਜਾਣੋ ਅੱਜ ਦਾ ਇਤਿਹਾਸ