ਲਾਹੌਲ ਸਪਿਤੀ: ਕਿਨੌਰ ਤੋਂ ਬਾਅਦ ਹੁਣ ਲਾਹੌਲ ਸਪਿਤੀ ਚ ਪਹਾੜੀ ਤੋਂ ਵੱਡੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਪਹਾੜੀ ਤੋਂ ਭਾਰੀ ਮਾਤਰਾ ਚ ਮਲਬਾ ਨਦੀ ਚ ਜਾ ਡਿੱਗਿਆ ਹੈ। ਜਿਸ ਦੇ ਚੱਲਦੇ ਚੰਦਰਭਾਗਾ ਨਦੀ ਦਾ ਵਹਾਅ ਪੂਰੀ ਤਰ੍ਹਾਂ ਰੁਕ ਗਿਆ ਹੈ। ਉੱਥੇ ਹੀ ਨਾਲ ਲੱਗਦੇ 11 ਪਿੰਡਾਂ ਨੂੰ ਵੀ ਇਸ ਤੋਂ ਖਤਰਾ ਪੈਦਾ ਹੋ ਗਿਆ ਹੈ।
ਜਾਣਕਾਰੀ ਮੁਤਾਬਿਕ ਸਵੇਰ ਲਗਭਗ 9 ਵਜੇ ਦੇ ਸਮੇਂ ਪਹਾੜੀ ਟੁੱਟਣ ਦੀ ਆਵਾਜ ਪੂਰੇ ਪਟਨ ਘਾਟੀ ਚ ਸੁਣਾਈ ਦਿੱਤੀ। ਪਹਾੜੀ ਤੋਂ ਮਲਬਾ ਲਗਾਤਾਰ ਡਿੱਗਦਾ ਜਾ ਰਿਹਾ ਹੈ ਅਤੇ ਨਦੀ ਦੇ ਵਹਾਅ ਨੂੰ ਮਲਬੇ ਨੇ ਰੋਕੇ ਰੱਖਿਆ ਹੈ। ਨਦੀ ਦਾ ਵਹਾਅ ਰੁਕਣ ਨਾਲ ਜਾਹਲਮਾ ਤੋਂ ਕਿਲਾੜ ਘਾਟੀ ਤੱਕ ਸੜਕ ਕਿਨਾਰੇ ਰਹਿ ਰਹੇ ਲੋਕਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਨਦੀ ਦਾ ਵਹਾਅ ਰੁਕਣ ਨਾਲ ਜੁੰਡਾ ਜੋਬਰੰਗ ਵੱਲ ਨਦੀ ਦੇ ਕੰਢੇ ਦੀ ਜਮੀਨ ਪਾਣੀ ਚ ਡੁੱਬਣ ਲੱਗੀ ਹੈ। ਉੱਥੇ ਹੀ ਜਸਰਥ ਪਿੰਡ ਦੇ ਲੋਕ ਜਿਆਦਾ ਖਤਰੇ ਚ ਹਨ।
ਇਹ ਵੀ ਪੜੋ: ਕੁਲਗਾਮ ਮੁੱਠਭੇੜ: ਦੇਖੋ ਅੱਤਵਾਦੀਆਂ ਦਾ LIVE ENCOUNTER
ਦੱਸ ਦਈਏ ਕਿ ਲਾਹੌਲ ਘਾਟੀ ਚ ਚੰਦਰਾ ਅਤੇ ਭਾਗਾ ਦੋ ਨਦੀਆ ਤਾਂਦੀ ਚ ਮਿਲਦੀ ਹੈ। ਜੰਮੂ ਕਸ਼ਮੀਰ ਚ ਦਾਖਿਲ ਕਰਦੇ ਹੀ ਇਸਦਾ ਨਾਂ ਚੰਦਰਭਾਗਾ ਹੋ ਜਾਂਦਾ ਹੈ। ਗੌਰਤਲਬ ਹੈ ਕਿ ਜੁਲਾਈ ਅਤੇ ਅਗਸਤ ਚ ਹਿਮਾਚਲ ਪ੍ਰਦੇਸ਼ ਚ ਕਈ ਕੁਦਰਤੀ ਆਪਦਾ ਆਈਆਂ ਹਨ। ਕਿਨੌਰ ਚ ਹੀ ਕੁਝ ਦਿਨਾਂ ਦੇ ਅੰਦਰ ਦੋ ਵੱਜੇ ਜਮੀਨ ਖਿਸਕਣ ਦੀ ਘਟਨਾ ਵਾਪਰ ਚੁੱਕੀਆ ਹਨ। ਇਸ ਵਿਚਾਲੇ ਲਾਹੌਲ ਘਾਟੀ ਚ ਵੀ ਖਤਰਨਾਕ ਹਾਲਾਤ ਪੈਦਾ ਹੋ ਗਏ ਹਨ। ਉੱਥੇ ਹੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਟੀਮ ਵੀ ਮੌਕੇ ’ਤੇ ਰਵਾਨਾ ਹੋ ਗਈ ਹੈ। ਐਸਪੀ ਲਾਹੌਲ ਸਪਿਤੀ ਮਾਨਵ ਵਰਮਾ ਨੇ ਦੱਸਿਆ ਕਿ ਪਿੰਡਵਾਸੀਆਂ ਨੂੰ ਨਦੀ ਕੰਢੇ ਤੋਂ ਹੱਟ ਕੇ ਉੱਚਾਈ ਵਾਲੇ ਸਥਾਨਾਂ ’ਤੇ ਜਾਣ ਲਈ ਆਖ ਦਿੱਤਾ ਗਿਆ ਹੈ।