ETV Bharat / bharat

ਲਖਨਊ PUBG ਮਾਮਲਾ : 16 ਸਾਲਾਂ ਬੇਟੇ ਨੇ ਮਾਂ ਦਾ ਕਤਲ ਕਰਕੇ 5 ਹਜਾਰ 'ਚ ਲਾਸ਼ ਨੂੰ ਠਿਕਾਣੇ ਲਗਾਉਣ ਦਾ ਕੀਤਾ ਸੀ ਇੰਤਜਾਮ

ਰਾਜਧਾਨੀ ਲਖਨਊ ਦੀ ਇਹ ਘਟਨਾ ਹਰ ਉਸ ਘਰ ਲਈ ਇਕ ਚਿਤਾਵਨੀ ਹੈ ਜਿੱਥੇ ਬੱਚਿਆਂ ਨੂੰ ਮੋਬਾਈਲ ਫੋਨ ਬੇ ਰੋਕ ਟੋਕ ਦਿੱਤਾ ਜਾਂਦਾ ਹੈ, ਬੁੱਧਵਾਰ ਨੂੰ PUBG ਗੇਮ ਖੇਡਣ ਤੋਂ ਇਨਕਾਰ ਕਰਨ 'ਤੇ ਬੇਟੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਮਾਂ ਦੀ ਲਾਸ਼ ਦੇ ਨਿਪਟਾਰੇ ਲਈ ਆਪਣੇ ਦੋਸਤ ਨਾਲ 5 ਹਜ਼ਾਰ ਰੁਪਏ ਵਿੱਚ ਸੌਦਾ ਵੀ ਤੈਅ ਕਰ ਲਿਆ ।

Lucknow PUBG case: 16-ye
Lucknow PUBG case: 16-ye
author img

By

Published : Jun 9, 2022, 4:22 PM IST

ਲਖਨਊ: PUBG ਗੇਮ ਖੇਡਣ ਦੇ ਪਾਗਲਪਨ 'ਚ ਆਪਣੀ ਮਾਂ ਦੇ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਬੇਟੇ ਨੇ ਨਾ ਸਿਰਫ ਮੌਤ ਦੀ ਕਹਾਣੀ ਲਿਖੀ ਸੀ, ਸਗੋਂ ਲਾਸ਼ ਦੇ ਨਿਪਟਾਰੇ ਲਈ ਸਕ੍ਰਿਪਟ ਵੀ ਲਿਖੀ ਸੀ। ਪਰ, ਦੋਸਤ ਨੇ ਆਖਰੀ ਮੌਕੇ 'ਤੇ ਧੋਖਾ ਦਿੱਤਾ ਅਤੇ ਉਸਦਾ ਇਹ ਰਾਜ ਸਭ ਦੇ ਸਾਹਮਣੇ ਆ ਗਿਆ। ਲਖਨਊ ਦੇ ਪੀਜੀਆਈ ਇਲਾਕੇ 'ਚ 16 ਸਾਲਾ ਬੇਟੇ ਨੇ ਮਾਂ ਦਾ ਕਤਲ ਕਰਨ ਤੋਂ ਬਾਅਦ ਆਪਣੇ ਦੋਸਤ ਨੂੰ ਲਾਸ਼ ਦਾ ਨਿਪਟਾਰਾ ਕਰਨ ਲਈ ਰਾਜ਼ੀ ਕਰ ਲਿਆ ਸੀ ਅਤੇ ਸੌਦਾ ਵੀ 5 ਹਜ਼ਾਰ 'ਚ ਤੈਅ ਹੋਇਆ ਸੀ।

ਯਮੁਨਾਪੁਰਮ, ਪੀਜੀਆਈ ਥਾਣੇ ਵਿੱਚ ਇੱਕ ਫੌਜੀ ਅਧਿਕਾਰੀ ਦੀ ਪਤਨੀ ਸਾਧਨਾ ਦਾ ਉਸ ਦੇ 16 ਸਾਲਾ ਬੇਟੇ ਨੇ ਖੁਦ ਹੀ ਗੋਲੀ ਚਲਾ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਉਹ 3 ਦਿਨਾਂ ਤੱਕ ਮਾਂ ਦੀ ਲਾਸ਼ ਨੂੰ ਲਾਪਰਵਾਹੀ ਨਾਲ ਘਰ ਛੱਡ ਕੇ ਦੋਸਤਾਂ ਨਾਲ ਪਾਰਟੀ ਕਰਦਾ ਰਿਹਾ। ਉਸ ਨੇ ਆਪਣੀ 10 ਸਾਲ ਦੀ ਭੈਣ ਨੂੰ ਵੀ ਮਾਂ ਦੀ ਲਾਸ਼ ਕੋਲ ਰਹਿਣ ਲਈ ਮਜ਼ਬੂਰ ਕਰ ਦਿੱਤਾ, ਕਿਉਂਕਿ ਬੇਟੇ ਨੇ ਸਾਰੀ ਵਿਉਂਤਬੰਦੀ ਕੀਤੀ ਸੀ। ਮਾਂ ਦੀ ਮ੍ਰਿਤਕ ਦੇਹ ਦਾ ਕਦੋਂ ਅਤੇ ਕਿਵੇਂ ਨਿਪਟਾਰਾ ਕਰਨਾ ਹੈ, ਇਸ ਲਈ ਸਕ੍ਰਿਪਟ ਤਿਆਰ ਸੀ। ਇਸ ਦੇ ਲਈ ਉਸ ਨੇ ਆਪਣੇ ਇਕ ਦੋਸਤ ਨੂੰ ਲਾਸ਼ ਦੇ ਨਿਪਟਾਰੇ ਲਈ ਤਿਆਰ ਕਰਵਾਇਆ। ਇਸ ਦੇ ਲਈ ਉਸ ਨੇ ਦੋਸਤ ਨੂੰ 5 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪਰ, ਉਸਦਾ ਦੋਸਤ ਮੌਕੇ 'ਤੇ ਡਰ ਗਿਆ ਅਤੇ ਇਨਕਾਰ ਕਰ ਦਿੱਤਾ|

5 ਹਜ਼ਾਰ 'ਤੇ ਦੋਸਤ ਰਾਜ਼ੀ ਨਹੀਂ ਹੋਇਆ ਤਾਂ ਬੰਦੂਕਧਾਰੀ ਪੁੱਤਰ ਦੇ ਦੋਸਤ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਬੇਟੇ ਨੇ ਉਸ ਨੂੰ ਲਾਸ਼ ਦੇ ਨਿਪਟਾਰੇ ਲਈ 5 ਹਜ਼ਾਰ ਰੁਪਏ ਦੇਣ ਦਾ ਲਾਲਚ ਦਿੱਤਾ ਤਾਂ ਉਸ ਨੇ ਡਰ ਦੇ ਮਾਰੇ ਇਨਕਾਰ ਕਰ ਦਿੱਤਾ। ਇਸ ਤੋਂ ਉਹ ਗੁੱਸੇ 'ਚ ਆ ਗਿਆ ਅਤੇ ਉਸ ਨੂੰ ਬੰਦੂਕ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ’ਤੇ ਉਹ ਮੌਕੇ ਤੋਂ ਭੱਜ ਗਿਆ ਅਤੇ ਜਨਰਲ ਸਟੋਰ ਚਲਾਉਣ ਵਾਲੇ ਆਪਣੇ ਚਾਚੇ ਨੂੰ ਦੱਸਿਆ। ਇਸ ਮਾਮਲੇ 'ਚ ਜਦੋਂ ਦੋਸਤ ਨੇ ਵੀ ਲਾਸ਼ ਨੂੰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਪੁੱਤਰ ਨੇ ਉਸੇ ਦਿਨ ਰਾਤ 8 ਵਜੇ ਆਪਣੇ ਫੌਜੀ ਪਿਤਾ ਨਵੀਨ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਕਿਸੇ ਨੇ ਛੱਤ ਰਾਹੀਂ ਘਰ 'ਚ ਦਾਖਲ ਹੋ ਕੇ ਮਾਂ ਦਾ ਕਤਲ ਕਰ ਦਿੱਤਾ ਹੈ।

ਕਤਲ ਤੋਂ 8 ਦਿਨ ਪਹਿਲਾਂ ਮਾਂ ਨੇ ਦਿੱਤੀ ਸੀ ਕ੍ਰਿਕਟ ਕਿੱਟ: ਆਸਨਸੋਲ 'ਚ ਫੌਜ 'ਚ ਜੇਸੀਓ ਦੇ ਅਹੁਦੇ 'ਤੇ ਤਾਇਨਾਤ ਨਵੀਨ ਸਿੰਘ ਨੇ ਦੱਸਿਆ ਕਿ 8 ਦਿਨ ਪਹਿਲਾਂ ਉਸ ਦੇ ਕਹਿਣ 'ਤੇ ਸਾਧਨਾ ਨੇ ਬੇਟੇ ਨੂੰ 6.5 ਹਜ਼ਾਰ ਰੁਪਏ ਦੀ ਕ੍ਰਿਕਟ ਕਿੱਟ ਦਿੱਤੀ ਸੀ। ਨਵੀਨ ਦਾ ਕਹਿਣਾ ਹੈ ਕਿ ਸ਼ਾਇਦ ਇਸੇ ਕਿੱਟ ਨਾਲ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਉਹ ਲਾਸ਼ ਘਰ 'ਚ ਹੀ ਛੱਡ ਕੇ ਕ੍ਰਿਕਟ ਖੇਡਣ ਚਲਾ ਗਿਆ।

ਇਹ ਵੀ ਪੜ੍ਹੋ : LIVE VIDEO: ਚੱਲਦੀ ਤੇਜ਼ ਰਫ਼ਤਾਰ ਰੇਲ 'ਚ ਬੈਠਾ ਬਣਾ ਰਿਹਾ ਸੀ ਵੀਡੀਓ, ਸਕਿੰਟਾਂ 'ਚ ਹੱਥੋਂ ਗਾਇਬ ਹੋਇਆ ਮੋਬਾਇਲ

ETV Bharat Logo

Copyright © 2024 Ushodaya Enterprises Pvt. Ltd., All Rights Reserved.