ਨਵੀਂ ਦਿੱਲੀ: ਪਲਵਲ ਤੋਂ ਨਵੀਂ ਦਿੱਲੀ ਆ ਰਹੀ EMU ਰੇਲਗੱਡੀ ਐਤਵਾਰ ਸਵੇਰੇ ਦਿੱਲੀ ਦੇ ਪ੍ਰਗਤੀ ਮੈਦਾਨ ਨੇੜੇ ਪਟੜੀ ਤੋਂ ਡਿੱਗ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਰੇਲਗੱਡੀ ਦੀ ਬੋਗੀ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਕਈ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਰੇਲਗੱਡੀਆਂ ਨੂੰ ਦੂਜੇ ਰਸਤੇ ਰਾਹੀਂ ਮੰਜ਼ਿਲ 'ਤੇ ਭੇਜਿਆ ਗਿਆ, ਜਿਸ ਕਾਰਨ ਰੇਲਗੱਡੀਆਂ ਦੇਰੀ ਨਾਲ ਚੱਲੀਆਂ।
ਪਲਵਲ ਨਵੀਂ ਦਿੱਲੀ EMU (04921) ਐਤਵਾਰ ਸਵੇਰੇ 7:55 ਵਜੇ ਆਮ ਵਾਂਗ ਪਲਵਲ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ। ਇਹ ਰੇਲਗੱਡੀ ਬੱਲਭਗੜ੍ਹ, ਫਰੀਦਾਬਾਦ, ਤੁਗਲਕਾਬਾਦ, ਓਖਲਾ, ਹਜ਼ਰਤ ਨਿਜ਼ਾਮੂਦੀਨ, ਤਿਲਕ ਪੁਲ, ਸ਼ਿਵਾਜੀ ਪੁਲ ਤੋਂ ਹੁੰਦੀ ਹੋਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚਦੀ ਹੈ। ਰੇਲਗੱਡੀ ਐਤਵਾਰ ਸਵੇਰੇ ਕਰੀਬ 9:47 ਵਜੇ ਪ੍ਰਗਤੀ ਮੈਦਾਨ ਨੇੜੇ ਪਟੜੀ ਤੋਂ ਉਤਰ ਗਈ। ਛੁੱਟੀ ਦਾ ਦਿਨ ਹੋਣ ਕਾਰਨ ਟਰੇਨ 'ਚ ਭੀੜ ਘੱਟ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਰੇਲਗੱਡੀ 'ਚ ਸਵਾਰ ਯਾਤਰੀ ਕਾਫੀ ਡਰ ਗਏ। ਰੇਲਗੱਡੀ ਦਾ ਅੰਗਹੀਣ ਕੋਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸੂਚਨਾ ਮਿਲਣ 'ਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਰੇਲ ਗੱਡੀ ਨੂੰ ਰੂਟ ਤੋਂ ਹਟਾ ਕੇ ਰੇਲ ਲਾਇਨ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ।
-
One coach of a local EMU train derailed near Delhi's Bhairon Marg. No injuries were reported.
— ANI (@ANI) September 3, 2023 " class="align-text-top noRightClick twitterSection" data="
(Source: DCP Railways) pic.twitter.com/eJ1UudYyOY
">One coach of a local EMU train derailed near Delhi's Bhairon Marg. No injuries were reported.
— ANI (@ANI) September 3, 2023
(Source: DCP Railways) pic.twitter.com/eJ1UudYyOYOne coach of a local EMU train derailed near Delhi's Bhairon Marg. No injuries were reported.
— ANI (@ANI) September 3, 2023
(Source: DCP Railways) pic.twitter.com/eJ1UudYyOY
ਹੋਰ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ: ਰੇਲਗੱਡੀ ਦੇ ਪਟੜੀ ਤੋਂ ਉਤਰਨ ਤੋਂ ਬਾਅਦ ਹਜ਼ਰਤ ਨਿਜ਼ਾਮੂਦੀਨ ਤੋਂ ਨਵੀਂ ਦਿੱਲੀ ਆਉਣ ਵਾਲੀਆਂ ਹੋਰ ਰੇਲਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਰੇਲਵੇ ਅਧਿਕਾਰੀਆਂ ਮੁਤਾਬਕ ਰੇਲ ਗੱਡੀਆਂ ਨੂੰ ਕਿਸੇ ਹੋਰ ਲਾਇਨ ਤੋਂ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ। ਹਾਲਾਂਕਿ ਰੇਲ ਗੱਡੀਆਂ ਥੋੜ੍ਹੀ ਦੇਰੀ ਨਾਲ ਮੰਜ਼ਿਲ 'ਤੇ ਪਹੁੰਚ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- Barnala News: ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓਜ਼ ਲਈ ਬਦਨਾਮ Producer Dxxx 'ਤੇ ਇੱਕ ਹੋਰ ਪਰਚਾ ਹੋਇਆ ਦਰਜ
- Protest against Sukhbir Badal: ਫਰੀਦਕੋਟ 'ਚ ਸੁਖਬੀਰ ਬਾਦਲ ਦੇ ਕਾਫ਼ਲੇ ਦਾ ਵਿਰੋਧ, ਅਕਾਲੀ ਵਰਕਰਾਂ 'ਤੇ ਲੱਗੇ ਵਿਰੋਧ ਕਰਨ ਵਾਲੇ ਨੌਜਵਾਨਾਂ ਦੀ ਕੁੱਟਮਾਰ ਦੇ ਇਲਜ਼ਾਮ
- Govt VS Patwaris : ਬਰਨਾਲਾ ਵਿੱਚ ਮੰਤਰੀ ਮੀਤ ਹੇਅਰ ਤੇ ਵਿਧਾਇਕ ਉਗੋਕੇ ਦੇ ਪਿੰਡ ਵੀ ਹੋਏ ਪਟਵਾਰੀਆਂ ਤੋਂ ਸੱਖਣੇ
ਰੇਲ ਲਾਇਨ ਦੀ ਮੁਰੰਮਤ ਵਿੱਚ ਅਣਗਹਿਲੀ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ: ਰੇਲਵੇ ਅਧਿਕਾਰੀਆਂ ਤੇ ਜਾਣਕਾਰੀ ਅਨੁਸਾਰ ਰੇਲਵੇ ਲਾਇਨ ਦੀ ਮੁਰੰਮਤ ਵਿੱਚ ਅਣਗਹਿਲੀ ਕਾਰਨ ਅਕਸਰ ਰੇਲ ਗੱਡੀਆਂ ਪਟੜੀ ਤੋਂ ਹੇਠਾਂ ਉੱਤਰ ਜਾਂਦੀਆਂ ਹਨ। ਇੱਥੇ ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰੇਲ ਲਾਇਨ ਦੀ ਮੁਰੰਮਤ ਵਿੱਚ ਅਣਗਹਿਲੀ ਵੱਧ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪਰ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
ਪਲਵਲ-ਨਵੀਂ ਦਿੱਲੀ EMU ਰੇਲ ਗੱਡੀ ਦਾ 5 ਨੰਬਰ ਕੋਚ ਐਤਵਾਰ ਸਵੇਰੇ ਕਰੀਬ 9:47 ਵਜੇ ਪਟੜੀ ਤੋਂ ਉੱਤਰ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਫਿਲਹਾਲ ਰੇਲ ਗੱਡੀਆਂ ਹੋਰ ਲਾਈਨਾਂ ਤੋਂ ਚੱਲ ਰਹੀਆਂ ਹਨ। - ਦੀਪਕ ਕੁਮਾਰ, ਮੁੱਖ ਲੋਕ ਸੰਪਰਕ ਅਧਿਕਾਰੀ, ਉੱਤਰੀ ਰੇਲਵੇ