ETV Bharat / bharat

LIVE: ਅਮਿਤ ਸ਼ਾਹ ਨੇ ਤੌਕਤੇ ਤੂਫਾਨ ਨਾਲ ਪ੍ਰਭਾਵਿਤ ਹੋਏ ਸੂਬਿਆਂ ਦੀ ਸਥਿਤੀ ਦਾ ਲਿਆ ਜਾਇਜਾ - ਤੂਫਾਨ ਤੌਕਤੇ ਦਾ ਅਸਰ

ਫ਼ੋਟੋ
ਫ਼ੋਟੋ
author img

By

Published : May 18, 2021, 9:18 AM IST

Updated : May 18, 2021, 11:20 AM IST

11:05 May 18

ਅਗਲੇ 2 ਘੰਟਿਆਂ ਵਿੱਚ 3 ਸੂਬਿਆਂ 'ਚ ਮੀਂਹ

ਅਗਲੇ 2 ਘੰਟਿਆਂ ਵਿੱਚ ਉਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਲਕਾ ਮੀਂਹ ਪਵੇਗਾ: ਭਾਰਤੀ ਮੌਸਮ ਵਿਗਿਆਨ ਵਿਭਾਗ

11:04 May 18

ਗੋਆ: ਐਨਡੀਆਰਐਫ ਦੀ ਟੀਮ ਮਡਗਾਵ ਦੇ ਮੋਂਟੇ ਹਿਲ ਇਲਾਕੇ ਵਿੱਚ ਰੁੱਖ ਨੂੰ ਵੱਢ ਕੇ ਸੜਕਾਂ ਤੋਂ ਹਟਾਇਆ ਜਾ ਰਿਹਾ ਹੈ।

11:02 May 18

ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਤੋਂ ਲਿਆ ਸਥਿਤੀ ਦਾ ਜਾਇਜ਼ਾ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੱਕਰਵਾਤ ਪ੍ਰਭਾਵਤ ਸੂਬਿਆਂ - ਰਾਜਸਥਾਨ, ਮਹਾਰਾਸ਼ਟਰ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦਾਦਰ ਅਤੇ ਨਗਰ ਹਵੇਲੀ ਦੇ ਪ੍ਰਬੰਧਕਾਂ ਨਾਲ ਸਥਿਤੀ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਜ਼ਰੂਰਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਗੱਲਬਾਤ ਕੀਤੀ

09:17 May 18

ਮੁੰਬਈ 'ਚ 6 ਲੋਕਾਂ ਦੀ ਮੌਤ, 17 ਫੱਟੜ

ਤੌਕਤੇ ਤੂਫਾਨ ਨੇ ਗੁਜਰਾਤ ਵਿੱਚ ਤਬਾਹੀ ਮਚਾਉਣ ਤੋਂ ਪਹਿਲਾਂ ਗੋਆ, ਕਰਨਾਟਕ ਅਤੇ ਮਹਾਂਰਾਸ਼ਟਰ ਵਿੱਚ ਤਬਾਹੀ ਮਚਾਈ। ਇਨ੍ਹਾਂ ਤਿੰਨ ਸੂਬਿਆਂ ਵਿੱਚ ਘੱਟੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਸਿਰਫ਼ ਮੁੰਬਈ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਅਤੇ  17 ਤੋਂ ਜਿਆਦਾ ਲੋਕ ਫੱਟੜ ਹੋਏ ਹਨ।    

09:17 May 18

ਉਨਾ 'ਚ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ ਜ਼ਮੀਨ ਨਾਲ ਟਕਰਾਇਆ

ਲੰਘੀ ਰਾਤ ਨੂੰ ਦੀਵ ਅਤੇ ਉਨਾ ਵਿੱਚ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ ਜ਼ਮੀਨ ਨਾਲ ਟਕਰਾਇਆ। ਜਿਸ ਨਾਲ ਕੱਚੇ ਮਕਾਨ, ਮੁਛਾਅਰਿਆਂ ਦੀ ਨੋਕਾ ਨੂੰ ਕਾਫੀ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ਵਿੱਚ ਬੱਤੀ ਚੱਲੀ ਗਈ। ਇਹ ਤੂਫਾਨ ਸੁਰੇਂਦਰ ਨਗਰ ਤੋਂ ਅਹਿਮਦਾਬਾਦ ਦੇ ਵੱਲ ਵਧ ਰਿਹਾ ਹੈ ਪਰ ਹੁਣ ਇਸ ਦੀ ਗਤੀ ਹੋਲੀ ਹੋ ਰਹੀ ਹੈ। ਉੱਥੇ ਤੂਫਾਨ ਨਾਲ ਪਹਿਲਾਂ ਤਟਵਰਤੀ ਇਲਾਕਿਆਂ ਤੋਂ ਕਰੀਬ ਡੇਢ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨ ਉੱਤੇ ਭੇਜਿਆ ਗਿਆ।  

09:09 May 18

ਤੂਫਾਨ ਤੌਕਤੇ ਨਾਲ ਗੁਜਰਾਤ ਦੇ 17 ਜ਼ਿਲ੍ਹੇ ਪ੍ਰਭਾਵਿਤ

ਤੂਫਾਨ ਤੌਕਤੇ ਰਾਤ ਨੌ ਵਜੇ ਗੁਜਰਾਤ ਤਟ ਨਾਲ ਟਕਰਾਇਆ। ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ਉੱਤੇ ਭੇਜਣ ਕਾਰਨ ਘੱਟ ਨੁਕਸਾਨ ਹੋਇਆ। ਤਟ ਤੋਂ ਟਕਰਾਉਂਦੇ ਸਮੇਂ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਤੂਫਾਨ ਕਾਰਨ ਗੁਜਰਾਤ ਦੇ 17 ਜ਼ਿਲ੍ਹੇ ਪ੍ਰਭਾਵਿਤ ਹੋਏ। ਭਾਵਨਗਰ, ਗਿਰ ਸੋਮਨਾਥ, ਅਤੇ ਅਮਰੇਲੀ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਹੋਇਆ ਹੈ। 

08:39 May 18

ਕਈ ਹਿੱਸਿਆ 'ਚ ਮੀਂਹ, ਕਮਜੋਰ ਪਿਆ ਚੱਕਰਵਰਤੀ ਤੂਫਾਨ

ਚੰਡੀਗੜ੍ਹ: ਦੇਸ਼ ਦੇ ਕਈ ਸੂਬਿਆਂ ਵਿੱਚ ਤਬਾਹੀ ਮਚਾ ਰਿਹਾ ਚੱਕਰਵਰਤੀ ਤੌਕਤੇ ਤੂਫਾਨ ਦਾ ਅਸਰ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਦੇਖਣ ਵਾਲਾ ਹੈ। ਇਸ ਦੇ ਪ੍ਰਭਾਵ ਨਾਲ 18 ਤੋਂ 20 ਮਈ ਤੱਕ ਮੌਸਮ ਵਿੱਚ ਬਦਲਾਅ ਨਜ਼ਰ ਆਏਗਾ। ਜਿਸ ਦੇ ਚਲਦੇ 30 ਤੋਂ 50 ਕਿਲੋਮੀਟਰ ਪ੍ਰਤੀਘੰਟਾ ਦੀ ਰਫਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ ਅਤੇ ਨਾਲ ਹੀ ਮੀਂਹ ਹੀ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਮੀਂਹ ਦੇ ਬਾਅਦ ਨਾਲ ਇਕ ਵਾਰ ਫਿਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੂੰ ਦੱਸਿਆ ਗਿਆ ਹੈ ਕਿ ਤੌਕਤੇ ਦੇ ਅੱਗੇ ਵਧਣ ਉੱਤੇ ਇਸ ਖੇਤਰ ਵਿੱਚ ਇਕ ਸਰਕੁਲੇਸ਼ਨ ਬਣੇਗਾ ਜਿਸ ਦੇ ਪ੍ਰਭਾਵ ਨਾਲ ਉੱਤਰ ਭਾਰਤ ਦੇ ਇਲਾਕਿਆਂ ਵਿੱਚ ਮੀਂਹ ਪਵੇਗਾ।

ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਗਰਮੀ ਵੱਧ ਗਈ ਹੈ ਅਤੇ ਸੋਮਵਾਰ ਨੂੰ ਵੀ ਦਿਨ ਭਰ ਧੁੱਪ ਨਿਕਲਣ ਨਾਲ ਗਰਮੀ ਹੋ ਰਹੀ। ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਰਿਹਾ, ਜਿਸ ਕਾਰਨ ਗਰਮੀ ਅਤੇ ਨਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ।

ਮਹਾਰਾਸ਼ਟਰ ਅਤੇ ਗੁਜਰਾਤ 'ਚ ਤੌਕਤੇ ਦਾ ਅਸਰ

ਲੰਘੇ ਰਾਤ ਨੂੰ ਚੱਕਰਵਰਤੀ ਤੂਫਾਨ ਤੌਕਤੇ ਦਾ ਅਸਰ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਦੇਖਣ ਨੂੰ ਮਿਲਿਆ। ਉਨਾ ਸ਼ਹਿਰ ਵਿੱਚ ਤੇਜ਼ ਹਵਾਵਾਂ ਚਲਣ ਨਾਲ 200 ਤੋਂ ਜਿਆਦਾ ਰੁੱਖ ਡਿੱਗ ਗਏ। ਤੂਫਾਨ ਦੇ ਕਾਰਨ ਬਿਜਲੀ ਗੁਲ ਹੋ ਗਈ। ਉਨਾ ਵਿੱਚ ਤੂਫਾਨ ਆਉਣ ਤੋਂ ਪਹਿਲਾਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਸੀ।  

ਉੱਥੇ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਤੂਫਾਨ ਤੌਕਤੇ ਦੀ ਸਥਿਤੀ ਜਾਣਨ ਦੇ ਲਈ ਗਾਂਧੀਨਗਰ ਦੇ ਸਟੇਟ ਕੰਟਰੋਲ ਰੂਮ ਪਹੁੰਚੇ ਅਤੇ ਕੁਲੈਕਟਰਾਂ ਦੇ ਨਾਲ ਵੀਡੀਓ ਕਾਨਫਰਸਿੰਗ ਦੇ ਰਾਹੀਂ ਤਟਵਰਤੀ ਜਿਲ੍ਹੇ ਸਮੇਤ ਸੂਬੇ ਦੀ ਸਥਿਤੀ ਦੀ ਸਮੀਖਿਆ ਕੀਤੀ।  

Last Updated : May 18, 2021, 11:20 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.