ਚੰਡੀਗੜ੍ਹ: ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਰਾਜੇਸ਼ ਕੁਮਾਰ ਜੈਸਵਾਲ ਅਤੇ ਨੀਲਭ ਕਿਸ਼ੋਰ ਸ਼ਾਮਲ ਹਨ। ਇਸੇ ਤਰ੍ਹਾਂ 15 ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ।
— Punjab Police India (@PunjabPoliceInd) January 25, 2025
ਪੰਜਾਬ ਦੇ 17 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਦੱਸ ਦਈਏ ਕਿ ਗਣਤੰਤਰ ਦਿਵਸ 2025 ਦੇ ਮੌਕੇ 'ਤੇ, ਕੇਂਦਰ ਨੇ ਉਨ੍ਹਾਂ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਕੁੱਲ 17 ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚ "ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (PSM)" ਅਤੇ "ਮੈਰੀਟੋਰੀਅਸ ਸਰਵਿਸ ਮੈਡਲ (MSM)" ਸ਼ਾਮਲ ਹਨ।
ਹੇਠ ਲਿਖੇ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ:
- ਰਾਜੇਸ਼ ਕੁਮਾਰ ਜੈਸਵਾਲ, ਵਧੀਕ ਡਾਇਰੈਕਟਰ ਜਨਰਲ, ਪੰਜਾਬ
- ਨੀਲਭ ਕਿਸ਼ੋਰ, ਵਧੀਕ ਡਾਇਰੈਕਟਰ ਜਨਰਲ, ਪੰਜਾਬ
- ਧਨਪ੍ਰੀਤ ਕੌਰ, ਇੰਸਪੈਕਟਰ ਜਨਰਲ, ਪੰਜਾਬ
- ਤਜਿੰਦਰਜੀਤ ਸਿੰਘ ਵਿਰਕ, ਸਹਾਇਕ ਇੰਸਪੈਕਟਰ ਜਨਰਲ, ਪੰਜਾਬ
- ਸਤੀਸ਼ ਕੁਮਾਰ, ਸਬ ਇੰਸਪੈਕਟਰ, ਪੰਜਾਬ
- ਸੁਖਬੀਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ
- ਇਕਬਾਲ ਸਿੰਘ, ਸਬ ਇੰਸਪੈਕਟਰ, ਪੰਜਾਬ
- ਬਲਵੀਰ ਚੰਦ, ਸਬ ਇੰਸਪੈਕਟਰ, ਪੰਜਾਬ
- ਜਗਰੂਪ ਸਿੰਘ, ਇੰਸਪੈਕਟਰ, ਪੰਜਾਬ
- ਹਰਪਾਲ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ
- ਬਲਬੀਰ ਚੰਦ, ਸਬ ਇੰਸਪੈਕਟਰ, ਪੰਜਾਬ
- ਅਮਰੀਕ ਸਿੰਘ, ਇੰਸਪੈਕਟਰ, ਪੰਜਾਬ
- ਲਖਵੀ ਆਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ
- ਹਰਵਿੰਦਰ ਕੁਮਾਰ, ਹੈੱਡ ਕਾਂਸਟੇਬਲ, ਪੰਜਾਬ
- ਬਲਵਿੰਦਰ ਸਿੰਘ, ਇੰਸਪੈਕਟਰ, ਪੰਜਾਬ
- ਇੰਦਰਦੀਪ ਸਿੰਘ, ਇੰਸਪੈਕਟਰ, ਪੰਜਾਬ
- ਡਿੰਪਲ ਕੁਮਾਰ, ਸਹਾਇਕ ਸਬ ਇੰਸਪੈਕਟਰ, ਪੰਜਾਬ