ETV Bharat / bharat

ਜਾਣੋ ਸੱਪਾਂ ਨੂੰ ਬਚਾਉਣ ਵਾਲੇ ਸਨੇਕ ਸੇਵਰ ਦੀ ਕਹਾਣੀ

author img

By

Published : Jul 27, 2021, 11:32 AM IST

ਕਰਨਾਟਕ ਦੇ ਵਿਜੇਨਗਰ ਜ਼ਿਲ੍ਹੇ ਦੇ ਇੰਗਲਾਗੀ ਪਿੰਡ ਦੇ ਵੇਣੂਗੋਪਾਲ 30 ਸਾਲਾਂ ਤੋਂ ਲਗਾਤਾਰ ਸੱਪਾਂ ਸਣੇ ਕਈ ਜਾਨਵਰਾਂ ਨੂੰ ਬਚਾ ਰਹੇ ਹਨ। ਕਈ ਵਾਰ ਸੱਪ ਵੇਣੂਗੋਪਾਲ ਨੂੰ ਕੱਟ ਲੈਂਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸੱਪਾਂ ਨੂੰ ਬਚਾਉਣ ਦਾ ਦ੍ਰਿਣ ਨਿਸ਼ਚੈ ਕੀਤਾ ਹੈ, ਉਹ ਲੰਬੇ ਸਮੇਂ ਤੋਂ ਸਨੇਕ ਸੇਵਰ ਵਜੋਂ ਨਿਸਵਾਰਥ ਭਾਵ ਨਾਲ ਕੰਮ ਕਰ ਰਹੇ ਹਨ।ਵੇਣੂਗੋਪਾਲ ਹੁਣ ਤੱਕ 20,000 ਤੋਂ 25,000 ਸੱਪਾਂ ਨੂੰ ਬਚਾ ਚੁੱਕੇ ਹਨ।

ਸਨੇਕ ਸੇਵਰ ਦੀ ਕਹਾਣੀ
ਸਨੇਕ ਸੇਵਰ ਦੀ ਕਹਾਣੀ

ਕਰਨਾਟਕ : ਸੱਪ ,ਭਾਲੂ ਤੇ ਅਜਗਰ ਵਰਗੇ ਖ਼ਤਰਨਾਕ ਜਾਨਵਰਾਂ ਨੂੰ ਵੇਖੇ ਕੇ ਬਹੁਤੇ ਲੋਕ ਡਰ ਜਾਂਦੇ ਹਨ, ਪਰ ਕਰਨਾਟਕ ਦੇ ਵਿਜੇਨਗਰ ਜ਼ਿਲ੍ਹੇ ਦੇ ਇੰਗਲਾਗੀ ਪਿੰਡ ਦੇ ਵੇਣੂਗੋਪਾਲ 30 ਸਾਲਾਂ ਤੋਂ ਲਗਾਤਾਰ ਸੱਪਾਂ ਸਣੇ ਕਈ ਜਾਨਵਰਾਂ ਨੂੰ ਬਚਾ ਰਹੇ ਹਨ।

ਸੱਪਾਂ ਨੂੰ ਬਚਾਉਣ ਵਾਲੇ ਸਨੇਕ ਸੇਵਰ ਦੀ ਕਹਾਣੀ

ਸੱਪਾਂ ਦਾ ਬਚਾਅ

ਵੇਣੂਗੋਪਾਲ 1990 ਤੋਂ ਸੱਪਾਂ ਤੇ ਹੋਰਨਾਂ ਜਾਨਵਰਾਂ ਦੀ ਸੁਰੱਖਿਆ ਕਰ ਰਹੇ ਹਨ। ਉਹ ਆਪਣੇ ਖੇਤਾਂ 'ਚ ਵੱਖ ਵੱਖ ਤਰ੍ਹਾਂ ਦੀ ਮੁਰਗੀਆਂ ,ਬਤੱਖਾਂ ਤੇ ਮੱਛੀਆਂ ਨੂੰ ਪਾਲਦੇ ਹਨ। ਵੇਣੂਗੋਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕੰਮ 1990 'ਚ ਸ਼ੁਰੂ ਕੀਤਾ ਸੀ। ਲਗਭਗ 30 ਸਾਲ ਪੂਰੇ ਹੋ ਚੁੱਕੇ ਹਨ। ਹੁਣ ਤੱਕ ਉਹ 20,000 ਤੋਂ 25,000 ਸੱਪਾਂ ਦਾ ਬਚਾਅ ਕੀਤਾ ਹੈ, ਉਨ੍ਹਾਂ ਨੇ ਨਾਂ ਮਹਿਜ਼ ਸੱਪਾਂ ਨੂੰ ਬਚਾਇਆ ਹੈ ਸਗੋਂ ਹੋਰਨਾਂ ਕਈ ਜਾਨਵਰਾਂ ਨੂੰ ਵੀ ਬਚਾ ਰਹੇ ਹਨ।

ਇੱਕ ਘਟਨਾ ਨੇ ਕੀਤਾ ਸੱਪਾਂ ਦੇ ਬਚਾਅ ਲਈ ਪ੍ਰੇਰਤ

ਉਨ੍ਹਾਂ ਦੱਸਿਆ ਕਿ ਉਹ ਇੱਕ ਵਾਰ ਆਪਣੇ ਪਿਤਾ ਨਾਲ ਖੇਤਾਂ 'ਚ ਪਿਤਾ ਨਾਲ ਭੋਜਨ ਕਰਦੇ ਹੋਏ ਇੱਕ ਸੱਪ ਸਾਡੇ ਸਾਹਮਣੇ ਤੋਂ ਲੰਘ ਰਿਹਾ ਸੀ। ਕੁੱਝ ਪੰਛੀ ਆਪਣੇ ਆਂਡਿਆਂ ਨੂੰ ਬਚਾਉਣ ਲਈ ਉਸ ਸੱਪ ਨੂੰ ਚੁੰਝ ਮਾਰ ਰਹੇ ਸੀ। ਇਹ ਦੇਖ ਕੇ ਮੇਰੇ ਪਿਤਾ ਨੇ ਮੈਨੂੰ ਕਿਹਾ, ਸੱਪ ਨੂੰ ਚੁੱਕ ਕੇ ਇੱਕ ਡੱਬੇ ਵਿੱਚ ਪਾ ਦਵੋ ਤੇ ਸ਼ਾਮ ਵੇਲੇ ਉਨ੍ਹਾਂ ਨੇ ਮੈਨੂੰ ਸੱਪ ਨੂੰ ਛੱਡਣ ਲਈ ਕਿਹਾ। ਇੱ ਉਸ ਵੇਲੇ ਤੋਂ ਹੀ ਵੇਣੂਗੋਪਾਲ ਨੂੰ ਸੱਪਾਂ ਦੇ ਬਚਾਅ ਦਾ ਸ਼ੌਕ ਹੈ।

ਸੱਪਾਂ ਦੇ ਨਾਲ-ਨਾਲ ਹੋਰਨਾਂ ਜਾਨਵਰਾਂ ਦੀ ਵੀ ਬਚਾਅ

30 ਸਾਲਾਂ 'ਚ ਉਨ੍ਹਾਂ ਨੇ ਸੱਪਾਂ ਤੋਂ ਇਲਾਵਾ ਮਗਰਮੱਛ, ਬਾਂਦਰਾਂ ਤੇ ਭਾਲੂਆਂ ਨੂੰ ਵੀ ਬਚਾਇਆ ਹੈ ਤੇ ਉਨ੍ਹਾਂ ਨੂੰ ਜੰਗਲ ਵਿੱਚ ਛੱਡ ਦਿੱਤਾ। ਉਨ੍ਹਾਂ ਨੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਸੱਪਾਂ ਤੇ ਜਾਨਵਰਾਂ ਨੂੰ ਬਚਾਇਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਵੇਣੂਗੋਪਾਲ ਨੂੰ ਜਾਨਵਰਾਂ ਦੇ ਬਚਾਅ ਕਾਰਜ 'ਚ ਮਦਦ ਕੀਤੀ।

ਸੱਪਾਂ ਨੂੰ ਬਚਾਉਣ ਦਾ ਦ੍ਰਿਣ ਨਿਸ਼ਚੈ

ਕਈ ਵਾਰ ਸੱਪ ਵੇਣੂਗੋਪਾਲ ਨੂੰ ਕੱਟ ਲੈਂਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸੱਪਾਂ ਨੂੰ ਬਚਾਉਣ ਦਾ ਦ੍ਰਿਣ ਨਿਸ਼ਚੈ ਕੀਤਾ ਹੈ , ਉਹ ਬੇਹਦ ਲੰਮੇ ਸਮੇਂ ਸਨੇਕ ਸੇਵਰ ਵਜੋਂ ਨਿਸਵਾਰਥ ਭਾਵ ਨਾਲ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਕਾਰਗਿਲ ਵਿਜੇ ਦਿਵਸ : ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ ਬੂਟਾ ਸਿੰਘ

ETV Bharat Logo

Copyright © 2024 Ushodaya Enterprises Pvt. Ltd., All Rights Reserved.