ETV Bharat / entertainment

ਇਸ ਸੋਸ਼ਲ ਮੀਡੀਆ ਸਟਾਰ ਨੇ ਕੀਤਾ ਨਵੇਂ ਗੀਤ ਦਾ ਐਲਾਨ, ਜਲਦ ਹੋਏਗਾ ਰਿਲੀਜ਼ - KING B CHOUHAN

ਹਾਲ ਹੀ ਵਿੱਚ ਕਿੰਗ ਬੀ ਚੌਹਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ।

ਕਿੰਗ ਬੀ ਚੌਹਾਨ
ਕਿੰਗ ਬੀ ਚੌਹਾਨ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 25, 2025, 2:41 PM IST

ਚੰਡੀਗੜ੍ਹ: ਸੋਸ਼ਲ ਮੀਡੀਆ ਸਟਾਰ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਕਾਮੇਡੀ ਅਦਾਕਾਰ ਕਿੰਗ ਬੀ ਚੌਹਾਨ, ਜੋ ਹੁਣ ਸਿਨੇਮਾ ਅਤੇ ਗਾਇਕੀ ਜਗਤ ਵਿੱਚ ਵੀ ਮਜ਼ਬੂਤ ਪੈੜਾ ਸਿਰਜ ਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਅੱਪਡੇਟਡ ਕਿੰਗ', ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।

'ਚਕੌਰਾ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਕਿੰਗ ਬੀ ਚੌਹਾਨ ਦੁਆਰਾ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਜੈ ਕੇ ਨੇ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਆਧੁਨਿਕ ਸੰਗੀਤ ਦੇ ਤਾਣੇ ਬਾਣੇ ਅਧੀਨ ਬੁਣੇ ਗਏ ਇਸ ਬੀਟ ਸੋਂਗ ਦੇ ਬੋਲ ਮਾਈਕਲ ਨੇ ਰਚੇ ਹਨ।

ਫਿਲਮ ਅਤੇ ਸੰਗੀਤ ਨਿਰਮਾਤਾ ਵਿੱਕੀ ਕੰਬੋਜ ਅਤੇ ਪ੍ਰਭ ਗੋਰਾਇਆ ਦੁਆਰਾ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਪ੍ਰਭਾਵਪੂਰਨ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਦਿਲਪ੍ਰੀਤ ਅਤੇ ਰਾਜਵੀਰ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਟੀਮ ਅਨੁਸਾਰ ਬਹੁਤ ਹੀ ਉੱਚ ਪੱਧਰੀ ਸੈੱਟਅੱਪ ਅਧੀਨ ਫਿਲਮਾਏ ਗਏ ਇਸ ਵੀਡੀਓ ਦਾ ਫਿਲਮਾਂਕਣ ਆਸਟ੍ਰੇਲੀਆਂ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਕੀਤਾ ਗਿਆ ਹੈ।

ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਤ ਅਤੇ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆਂ ਵਸੇਬਾ ਰੱਖ ਰਹੇ ਅਦਾਕਾਰ ਕਿੰਗ ਬੀ ਚੌਹਾਨ ਪਰਿਵਾਰਿਕ ਕਾਮੇਡੀ ਦੀ ਪ੍ਰਫੁੱਲਤਾ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਬਣਾਈਆਂ ਜਾਂਦੀਆਂ ਲਘੂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾਂਦਾ ਹੈ।

ਸਾਲ 2018 ਵਿੱਚ ਆਈ ਬਾਲੀਵੁੱਡ ਫਿਲਮ 'ਪ੍ਰੇਸ਼ਾਨ ਪਰਿੰਦਾ' ਨਾਲ ਸਿਲਵਰ ਸਕ੍ਰੀਨ ਡੈਬਿਊ ਕਰਨ ਵਾਲੇ ਅਦਾਕਾਰ ਕਿੰਗ ਬੀ ਚੌਹਾਨ ਮਰਹੂਮ ਸਿੱਧੂ ਮੂਸੇਵਾਲਾ ਸਟਾਰਰ 'ਤੇਰੀ ਮੇਰੀ ਜੋੜੀ' ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ, ਜਿੰਨ੍ਹਾਂ ਦੀ ਮੁੱਖ ਭੂਮਿਕਾ ਨਾਲ ਸਜੀ ਇੱਕ ਹੋਰ ਪੰਜਾਬੀ ਫਿਲਮ 'ਦਮਾ ਦਮ ਮਸਤ ਕਲੰਦਰ' ਵੀ ਸੰਪੂਰਨ ਹੋ ਚੁੱਕੀ ਹੈ, ਜੋ ਜਲਦ ਹੀ ਵਰਲਡ-ਵਾਈਡ ਪ੍ਰਦਸ਼ਿਤ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.