ਹੈਦਰਾਬਾਦ: ਮੋਦੀ ਸਰਕਾਰ ਨੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦਾ ਨਾਂ ਬਦਲ ਦਿੱਤਾ ਹੈ, ਜੋ ਕਿ ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਸਰਵੋਤਮ ਪੁਰਸਕਾਰ ਹੈ। ਨਵਾਂ ਨਾਂ ਮੇਜਰ ਧਿਆਨ ਚੰਦ ਖੇਡ ਰਤਨ ਹੋਵੇਗਾ। ਇਸ ਤੋਂ ਬਾਅਦ ਇਸ ਮਾਮਲੇ 'ਤੇ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਨੇ ਇਸ ਫੈਸਲੇ ਨੂੰ ਗਾਂਧੀ ਪਰਿਵਾਰ ਦੇ ਯੋਗਦਾਨ ਨੂੰ ਘਟਾਉਣ ਦਾ ਇਰਾਦਾ ਕਰਾਰ ਦਿੱਤਾ ਹੈ, ਜਦਕਿ ਭਾਜਪਾ ਨੇ ਇਸ ਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਹੈ।
ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ ਨਾਂ ਬਦਲਣ ਦੇ ਫੈਸਲੇ ਦੇ ਲਈ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਕਦਮ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰਾਂ ਲਈ ਭਾਜਪਾ ਅਤੇ ਆਰਐਸਐਸ ਦੀ ਨਫ਼ਰਤ ਨੂੰ ਦਰਸਾਉਂਦਾ ਹੈ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਧਿਆਨ ਚੰਦ ਖੇਡਾਂ ਵਿੱਚ ਭਾਰਤ ਦੇ ਸਭ ਤੋਂ ਵੱਡੇ ਹੀਰੋ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ, 'ਮੇਜਰ ਧਿਆਨ ਚੰਦ ਨੇ ਆਪਣੀ ਅਸਾਧਾਰਣ ਖੇਡ ਨਾਲ ਵਿਸ਼ਵ ਮੰਚ ’ਤੇ ਭਾਰਤ ਨੂੰ ਇੱਕ ਨਵੀਂ ਪਛਾਣ ਦਿੱਤੀ ਅਤੇ ਅਣਗਿਣਤ ਖਿਡਾਰੀਆਂ ਲਈ ਪ੍ਰੇਰਣਾਦਾਇਕ ਬਣ ਗਏ। ਜਨਤਕ ਭਾਵਨਾ ਨੂੰ ਦੇਖਦੇ ਹੋਏ ਖੇਡ ਰਤਨ ਪੁਰਸਕਾਰ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਰਨ ਲਈ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ।
ਉਂਝ, ਦੇਸ਼ ’ਚ ਅਜੇ ਵੀ ਬਹੁਤ ਸਾਰੀਆਂ ਸਰਕਾਰੀ ਯੋਜਨਾਵਾਂ ਨਹਿਰੂ-ਇੰਦਰਾ-ਰਾਜੀਵ ਪਰਿਵਾਰ ਦੇ ਨਾਂ ’ਤੇ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਯੋਜਨਾਵਾਂ ਦੇ ਨਾਂ, ਪੁਰਸਕਾਰਾਂ ਦੇ ਨਾਂ, ਸਕਾਲਰਸ਼ਿਪ ਪ੍ਰੋਗਰਾਮ, ਸੰਸਥਾਵਾਂ ਦੇ ਨਾਂ, ਵੱਖ -ਵੱਖ ਸਥਾਨਾਂ ਦੇ ਨਾਮ, ਅਜਾਇਬ ਘਰ ਆਦਿ ਸ਼ਾਮਲ ਹਨ।
ਦਰਅਸਲ 2014 ਚ ਮੋਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਇੰਦਰਾ ਗਾਂਧੀ ਦੇ ਨਾਂ ’ਤੇ 27 ਕੇਂਦਰੀ ਯੋਜਨਾਵਾਂ ਅਤੇ ਰਾਜੀਵ ਗਾਧੀ ਦੇ ਨਾਂ ’ਤੇ 16 ਕੇਂਦਰੀ ਯੋਜਨਾਵਾਂ ਚਲ ਰਹੀ ਸੀ। ਇਹ ਜਾਣਕਾਰੀ ਲੋਕਸਬਾ ਚ ਦਿੱਤੀ ਗਈ ਸੀ।
ਯੂਪੀਏ -2 ਸਰਕਾਰ ਦੇ ਦੌਰਾਨ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸਰਕਾਰ ਨੇ ਦੱਸਿਆ ਸੀ ਕਿ ਅੱਠ ਕੇਂਦਰੀ ਯੋਜਨਾਵਾਂ ਇੰਦਰਾ ਗਾਂਧੀ ਦੇ ਨਾਂ ’ਤੇ ਹਨ, ਜਦਕਿ 16 ਕੇਂਦਰੀ ਯੋਜਨਾਵਾਂ ਰਾਜੀਵ ਗਾਂਧੀ ਦੇ ਨਾਂ ’ਤੇ ਚੱਲ ਰਹੀਆਂ ਹਨ।
ਰਾਜੀਵ ਗਾਂਧੀ ਪੇਂਡੂ ਬਿਜਲੀਕਰਨ ਯੋਜਨਾ, ਰਾਜੀਵ ਗਾਂਧੀ ਰਾਸ਼ਟਰੀ ਫੈਲੋਸ਼ਿਪ ਯੋਜਨਾ, ਰਾਜੀਵ ਗਾਂਧੀ ਉਦਯਮੀ ਮਿੱਤਰ ਯੋਜਨਾ, ਇੰਦਰਾ ਆਵਾਸ ਯੋਜਨਾ, ਇੰਦਰਾ ਗਾਂਧੀ ਰਾਸ਼ਟਰੀ ਬਜ਼ੁਰਗ ਯੋਜਨਾ ਆਦਿ ਦੇ ਨਾਂ ਦੱਸੇ ਗਏ ਸੀ।
ਪੀਐਮ ਮੋਦੀ ਅਤੇ ਕਾਂਗਰਸ ਦਾ ਰਿਸ਼ਤਾ ਜਾਗਜਾਹਿਰ ਹੈ। ਮੋਦੀ ਸਰਕਾਰ ਨੇ ਉਨ੍ਹਾਂ ਦੇ ਨਾਂ ਤੇ ਚਲ ਰਹੀ ਕਈ ਯੋਜਨਾਵਾਂ ਦੇ ਨਾਂ ਬਦਲ ਦਿੱਤੇ ਹਨ।
ਇਨ੍ਹਾਂ ਚ ਰਾਜੀਵ ਗਾਂਧੀ ਪੇਂਡੂ ਬਿਜਲੀਕਰਨ ਸਕੀਮ ਦਾ ਨਾਂ ਦੀਨਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ, ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਨੀਕਰਨ ਮਿਸ਼ਨ ਦਾ ਨਾਂ ਅਮ੍ਰਿਤ ਅਤੇ ਆਵਾਸਾ ਯੋਜਨਾ ਦਾ ਨਾਂ ਪੀਐੱਮ ਪੇਡੂ ਆਵਾਸ ਯੋਜਨਾ ਕਰ ਦਿੱਤਾ ਗਿਆ।
ਵੈਂਕਈਆ ਨਾਇਡੂ ਨੇ ਕੀ ਦਿੱਤਾ ਸੀ ਜਵਾਬ
2015 ਚ ਸ਼ਹਿਰੀ ਵਿਕਾਸ ਮੰਤਰੀ ਦੇ ਤੌਰ ’ਤੇ ਵੈਂਕਈਆ ਨਾਇਡੂ ਨੇ ਕਿਹਾ ਸੀ ਕਿ 450 ਵੱਖ-ਵੱਖ ਯੋਜਨਾਵਾਂ ਦੇ ਨਾਂ ਗਾਂਧੀ ਪਰਿਵਾਰ ਦੇ ਨਾਂ ’ਤੇ ਹਨ। 28 ਸਪੋਰਟਸ ਟੂਰਨਾਮੇਂਟ, 19 ਸਟੇਡੀਅਮ, ਪੰਜ ਏਅਰਪੋਰਟ ਅਤੇ ਬੰਦਰਗਾਹ, 98 ਸਿੱਖਿਅਕ ਸੰਸਥਾਵਾਂ, 51 ਐਵਾਰਡ, 15 ਫੈਲੋਸ਼ਿਪ, 15 ਸੈਂਚੁਰੀ ਅਤੇ ਪਾਰਕ, 39 ਹਸਪਤਾਲ, 97 ਹੋਰ ਸੰਸਥਾਵਾਂ, 74 ਰੋਡ ਸ਼ਾਮਲ ਹਨ।
ਕਾਂਗਰਸ ਦਾ ਕੀ ਹੈ ਇਲਜ਼ਾਮ
ਜੂਨ 2017 ਚ ਕਾਂਗਰਸ ਸਾਂਸਦ ਸ਼ਸੀ ਥਰੂਰ ਨੇ ਇਲਜ਼ਾਮ ਲਗਾਇਆ ਸੀ ਕਿ ਭਾਜਪਾ ਨੇ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ। 23 ਯੋਜਨਾਵਾਂ ਦੇ ਨਾਂ ਬਦਲ ਦਿੱਤੇ ਗਏ ਹਨ। ਹਾਲਾਂਕਿ ਸਰਕਾਰ ਨੇ ਦੱਸਿਆ ਕਿ 19 ਯੋਜਨਾਵਾਂ ਦੇ ਨਾਂ ਬਦਲ ਦਿੱਤੇ ਗਏ ਸੀ।
ਯੋਗੀ ਸਰਕਾਰ ਨੇ ਉੱਤਰ ਪ੍ਰਦੇਸ਼ ਚ ਮੁਗਲਸਰਾਏ ਸਟੇਸ਼ਨ ਦਾ ਨਾਂ ਬਦਲ ਕੇ ਦੀਨਦਿਆਲ ਉਪਾਧਿਆਏ ਸਟੇਸ਼ਨ ਕਰ ਦਿੱਤਾ। ਸ਼ਿਵਰਾਜ ਸਰਕਾਰ ਨੇ ਮੱਧ ਪ੍ਰਦੇਸ਼ ਚ ਮੀਲ ਸਕੀਮ ਦਾ ਨਾਂ ਬਦਲ ਕੇ ਦੀਨਦਿਆਲ ਉਪਾਧਿਆਏ ਕਿਚਨ ਸਕੀਮ ਰੱਖ ਦਿੱਤਾ।
ਫਰਵਰੀ 2021 ਚ ਅਹਿਮਦਾਬਾਦ ਚ ਸਰਦਾਰ ਪਟੇਲ ਸਟੇਡੀਅਮ ਦਾ ਨਾਂ ਬਦ ਕੇ ਨਰਿੰਦਰ ਮੋਦੀ ਸਟੇਡੀਅਮ ਕਰ ਦਿੱਤਾ ਗਿਆ।
ਕੰਡਲਾ ਬੰਦਰਗਾਹ ਦਾ ਨਾਂ ਬਦਲ ਕੇ ਦੀਨਦਿਆਲ ਬੰਦਰਗਾਹ ਕਰ ਦਿੱਤਾ ਗਿਆ।
ਰਾਜੀਵ ਗਾਂਧੀ ਆਵਾਸ ਯੋਜਨਾ ਦਾ ਨਾਂ ਬਦਲ ਕੇ ਸਰਦਾਰ ਪਟੇਲ ਨੈਸ਼ਨਲ ਅਰਬਨ ਹਾਉਸਿੰਗ ਮਿਸ਼ਨ ਕਰ ਦਿੱਤਾ ਗਿਆ।
ਮੀਡੀਆ ਰਿਪੋਰਟ ਦੇ ਮੁਤਾਬਿਕ ਅਜੇ ਵੀ ਰਾਜ ਸਰਕਾਰਾਂ ਦੇ ਅਧਿਨ ਗਾਂਧੀ ਪਰਿਵਾਰ ਦੇ ਨਾਂ ਤੇ ਕੋਈ ਯੋਜਨਾਵਾਂ ਚਲ ਰਹੀਆਂ ਹਨ। ਕੁਝ ਨਾਵਾਂ ਦੀ ਸੁਚੀ ਇੱਥੇ ਦੇਖਿਆ ਜਾ ਸਕਦਾ ਹੈ:-
ਪਰਿਵਾਰ ਦੇ ਨਾਂ ’ਤੇ ਸਟੇਡੀਅਮ
- ਇੰਦਰਾ ਗਾਂਧੀ ਸਪੋਰਟਸ ਕੰਪਲੈਕਸ, ਨਵੀਂ ਦਿੱਲੀ
- ਇੰਦਰਾ ਗਾਂਧੀ ਇਨਡੋਰ ਸਟੇਡੀਅਮ, ਨਵੀਂ ਦਿੱਲੀ
- ਜਵਾਹਰ ਲਾਲ ਨਹਿਰੂ ਸਟੇਡੀਅਮ, ਨਵੀਂ ਦਿੱਲੀ
- ਰਾਜੀਵ ਗਾਂਧੀ ਖੇਡ ਸਟੇਡੀਅਮ, ਬਵਾਨਾ
- ਰਾਜੀਵ ਗਾਂਧੀ ਰਾਸ਼ਟਰੀ ਫੁੱਟਬਾਲ ਅਕੈਡਮੀ, ਹਰਿਆਣਾ
- ਰਾਜੀਵ ਗਾਂਧੀ ਏਸੀ ਸਟੇਡੀਅਮ, ਵਿਸ਼ਾਖਾਪਟਨਮ
- ਰਾਜੀਵ ਗਾਂਧੀ ਇਨਡੋਰ ਸਟੇਡੀਅਮ, ਪਾਂਡੀਚਰੀ
- ਰਾਜੀਵ ਗਾਂਧੀ ਸਟੇਡੀਅਮ, ਨਾਹਰਗੁਨ, ਈਟਾਨਗਰ
- ਰਾਜੀਵ ਗਾਂਧੀ ਬੈਡਮਿੰਟਨ ਇਨਡੋਰ ਸਟੇਡੀਅਮ, ਕੋਚੀਨ
- ਰਾਜੀਵ ਗਾਂਧੀ ਇਨਡੋਰ ਸਟੇਡੀਅਮ, ਕਦਵੰਤਰਾ, ਏਰਨਾਕੁਲਮ
- ਰਾਜੀਵ ਗਾਂਧੀ ਸਪੋਰਟਸ ਕੰਪਲੈਕਸ, ਸਿੰਘੂ
- ਰਾਜੀਵ ਗਾਂਧੀ ਮੈਮੋਰੀਅਲ ਸਪੋਰਟਸ ਕੰਪਲੈਕਸ, ਗੁਹਾਟੀ
- ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ
- ਰਾਜੀਵ ਗਾਂਧੀ ਇਨਡੋਰ ਸਟੇਡੀਅਮ, ਕੋਚੀਨ
- ਇੰਦਰਾ ਗਾਂਧੀ ਸਟੇਡੀਅਮ, ਵਿਜੇਵਾੜਾ, ਆਂਧਰਾ ਪ੍ਰਦੇਸ਼
- ਇੰਦਰਾ ਗਾਂਧੀ ਸਟੇਡੀਅਮ, ਉਨਾ, ਹਿਮਾਚਲ ਪ੍ਰਦੇਸ਼
- ਇੰਦਰਾ ਪ੍ਰਿਯਦਰਸ਼ੀਨੀ ਸਟੇਡੀਅਮ, ਵਿਸ਼ਾਖਾਪਟਨਮ
- ਇੰਦਰਾ ਗਾਂਧੀ ਸਟੇਡੀਅਮ, ਦੇਵਗੜ੍ਹ, ਰਾਜਸਥਾਨ
- ਗਾਂਧੀ ਸਟੇਡੀਅਮ, ਬੋਲੰਗਿਰ, ਉੜੀਸਾ
- ਜਵਾਹਰ ਲਾਲ ਨਹਿਰੂ ਸਟੇਡੀਅਮ, ਕੋਇੰਬਟੂਰ
- ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਦੇਹਰਾਦੂਨ
- ਜਵਾਹਰ ਲਾਲ ਨਹਿਰੂ ਸਟੇਡੀਅਮ, ਚੇਨਈ
- ਨਹਿਰੂ ਸਟੇਡੀਅਮ (ਕ੍ਰਿਕਟ), ਪੁਣੇ
ਏਅਰਪੋਰਟ ਅਤੇ ਬੰਦਰਗਾਹਾਂ ਦੇ ਨਾਂ
- ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਹੱਡਾ, ਹੈਦਰਾਬਾਦ
- ਰਾਜੀਵ ਗਾਂਧੀ ਕੰਟੇਨਰ ਟਰਮਿਨਲ, ਕੋਚੀਨ
- ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਨਵੀਂ ਦਿੱਲੀ
- ਇੰਦਰਾ ਗਾਂਧੀ ਡੋਕ, ਮੁੰਬਈ
- ਜਵਾਹਰਲਾਲ ਨਹਿਰੂ ਨਵੀ ਸ਼ੇਵਾ ਪੋਰਟ ਟਰੱਸਟ, ਮੁੰਬਈ
ਸੰਸਥਾਨਾਂ ਦੇ ਨਾਂ
- ਰਾਜੀਵ ਗਾਂਧੀ ਇੰਡੀਅਨ ਇੰਸਟੀਚਿਟ ਆਫ਼ ਮੈਨੇਜਮੈਂਟ, ਸ਼ਿਲਾਂਗ
- ਰਾਜੀਵ ਗਾਂਧੀ ਇੰਸਟੀਚਿਟ ਆਫ਼ ਏਰੋਨੌਟਿਕਸ, ਰਾਂਚੀ, ਝਾਰਖੰਡ
- ਰਾਜੀਵ ਗਾਂਧੀ ਤਕਨੀਕੀ ਯੂਨੀਵਰਸਿਟੀ, ਗਾਂਧੀ ਨਗਰ, ਭੋਪਾਲ, ਐਮਪੀ
- ਰਾਜੀਵ ਗਾਂਧੀ ਸਕੂਲ ਆਫ਼ ਇੰਟੇਲੇਕਚੁਅਲ ਪ੍ਰਾਪਰਟੀ ਲਾਅ, ਖੜਗਪੁਰ, ਕੋਲਕਾਤਾ
- ਰਾਜੀਵ ਗਾਂਧੀ ਏਵੀਏਸ਼ਨ ਅਕੈਡਮੀ, ਸਿਕੰਦਰਾਬਾਦ
- ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ, ਪੰਜਾਬ
- ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਟ ਆਫ਼ ਯੂਥ ਡਿਵੈਲਪਮੈਂਟ, ਤਾਮਿਲਨਾਡੂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ
- ਰਾਜੀਵ ਗਾਂਧੀ ਏਵੀਏਸ਼ਨ ਅਕੈਡਮੀ, ਬੇਗਮਪੇਟ, ਹੈਦਰਾਬਾਦ, ਏ.ਪੀ.
- ਰਾਜੀਵ ਗਾਂਧੀ ਇੰਸਟੀਚਿਟ ਆਫ਼ ਟੈਕਨਾਲੌਜੀ, ਕੋੱਟਾਯਮ, ਕੇਰਲ
- ਰਾਜੀਵ ਗਾਂਧੀ ਇੰਜੀਨੀਅਰਿੰਗ ਖੋਜ ਅਤੇ ਤਕਨਾਲੋਜੀ ਕਾਲਜ, ਚੰਦਰਪੁਰ, ਮਹਾਰਾਸ਼ਟਰ
- ਰਾਜੀਵ ਗਾਂਧੀ ਇੰਜੀਨੀਅਰਿੰਗ ਕਾਲਜ, ਏਰੋਲੀ, ਨਵੀਂ ਮੁੰਬਈ, ਮਹਾਰਾਸ਼ਟਰ
- ਰਾਜੀਵ ਗਾਂਧੀ ਯੂਨੀਵਰਸਿਟੀ, ਈਟਾਨਗਰ, ਅਰੁਣਾਚਲ ਪ੍ਰਦੇਸ਼
- ਰਾਜੀਵ ਗਾਂਧੀ ਇੰਸਟੀਚਿਟ ਆਫ਼ ਟੈਕਨਾਲੌਜੀ, ਚੋਲਾ ਨਗਰ, ਬੰਗਲੌਰ, ਕਰਨਾਟਕ
- ਰਾਜੀਵ ਗਾਂਧੀ ਪ੍ਰੌਦਯੋਗੀ ਯੂਨੀਵਰਸਿਟੀ , ਗਾਂਧੀ ਨਗਰ, ਭੋਪਾਲ, ਐਮਪੀ
- ਰਾਜੀਵ ਗਾਂਧੀ ਡੀ. ਕਾਲਜ, ਲਾਤੂਰ, ਮਹਾਰਾਸ਼ਟਰ
- ਰਾਜੀਵ ਗਾਂਧੀ ਕਾਲਜ, ਸ਼ਾਹਪੁਰਾ, ਭੋਪਾਲ
- ਰਾਜੀਵ ਗਾਂਧੀ ਫਾਉਡੇਸ਼ਨ, ਰਾਜੀਵ ਗਾਂਧੀ ਇੰਸਟੀਚਿਟ ਆਫ਼ ਕੰਟੈਂਪਰੇਰੀ ਸਟੱਡੀਜ਼, ਨਵੀਂ ਦਿੱਲੀ
- ਰਾਜੀਵ ਗਾਂਧੀ ਇੰਸਟੀਚਿਟ ਆਫ਼ ਪੈਟਰੋਲੀਅਮ ਟੈਕਨਾਲੌਜੀ, ਰਾਏਬਰੇਲੀ, ਯੂ.ਪੀ.
- ਰਾਜੀਵ ਗਾਂਧੀ ਹੋਮਿਓਪੈਥਿਕ ਮੈਡੀਕਲ ਕਾਲਜ, ਭੋਪਾਲ
- ਰਾਜੀਵ ਗਾਂਧੀ ਪੋਸਟ ਗ੍ਰੈਜੂਏਟ ਅਧਿਐਨ ਸੰਸਥਾਨ, ਪੂਰਬੀ ਗੋਦਾਵਰੀ ਜ਼ਿਲ੍ਹਾ, ਏਪੀ
- ਰਾਜੀਵ ਗਾਂਧੀ ਕਾਲਜ ਆਫ਼ ਐਜੂਕੇਸ਼ਨ, ਠਾਕੁਰ, ਕਰਨਾਟਕ
- ਰਾਜੀਵ ਗਾਂਧੀ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਕਾਲਜ, ਪਾਂਡੀਚੇਰੀ, ਤਾਮਿਲਨਾਡੂ
- ਰਾਜੀਵ ਗਾਂਧੀ ਇੰਸਟੀਚਿਟ ਆਫ਼ ਆਈਟੀ ਐਂਡ ਬਾਇਓਟੈਕਨਾਲੌਜੀ, ਭਾਰਤੀ ਵਿਦਿਆਪੀਠ
- ਰਾਜੀਵ ਗਾਂਧੀ ਹਾਈ ਸਕੂਲ, ਮੁੰਬਈ, ਮਹਾਰਾਸ਼ਟਰ
- ਰਾਜੀਵ ਗਾਂਧੀ ਗਰੁੱਪ ਆਫ਼ ਇੰਸਟੀਚਿਉਸ਼ਨਜ਼, ਸਤਨਾ, ਐਮਪੀ.
- ਰਾਜੀਵ ਗਾਂਧੀ ਇੰਜੀਨੀਅਰਿੰਗ ਕਾਲਜ, ਸ਼੍ਰੀਪੇਰਮਬੁਦੁਰ, ਤਾਮਿਲਨਾਡੂ
- ਰਾਜੀਵ ਗਾਂਧੀ ਸੈਂਟਰ ਫਾਰ ਬਾਇਓਟੈਕਨਾਲੌਜੀ, ਨਾਗਪੁਰ ਯੂਨੀਵਰਸਿਟੀ ਦਾ ਆਰਟੀਐਮ.
- ਰਾਜੀਵ ਗਾਂਧੀ ਸੈਂਟਰ ਫਾਰ ਬਾਇਓਟੈਕਨਾਲੌਜੀ, ਤਿਰੂਵਨੰਤਪੁਰਮ, ਕੇਰਲ
- ਰਾਜੀਵ ਗਾਂਧੀ ਕਾਲਜ, ਮੱਧ ਪ੍ਰਦੇਸ਼
- ਰਾਜੀਵ ਗਾਂਧੀ ਪੋਸਟ ਗ੍ਰੈਜੂਏਟ ਕਾਲਜ, ਇਲਾਹਾਬਾਦ, ਯੂ.ਪੀ.
- ਰਾਜੀਵ ਗਾਂਧੀ ਇੰਸਟੀਚਿਉਟ ਆਫ਼ ਟੈਕਨਾਲੌਜੀ, ਬੈਂਗਲੋਰ, ਕਰਨਾਟਕ
- ਰਾਜੀਵ ਗਾੰਧੀ ਸਰਕਾਰ ਪੀਜੀ ਆਯੁਰਵੈਦਿਕ ਕਾਲਜ, ਪਪਰੋਲਾ, ਹਿਮਾਚਲ ਪ੍ਰਦੇਸ਼
- ਰਾਜੀਵ ਗਾਂਧੀ ਕਾਲੇਜ ਸਤਨਾ ਐਮਪੀ
- ਰਾਜੀਵ ਗਾਂਧੀ ਅਕਾਦਮੀ ਫਾਰ ਏਵੀਏਸ਼ਨ ਟੈਕਨੋਲਾਜੀ, ਤਿਰੂਵਨੰਤਪੁਰਮ, HB GB HDD gv gv c dc fc ਕੇਰਲ
- ਰਾਜੀਵ ਗਾਂਧੀ ਮਿਡਲ ਸਕੂਲ, ਮਹਾਰਾਸ਼ਟਰ
- ਰਾਜੀਵ ਗਾਂਧੀ ਸਮਕਾਲੀ ਅਧਿਐਨ ਸੰਸਥਾਨ, ਨਵੀਂ ਦਿੱਲੀ
- ਰਾਜੀਵ ਗਾਂਧੀ ਸੇਂਟਰ ਫਾਰ ਇਨੋਵੇਸ਼ਨ ਐਂਡ ਏਂਟਰਪ੍ਰੇਨਯੋਰਸ਼ਿਪ
- ਰਾਜੀਵ ਗਾਂਧੀ ਉਦਯੋਗਿਕ ਸਿਖਲਾਈ ਕੇਂਦਰ, ਗਾਂਧੀਨਗਰ
- ਰਾਜੀਵ ਗਾਂਧੀ ਗਿਆਨ ਤਕਨਾਲੋਜੀ ਯੂਨੀਵਰਸਿਟੀ, ਆਂਧਰਾ ਪ੍ਰਦੇਸ਼
- ਰਾਜੀਵ ਗਾਂਧੀ ਇੰਸਟੀਚਿਉਟ ਆਫ਼ ਡਿਸਟੈਂਸ ਐਜੂਕੇਸ਼ਨ, ਕੋਇੰਬਟੂਰ, ਤਾਮਿਲਨਾਡੂ
- ਰਾਜੀਵ ਗਾਂਧੀ ਸੈਂਟਰ ਫਾਰ ਐਕੁਆਕਲਚਰ, ਤਾਮਿਲਨਾਡੂ
- ਰਾਜੀਵ ਗਾਂਧੀ ਯੂਨੀਵਰਸਿਟੀ ਅਰੁਣਾਚਲ ਯੂਨੀਵਰਸਿਟੀ
- ਰਾਜੀਵ ਗਾਂਧੀ ਸਪੋਰਟਸ ਮੈਡਿਸੀਨ ਸੇਂਟਰ (RGSMC), ਕੇਰਲ
- ਰਾਜੀਵ ਗਾਂਧੀ ਵਿਗਿਆਨ ਕੇਂਦਰ
- ਰਾਜੀਵ ਗਾਂਧੀ ਕਲਾ ਮੰਦਰ, ਪੋਂਡਾ ਗੋਆ
- ਰਾਜੀਵ ਗਾਂਧੀ ਕਾਲੇਜ ਮੁਲੁੰਡ ਮੁੰਬਈ
- ਰਾਜੀਵ ਗਾਂਧੀ ਮੈਮੋਰੀਅਲ ਪਾਲੀਟੇਕਨਿਕ ਬੇਂਗਲੁਰੂ ਕਰਨਾਟਕ
- ਰਾਜੀਵ ਗਾਂਧੀ ਮੇਮੋਰੀਅਲ ਸਰਕਲ ਦੁਰਸੰਚਾਰ ਪਰੀਖਣ ਕੇਂਦਰ (ਭਾਰਤ) ਚੇਨਈ
- ਰਾਜੀਵ ਗਾਂਧੀ ਇੰਸਟੀਚਿਉਟ ਆਫ਼ ਫਾਰਮੇਸੀ, ਕਾਸਾਗੋਡ, ਕੇਰਲ
- ਰਾਜੀਵ ਗਾਂਧੀ ਮੈਮੋਰੀਅਲ ਕਾਲਜ ਆਫ਼ ਏਰੋਨਾਟਿਕਸ, ਜੈਪੁਰ
- ਰਾਜੀਵ ਗਾਂਧੀ ਮੈਮੋਰੀਅਲ ਫਰਸਟ ਗ੍ਰੇਡ ਕਾਲਜ, ਸ਼ਿਮੋਗਾ
- ਰਾਜੀਵ ਗਾਂਧੀ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ, ਜੰਮੂ ਅਤੇ ਕਸ਼ਮੀਰ
- ਰਾਜੀਵ ਗਾਂਧੀ ਸਾਉਥ ਕੈਂਪਸ, ਬਰਕਛਾ, ਵਾਰਾਣਸੀ
- ਰਾਜੀਵ ਗਾਂਧੀ ਮੈਮੋਰੀਅਲ ਟੀਚਰ ਟ੍ਰੇਨਿੰਗ ਕਾਲਜ, ਝਾਰਖੰਡ
- ਰਾਜੀਵ ਗਾਂਧੀ ਡਿਗਰੀ ਕਾਲਜ, ਰਾਜਮੁੰਦਰੀ, ਏਪੀ
- ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ (IGNOU), ਨਵੀਂ ਦਿੱਲੀ
- ਇੰਦਰਾ ਗਾਂਧੀ ਇੰਸਟੀਚਿਟ ਆਫ਼ ਡਿਵੈਲਪਮੈਂਟ ਐਂਡ ਰਿਸਰਚ, ਮੁੰਬਈ, ਮਹਾਰਾਸ਼ਟਰ
- ਇੰਦਰਾ ਗਾਂਧੀ ਨੈਸ਼ਨਲ ਜੰਗਲਾਤ ਅਕਾਦਮੀ, ਦੇਹਰਾਦੂਨ
- ਇੰਦਰਾ ਗਾਂਧੀ ਨੈਸ਼ਨਲ ਅਕੈਡਮੀ, ਫੁਰਸਤਗੰਜ ਏਅਰਫੀਲਡ, ਰਾਏਬਰੇਲੀ, ਉੱਤਰ ਪ੍ਰਦੇਸ਼
- ਇੰਦਰਾ ਗਾਂਧੀ ਇੰਸਟੀਚਿਉਟ ਆਫ਼ ਡਿਵੈਲਪਮੈਂਟ ਰਿਸਰਚ, ਮੁੰਬਈ
- ਇੰਦਰਾ ਗਾਂਧੀ ਨੈਸ਼ਨਲ ਟ੍ਰਾਈਬਲ ਯੂਨੀਵਰਸਿਟੀ, ਉੜੀਸਾ
- ਇੰਦਰਾ ਗਾਂਧੀ ਬੀ.ਐਡ. ਕਾਲਜ, ਮੰਗਲੌਰ
- ਸ਼੍ਰੀਮਤੀ ਇੰਦਰਾ ਗਾਂਧੀ ਕਾਲਜ ਆਫ਼ ਐਜੂਕੇਸ਼ਨ, ਨਾਂਦੇੜ, ਮਹਾਰਾਸ਼ਟਰ
- ਇੰਦਰਾ ਗਾਂਧੀ ਬਾਲਿਕਾ ਨਿਕੇਤਨ ਬੀ.ਐਡ. ਕਾਲਜ, ਝੁਝੁਨੂ, ਰਾਜਸਥਾਨ
- ਇੰਦਰਾ ਗਾਂਧੀ ਕ੍ਰਿਸ਼ੀ ਯੂਨੀਵਰਸਿਟੀ, ਰਾਏਪੁਰ, ਛੱਤੀਸਗੜ੍ਹ
- ਸ਼੍ਰੀਮਤੀ ਇੰਦਰਾ ਗਾਂਧੀ ਕਾਲਜ ਆਫ਼ ਇੰਜੀਨੀਅਰਿੰਗ, ਨਵੀਂ ਮੁੰਬਈ, ਮਹਾਰਾਸ਼ਟਰ
- ਸ਼੍ਰੀਮਤੀ ਇੰਦਰਾ ਗਾਂਧੀ ਕਾਲੇਜ, ਤਿਰੁਚਿਰਾਪੱਲੀ
- ਇੰਦਰਾ ਗਾਂਧੀ ਇੰਜੀਨੀਅਰਿੰਗ ਕਾਲਜ, ਸਾਗਰ, ਮੱਧ ਪ੍ਰਦੇਸ਼
- ਇੰਦਰਾ ਗਾਂਧੀ ਇੰਸਟੀਚਿਉਟ ਆਫ਼ ਟੈਕਨਾਲੌਜੀ, ਕਸ਼ਮੀਰੀ ਗੇਟ, ਦਿੱਲੀ
- ਇੰਦਰਾ ਗਾਂਧੀ ਇੰਸਟੀਚਿਉਟ ਆਫ਼ ਟੈਕਨਾਲੌਜੀ, ਸਾਰੰਗ, ਉੜੀਸਾ
- ਇੰਦਰਾ ਗਾਂਧੀ ਇੰਸਟੀਚਿਉਟ ਆਫ਼ ਏਰੋਨੌਟਿਕਸ, ਪੁਣੇ, ਮਹਾਰਾਸ਼ਟਰ
- ਇੰਦਰਾ ਗਾਂਧੀ ਇੰਟੈਗਰਲ ਐਜੂਕੇਸ਼ਨ ਸੈਂਟਰ, ਨਵੀਂ ਦਿੱਲੀ
- ਇੰਦਰਾ ਗਾਂਧੀ ਸਰੀਰਕ ਸਿੱਖਿਆ ਅਤੇ ਖੇਡ ਵਿਗਿਆਨ ਸੰਸਥਾ, ਦਿੱਲੀ ਯੂਨੀਵਰਸਿਟੀ, ਦਿੱਲੀ
- ਇੰਦਰਾ ਗਾਂਧੀ ਹਾਈ ਸਕੂਲ, ਹਿਮਾਚਲ
- ਇੰਦਰਾ ਕਲਾ ਸੰਘ ਵਿਸ਼ਵਵਿਦਿਆਲਿਆ, ਛੱਤੀਸਗੜ੍ਹ
- ਇੰਦਰਾ ਗਾਂਧੀ ਮੈਡੀਕਲ ਕਾਲਜ, ਸ਼ਿਮਲਾ
- ਜਵਾਹਰ ਲਾਲ ਨਹਿਰੂ ਟੈਕਨਾਲੌਜੀਕਲ ਯੂਨੀਵਰਸਿਟੀ, ਕੁੱਕਟਪੱਲੀ, ਆਂਧਰਾ ਪ੍ਰਦੇਸ਼
- ਨਹਿਰੂ ਇੰਸਟੀਚਿਟ ਆਫ਼ ਮਾਉਂਟੇਨਿਅਰਿੰਗ, ਉੱਤਰਕਾਸ਼ੀ
- ਪੰਡਤ ਜਵਾਹਰ ਲਾਲ ਨਹਿਰੂ ਇੰਸਟੀਚਿਟ ਆਫ਼ ਪ੍ਰੋਫੈਸ਼ਨਲ ਮੈਨੇਜਮੈਂਟ, ਵਿਕਰਮ ਯੂਨੀਵਰਸਿਟੀ
- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ
- ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ, ਬੰਗਲੌਰ
- ਜਵਾਹਰ ਲਾਲ ਨਹਿਰੂ ਟੈਕਨਾਲੌਜੀਕਲ ਯੂਨੀਵਰਸਿਟੀ, ਕੁੱਕਟਪੱਲੀ, ਏਪੀ
- ਜਵਾਹਰ ਲਾਲ ਨਹਿਰੂ ਇੰਜੀਨੀਅਰਿੰਗ ਕਾਲਜ ਓਰੰਗਾਬਾਦ, ਮਹਾਰਾਸ਼ਟਰ ਵਿੱਚ
- ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ, ਇੱਕ ਡੀਮਡ ਯੂਨੀਵਰਸਿਟੀ, ਜੱਕੂਰ, ਪੀ.ਓ. ਬੈਂਗਲੁਰੂ
- ਜਵਾਹਰ ਲਾਲ ਨਹਿਰੂ ਇੰਸਟੀਚਿਉਟ ਆਫ਼ ਸੋਸ਼ਲ ਸਟੱਡੀਜ਼, ਤਿਲਕ ਮਹਾਰਾਸ਼ਟਰ ਵਿਦਿਆਪੀਠ (ਪੁਣੇ, ਮਹਾਰਾਸ਼ਟਰ) ਨਾਲ ਸਬੰਧਤ
- ਜਵਾਹਰ ਲਾਲ ਨਹਿਰੂ ਕਾਲਜ ਆਫ਼ ਏਰੋਨੌਟਿਕਸ ਐਂਡ ਅਪਲਾਈਡ ਸਾਇੰਸਜ਼, ਕੋਇੰਬਟੂਰ, (ਈਐਸਡੀ 1968)
- ਜਵਾਹਰ ਲਾਲ ਨਹਿਰੂ ਇੰਸਟੀਚਿਟ ਆਫ਼ ਟੈਕਨਾਲੌਜੀ, ਕਤਰਸ, ਧਨਕਵਾੜੀ, ਪੁਣੇ, ਮਹਾਰਾਸ਼ਟਰ
- ਕਮਲ ਕਿਸ਼ੋਰ ਕਦਮ, ਜਵਾਹਰ ਲਾਲ ਨਹਿਰੂ ਇੰਜੀਨੀਅਰਿੰਗ ਕਾਲਜ ਓਰੰਗਾਬਾਦ, ਮਹਾਰਾਸ਼ਟਰ
- ਜਵਾਹਰ ਲਾਲ ਨਹਿਰੂ ਸਿੱਖਿਆ ਅਤੇ ਤਕਨੀਕੀ ਖੋਜ ਸੰਸਥਾਨ, ਨਾਂਦੇੜ, ਮਹਾਰਾਸ਼ਟਰ
- ਜਵਾਹਰ ਲਾਲ ਨਹਿਰੂ ਕਾਲਜ, ਅਲੀਗੜ੍ਹ
- ਜਵਾਹਰ ਲਾਲ ਨਹਿਰੂ ਟੈਕਨਾਲੌਜੀਕਲ ਯੂਨੀਵਰਸਿਟੀ, ਹੈਦਰਾਬਾਦ
- ਜਵਾਹਰ ਲਾਲ ਨਹਿਰੂ ਖੇਤੀਬਾੜੀ ਯੂਨੀਵਰਸਿਟੀ, ਜਬਲਪੁਰ
- ਜਵਾਹਰ ਲਾਲ ਨਹਿਰੂ ਬੀ.ਐਡ. ਕਾਲਜ, ਕੋਟਾ, ਰਾਜਸਥਾਨ
- ਜਵਾਹਰ ਲਾਲ ਨਹਿਰੂ ਪੀ.ਜੀ. ਕਾਲਜ, ਭੋਪਾਲ
- ਜਵਾਹਰ ਲਾਲ ਨਹਿਰੂ ਸਰਕਾਰੀ ਇੰਜੀਨੀਅਰਿੰਗ ਕਾਲਜ, ਸੁੰਦਰਨਗਰ, ਜ਼ਿਲ੍ਹਾ ਮੰਡੀ, ਐਚ.ਪੀ.
- ਜਵਾਹਰ ਲਾਲ ਨਹਿਰੂ ਪਬਲਿਕ ਸਕੂਲ, ਕੋਲਾਰ ਰੋਡ, ਭੋਪਾਲ
- ਜਵਾਹਰ ਲਾਲ ਨਹਿਰੂ ਟੈਕਨਾਲੌਜੀਕਲ ਯੂਨੀਵਰਸਿਟੀ, ਕਾਕੀਨਾਡਾ, ਏ.ਪੀ.
- ਜਵਾਹਰ ਲਾਲ ਨਹਿਰੂ ਇੰਸਟੀਚਿਉਟ ਆਫ਼ ਟੈਕਨਾਲੌਜੀ, ਇਬਰਾਹਿਮਪੱਟੀ, ਆਂਧਰਾ ਪ੍ਰਦੇਸ਼
- ਜਵਾਹਰ ਨਵੋਦਿਆ ਕਾਲਜ
ਨੈਸ਼ਨਲ ਪਾਰਕ
- ਰਾਜੀਵ ਗਾਂਧੀ (ਨਾਗਰਹੋਲ) ਵਾਈਲਡ ਲਾਈਫ ਸੈਂਚੁਰੀ, ਕਰਨਾਟਕ
- ਰਾਜੀਵ ਗਾਂਧੀ ਵਾਈਲਡ ਲਾਈਫ ਸੈਂਚੁਰੀ, ਆਂਧਰਾ ਪ੍ਰਦੇਸ਼
- ਇੰਦਰਾ ਗਾਂਧੀ ਨੈਸ਼ਨਲ ਪਾਰਕ, ਤਾਮਿਲਨਾਡੂ
- ਇੰਦਰਾ ਗਾਂਧੀ ਜ਼ੂਲੋਜੀਕਲ ਪਾਰਕ, ਨਵੀਂ ਦਿੱਲੀ
- ਇੰਦਰਾ ਗਾਂਧੀ ਨੈਸ਼ਨਲ ਪਾਰਕ, ਪੱਛਮੀ ਘਾਟ 'ਤੇ ਅਨਮਲਾਈ ਪਹਾੜੀਆਂ
- ਇੰਦਰਾ ਗਾਂਧੀ ਜ਼ੂਲੋਜੀਕਲ ਪਾਰਕ, ਵਿਸ਼ਾਖਾਪਟਨਮ
- ਇੰਦਰਾ ਗਾਂਧੀ ਨੈਸ਼ਨਲ ਹਿਉਮਨ ਐਸੋਸੀਏਸ਼ਨ
- ਇੰਦਰਾ ਗਾਂਧੀ ਵਾਈਲਡ ਲਾਈਫ ਸੈਂਚੁਰੀ, ਪੋਲਚੀ
- ਰਾਜੀਵ ਗਾਂਧੀ ਸਿਹਤ ਅਜਾਇਬ ਘਰ
- ਰਾਜੀਵ ਗਾਂਧੀ ਕੁਦਰਤੀ ਇਤਿਹਾਸ ਅਜਾਇਬ ਘਰ
- ਇੰਦਰਾ ਗਾਂਧੀ ਮੈਮੋਰੀਅਲ ਮਿਉਜ਼ਿਅਮ, ਨਵੀਂ ਦਿੱਲੀ
- ਜਵਾਹਰ ਲਾਲ ਨਹਿਰੂ ਤਾਰਾ ਗ੍ਰਹਿ, ਵਰਲੀ, ਮੁੰਬਈ.
ਇਹ ਵੀ ਪੜੋ: ਖੇਡ ਰਤਨ ਦਾ ਨਾਮ ਬਦਲਣ 'ਤੇ ਤਰੁਣ ਚੁੱਘ ਨੇ ਕਹੀ ਵੱਡੀ ਗੱਲ