ਪ੍ਰਯਾਗਰਾਜ/ਉੱਤਰ ਪ੍ਰਦੇਸ਼: ਮਾਫੀਆ ਅਤੀਕ ਅਹਿਮਦ ਦੇ ਮੁਕਾਬਲੇ 'ਚ ਮਾਰੇ ਗਏ ਮੁਹੰਮਦ ਮੁਸਲਿਮ ਨਾਂ ਦੇ ਬਿਲਡਰ ਦੇ ਬੇਟੇ ਅਸਦ ਅਤੇ ਬਿਲਡਰ ਵਿਚਾਲੇ ਆਡੀਓ ਵਾਇਰਲ ਹੋ ਗਈ ਹੈ। ਇਸ ਤੋਂ ਬਾਅਦ ਹੀ, ਉਸੇ ਬਿਲਡਰ ਅਤੇ ਜੇਲ੍ਹ ਵਿੱਚ ਬੰਦ ਅਤੀਕ ਅਹਿਮਦ ਦੀ ਹੋਈ ਗੱਲਬਾਤ ਵਾਇਰਲ ਹੋ ਰਹੀ ਹੈ। ਵਾਇਰਲ ਚੈਟ ਨੂੰ ਪੜ੍ਹ ਕੇ ਲੱਗਦਾ ਹੈ ਕਿ ਬਿਲਡਰ ਨੇ ਅਤੀਕ ਅਹਿਮਦ ਦੇ ਪੁੱਤਰਾਂ ਤੋਂ ਪੈਸੇ ਲਏ ਸਨ ਜਾਂ ਉਨ੍ਹਾਂ ਨੂੰ ਕਿਤੇ ਨਿਵੇਸ਼ ਕੀਤਾ ਸੀ, ਜੋ ਵਾਪਸ ਨਹੀਂ ਮਿਲੇ। ਇਸ ਸਬੰਧੀ ਅਤੀਕ ਨੇ ਬਿਲਡਰ ਨੂੰ ਜੇਲ੍ਹ ਤੋਂ ਧਮਕੀ ਭਰਿਆ ਵਾਟਸਐਪ ਮੈਸੇਜ ਭੇਜਿਆ ਸੀ।
ਅਤੀਕ ਅਹਿਮਦ ਵੱਲੋਂ 7 ਜਨਵਰੀ 2023 ਨੂੰ ਭੇਜੇ ਗਏ ਸੰਦੇਸ਼ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਸਭ ਕੁਝ ਠੀਕ ਹੋਣ ਵਾਲਾ ਹੈ। ਉਸ ਦੇ ਪੁੱਤਰ ਡਾਕਟਰ ਅਤੇ ਵਕੀਲ ਨਹੀਂ ਬਣਨਗੇ। ਇਸ ਦੇ ਨਾਲ ਹੀ, ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ 'ਤੇ ਕੇਸ ਦਰਜ ਹੋਣ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਤੀਕ ਨੇ ਸੰਦੇਸ਼ 'ਚ ਲਿਖਿਆ ਸੀ ਕਿ ਪੁਲਿਸ ਦੀ ਧੱਕੇਸ਼ਾਹੀ ਕਾਰਨ ਲੋਕ ਜ਼ਿਆਦਾ ਦੇਰ ਤੱਕ ਕੰਮ ਨਹੀਂ ਕਰ ਸਕਣਗੇ। ਜਲਦੀ ਹੀ ਸਾਰਿਆਂ ਦਾ ਹਿਸਾਬ ਲਿਆ ਜਾਵੇਗਾ। ਮੈਸੇਜ 'ਚ ਤਿੰਨ ਲੋਕਾਂ ਦੇ ਨਾਂ ਲਿਖੇ ਗਏ ਹਨ, ਜਿਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਸੰਦੇਸ਼ ਵਿੱਚ ਲਿਖਿਆ- ਚੋਣਾਂ ਲਈ ਪੈਸੇ ਦੀ ਲੋੜ : ਅਤੀਕ ਵੱਲੋਂ ਭੇਜੇ ਸੰਦੇਸ਼ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਜਲਦੀ ਹੀ ਚੋਣ ਲੜਨੀ ਹੈ। ਪੈਸੇ ਦੀ ਲੋੜ ਹੈ। ਓਮਰ ਅਤੇ ਅਸਦ ਤੋਂ ਲਏ ਪੈਸੇ ਦਾ ਹਿਸਾਬ ਕਰਕੇ ਵਾਪਸ ਕਰਨ ਦੀ ਗੱਲ ਕਹੀ ਗਈ ਹੈ। ਇਸ ਮੈਸੇਜ ਨੂੰ ਪੜ੍ਹ ਕੇ ਲੱਗਦਾ ਹੈ ਕਿ ਬਿਲਡਰ ਨੇ ਅਤੀਕ ਅਹਿਮਦ ਕੋਲੋਂ ਪੈਸੇ ਲਏ ਸੀ ਜਿਸ ਨੂੰ ਉਹ ਵਾਪਸ ਲੈਣਾ ਚਾਹੁੰਦਾ ਹੈ। ਪਰ, ਬਿਲਡਰ ਵਾਪਸ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ। ਹਾਲਾਂਕਿ, ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਮੁਹੰਮਦ ਮੁਸਲਿਮ ਨਾਂ ਦੇ ਬਿਲਡਰ ਵਿਚਾਲੇ ਹੋਈ ਗੱਲਬਾਤ ਦਾ ਆਡੀਓ ਵਾਇਰਲ ਹੋਇਆ ਸੀ। ਇਹ ਸੁਣ ਕੇ ਅਜਿਹਾ ਲੱਗ ਰਿਹਾ ਸੀ ਕਿ ਅਸਦ ਬਿਲਡਰ 'ਤੇ ਅਤੀਕ ਅਹਿਮਦ ਦੇ ਵੱਡੇ ਬੇਟੇ ਉਮਰ ਨੂੰ ਮਿਲਾਉਣ ਦਾ ਦਬਾਅ ਬਣਾ ਰਿਹਾ ਸੀ। ਪਰ, ਇਸ ਵਾਇਰਲ ਚੈਟ ਨੂੰ ਪੜ੍ਹ ਕੇ ਲੱਗਦਾ ਹੈ ਕਿ ਅਤੀਕ ਬਿਲਡਰ ਤੋਂ ਆਪਣੇ ਹੀ ਪੈਸੇ ਵਾਪਸ ਮੰਗ ਰਿਹਾ ਹੈ।
ਇਸ ਆਡੀਓ ਅਤੇ ਮੈਸੇਜ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਅਤੀਕ ਦੇ ਨਾ ਸਿਰਫ਼ ਵਸੂਲੀ ਸਗੋਂ ਸ਼ਹਿਰ ਦੇ ਬਿਲਡਰਾਂ ਨਾਲ ਵੀ ਵਪਾਰਕ ਸਬੰਧ ਸਨ। ਗੱਲਬਾਤ ਦੇ ਅੰਤ ਵਿੱਚ ਲਿਖਿਆ ਹੈ- ਅਤੀਕ ਅਹਿਮਦ, ਸਾਬਰਮਤੀ ਜੇਲ੍ਹ।
ਈਟੀਵੀ ਭਾਰਤ ਇਸ ਵਾਇਰਲ ਆਡੀਓਜ਼ ਅਤੇ ਚੈਟਾਂ ਦਾ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ: Atiq Ahmed Murder Case: ਪ੍ਰਤਾਪਗੜ੍ਹ ਜੇਲ੍ਹ 'ਚ ਤਿੰਨਾਂ ਸ਼ੂਟਰਾਂ ਤੋਂ SIT ਕਰ ਸਕਦੀ ਹੈ ਪੁੱਛਗਿੱਛ