ਇਸਲਾਮਾਬਾਦ: ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿਧਾਨ ਸਭਾ (Punjab Assembly) 'ਚ ਸ਼ਨੀਵਾਰ ਨੂੰ ਕਾਫੀ ਹੰਗਾਮਾ ਹੋਇਆ। ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ 'ਤੇ ਲੋਟੇ ਸੁੱਟੇ (Lotas thrown at Deputy Speaker Punjab Assembly Dost Muhammad Mazari) ਗਏ। ਪੀਟੀਆਈ ਮੈਂਬਰਾਂ ਨੇ ਉਨ੍ਹਾਂ ਨੂੰ ਥੱਪੜ ਵੀ ਮਾਰਿਆ। ਸੁਰੱਖਿਆ ਕਰਮੀਆਂ ਨੇ ਕਿਸੇ ਤਰ੍ਹਾਂ ਉਸ ਨੂੰ ਬਚਾਇਆ। ਪਾਕਿਸਤਾਨ ਦੇ ਖ਼ਬਰਾਂ ਦੇ ਚੈਨਲ ਮੁਤਾਬਿਕ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ।
ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਡਾਨ ਮੁਤਾਬਿਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਅਤੇ ਪੀਐੱਮਐੱਲ-ਐੱਨ ਦੇ ਸੰਸਦ ਮੈਂਬਰਾਂ ਦੀ ਆਮਦ ਕਾਰਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੰਗਾਮੇ 'ਚ ਬਦਲ ਗਿਆ।
-
Lotas thrown at Deputy Speaker Punjab Assembly Dost Muhammad Mazari. He was also slapped by PTI members. He has been escorted by Sergeant-At-Arms. The Punjab Assembly session has convened to elect new Punjab chief minister: Pakistan's Samaa English
— ANI (@ANI) April 16, 2022 " class="align-text-top noRightClick twitterSection" data="
(Pic: Samaa) pic.twitter.com/afASprAZFr
">Lotas thrown at Deputy Speaker Punjab Assembly Dost Muhammad Mazari. He was also slapped by PTI members. He has been escorted by Sergeant-At-Arms. The Punjab Assembly session has convened to elect new Punjab chief minister: Pakistan's Samaa English
— ANI (@ANI) April 16, 2022
(Pic: Samaa) pic.twitter.com/afASprAZFrLotas thrown at Deputy Speaker Punjab Assembly Dost Muhammad Mazari. He was also slapped by PTI members. He has been escorted by Sergeant-At-Arms. The Punjab Assembly session has convened to elect new Punjab chief minister: Pakistan's Samaa English
— ANI (@ANI) April 16, 2022
(Pic: Samaa) pic.twitter.com/afASprAZFr
ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸੈਸ਼ਨ ਦੁਪਹਿਰ ਕਰੀਬ 11.30 ਵਜੇ ਸ਼ੁਰੂ ਹੋਣਾ ਸੀ ਪਰ ਹੰਗਾਮੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਦੋਵੇਂ ਧਿਰਾਂ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੀਆਂ ਸਨ, ਜਿਸ ਮਗਰੋਂ ਪੀਟੀਆਈ ਮੈਂਬਰਾਂ ਨੇ ਵਿਰੋਧੀ ਧਿਰ ਦੇ ਬੈਂਚ ’ਤੇ ਲੋਟਾ ਸੁੱਟਿਆ (Lotas thrown)।
ਲਾਹੌਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸੈਸ਼ਨ ਬੁਲਾਇਆ ਗਿਆ ਸੀ। ਚੋਣ 'ਚ ਮੁਕਾਬਲਾ ਹਮਜ਼ਾ ਸ਼ਾਹਬਾਜ਼ ਅਤੇ ਚੌਧਰੀ ਪਰਵੇਜ਼ ਇਲਾਹੀ ਵਿਚਕਾਰ ਸੀ। ਇਜਲਾਸ ਦੀ ਪ੍ਰਧਾਨਗੀ ਦੋਸਤ ਮੁਹੰਮਦ ਮਾਜਰੀ ਨੇ ਕੀਤੀ। ਪੀਟੀਆਈ ਦੇ ਵਿਧਾਇਕ ਵਿਧਾਨ ਸਭਾ ਵਿੱਚ ਆਪਣੇ ਨਾਲ ਲੋਟਾ ਲੈ ਕੇ ਆਏ ਸਨ। ਉਹ ਲੋਟਾ-ਲੋਟਾ ਕਹਿ ਕੇ ਸ਼ੋਰ ਪਾਉਣ ਲੱਗੇ।
ਇਮਰਾਨ ਦੀ ਪਾਰਟੀ ਛੱਡ ਕੇ ਵਿਰੋਧੀ ਧਿਰ ਦਾ ਸਮਰਥਨ ਕਰਨ ਵਾਲੇ ਨੇਤਾਵਾਂ 'ਤੇ ਇਹ ਵਿਅੰਗ ਸੀ, ਜਿਸ ਤੋਂ ਬਾਅਦ ਹੰਗਾਮਾ ਵਧ ਗਿਆ। ਪੀਟੀਆਈ ਮੈਂਬਰਾਂ ਨੇ ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ ਨੂੰ ਥੱਪੜ ਵੀ ਮਾਰਿਆ। ਕਿਸੇ ਤਰ੍ਹਾਂ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ। ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ