ਚੰਡੀਗੜ੍ਹ: ਸਟਾਰ ਗਾਇਕ ਦਿਲਜੀਤ ਦੁਸਾਂਝ ਤੋਂ ਬਾਅਦ ਹੁਣ ਲੋਕ ਗਾਇਕ ਹਰਭਜਨ ਮਾਨ ਵੀ ਕੈਨੇਡੀਅਨ ਖਿੱਤੇ ਵਿੱਚ ਅਪਣੀ ਲਾਜਵਾਬ ਅਤੇ ਮਿਆਰੀ ਗਾਇਕੀ ਦੀਆਂ ਧੂੰਮਾਂ ਪਾਉਣ ਲਈ ਤਿਆਰ ਹਨ, ਜਿੰਨ੍ਹਾਂ ਵੱਲੋਂ ਜਲਦ ਆਰੰਭੇ ਜਾਣ ਵਾਲੇ ਇਸ ਟੂਰ ਦੀ ਮੁਕੰਮਲ ਰੂਪ ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਉੱਥੋ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਫ਼ੀ ਵੱਡੇ ਪੱਧਰ ਉਪਰ ਆਯੋਜਿਤ ਕੀਤੇ ਜਾ ਰਹੇ ਹਨ।
'ਦਿ ਸਤਰੰਗੀ ਪੀਂਘ' ਦੇ ਟਾਈਟਲ ਅਧੀਨ ਜੂਨ ਅਤੇ ਜੂਲਾਈ 2025 ਵਿੱਚ ਆਯੋਜਿਤ ਕੀਤੇ ਜਾ ਰਹੇ ਇੰਨ੍ਹਾਂ ਸ਼ੋਅਜ਼ ਦੀ ਸ਼ੁਰੂਆਤ 31 ਮਈ ਨੂੰ ਟੋਰਾਂਟੋ ਦੇ ਮਹਾਨ ਕੈਨੇਡੀਅਨ ਥੀਏਟਰ ਤੋਂ ਹੋਵੇਗੀ, ਜਿਸ ਉਪਰੰਤ ਐਤਵਾਰ, 15 ਜੂਨ 2025 ਐਡਮੰਟਨ (ਏਬੀ ਐਡਵੈਂਟਿਸਟ ਚਰਚ), ਸ਼ਨੀਵਾਰ, 21 ਜੂਨ 2025 ਵਿਨੀਪੈਗ, (ਐਮ.ਬੀ ਸ਼ਤਾਬਦੀ ਸਮਾਰੋਹ ਹਾਲ), ਐਤਵਾਰ, 13 ਜੁਲਾਈ 2025 ਕੇਲੋਨਾ, ਬੀਸੀ. (ਕੇਲੋਨਾ ਕਮਿਊਨਿਟੀ ਥੀਏਟਰ) ਆਦਿ ਵਿਖੇ ਵੀ ਵਿਸ਼ਾਲ ਕੰਸਰਟਸ ਦਾ ਆਯੋਜਨ ਹੋਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਤਮਾਮ ਪ੍ਰਬੰਧਕਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਗਾਇਕ ਹਰਭਜਨ ਮਾਨ ਕਾਫ਼ੀ ਲੰਮੇਂ ਵਕਫ਼ੇ ਬਾਅਦ ਕੈਨੇਡਾ ਦੀ ਧਰਤੀ ਉਪਰ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾਉਣ ਜਾ ਰਹੇ ਹਨ, ਜਿਸ ਦੌਰਾਨ ਉਨ੍ਹਾਂ ਦੇ ਛੋਟੇ ਭਰਾ ਗੁਰਸੇਵਕ ਮਾਨ ਵੀ ਕੁਝ ਸ਼ੋਅਜ਼ 'ਚ ਅਪਣੀ ਸ਼ਾਨਦਾਰ ਜੁਗਲਬੰਦੀ ਦਰਜ ਕਰਵਾਉਣਗੇ, ਜਿੰਨ੍ਹਾਂ ਦੋਹਾਂ ਭਰਾਵਾਂ ਦੀ ਇਕੱਠਿਆਂ ਕਲੋਬ੍ਰੇਸ਼ਨ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਭਰਵਾ ਹੁੰਗਾਰਾ ਦਿੱਤਾ ਗਿਆ ਹੈ, ਹਾਲਾਂਕਿ ਰੁਝੇਵਿਆਂ ਭਰਪੂਰ ਜ਼ਿੰਦਗੀ ਦਾ ਹਿੱਸਾ ਹੋਣ ਕਾਰਨ ਉਹ ਪੰਜਾਬੀ ਗਾਇਕੀ ਦੇ ਖੇਤਰ ਤੋਂ ਦੂਰ ਹੀ ਰਹਿੰਦੇ ਆ ਰਹੇ ਹਨ।
ਹਾਲ ਹੀ ਵਿੱਚ ਕਈ ਧਾਰਮਿਕ ਗਾਣੇ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਕਰ ਚੁੱਕੇ ਹਰਭਜਨ ਮਾਨ ਦੀ ਧਾਰਮਿਕ ਗਾਇਕੀ ਨੂੰ ਜਿੱਥੇ ਕਾਫ਼ੀ ਭਰਵਾ ਹੁੰਗਾਰਾਂ ਮਿਲ ਰਿਹਾ ਹੈ, ਉੱਥੇ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਨੂੰ ਪ੍ਰਤੀਬਿੰਬ ਕਰਦੇ ਉਨ੍ਹਾਂ ਦੇ ਗੀਤ ਵੀ ਹਮੇਸ਼ਾ ਖਾਸੇ ਪਸੰਦ ਕੀਤੇ ਗਏ ਹਨ, ਜਿੰਨ੍ਹਾਂ ਵਿੱਚੋਂ ਹੀ ਅਪਾਰ ਮਕਬੂਲੀਅਤ ਹਾਸਿਲ ਕਰ ਚੁੱਕੇ ਕਈ ਵਿਸ਼ੇਸ਼ ਗਾਣੇ ਉਕਤ ਟੂਰ ਲੜੀ ਦਾ ਖਾਸ ਆਕਰਸ਼ਨ ਰਹਿਣਗੇ, ਜਿਸ ਵਿੱਚ 'ਨੀਵੀਂ ਧੋਣ ਕਸੀਦਾ ਕੱਢਦੀ', 'ਜਗ ਜੰਕਸ਼ਨ ਰੇਲਾ ਦਾ', 'ਚਿੱਠੀਏ ਨੀ ਚਿੱਠੀਏ', 'ਯਾਦਾਂ ਰਹਿ ਜਾਣੀਆਂ', 'ਜਿੰਦੜੀਏ' ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ: