ETV Bharat / bharat

ਕੋਲਕਾਤਾ: ਕੈਂਪਸ ਵਿੱਚ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਲਈ ਰਾਜ ਭਵਨ ਨੇ ਨਗਰ ਨਿਗਮ ਨੂੰ ਲਿਖਿਆ ਪੱਤਰ - ROAMING OF STRAY DOGS IN PREMISES

ਕੋਲਕਾਤਾ 'ਚ ਰਾਜ ਭਵਨ ਦੇ ਅਹਾਤੇ 'ਚ ਆਵਾਰਾ ਕੁੱਤਿਆਂ ਦੇ ਘੁੰਮਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਕੋਲਕਾਤਾ ਰਾਜ ਭਵਨ ਨੇ ਨਗਰ ਨਿਗਮ ਨੂੰ ਪੱਤਰ ਲਿਖ ਕੇ ਕੰਪਲੈਕਸ 'ਚ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਲਈ ਕੰਮ ਕਰਨ ਲਈ ਕਿਹਾ ਹੈ।

ਕੋਲਕਾਤਾ: ਕੈਂਪਸ ਵਿੱਚ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਲਈ ਰਾਜ ਭਵਨ ਨੇ ਨਗਰ ਨਿਗਮ ਨੂੰ ਲਿਖਿਆ ਪੱਤਰ

author img

By

Published : Jun 8, 2022, 7:53 AM IST

ਕੋਲਕਾਤਾ: ਕੋਲਕਾਤਾ ਦੇ ਰਾਜ ਭਵਨ (Raj Bhavan in Kolkata) ਨੇ ਨਗਰ ਨਿਗਮ ਨੂੰ ਪੱਤਰ ਲਿਖ ਕੇ ਰਾਜ ਭਵਨ ਕੰਪਲੈਕਸ (Raj Bhavan Complex) ਵਿੱਚ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਲਈ ਕੰਮ ਕਰਨ ਲਈ ਕਿਹਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਆਵਾਰਾ ਕੁੱਤੇ ਰਾਜਪਾਲ ਦੀ ਰਿਹਾਇਸ਼ (Governor's residence) ਦੇ ਸੁਰੱਖਿਆ ਪ੍ਰੋਟੋਕੋਲ ਵਿੱਚ ਵਿਘਨ ਪਾ ਰਹੇ ਹਨ, ਇਸ ਲਈ ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ।

ਕੋਲਕਾਤਾ ਮਿਊਂਸੀਪਲ ਕਾਰਪੋਰੇਸ਼ਨ (Kolkata Municipal Corporation) ਦੇ ਅਧਿਕਾਰੀਆਂ ਮੁਤਾਬਕ, ਵਿਰਾਸਤੀ ਇਮਾਰਤ ਨੂੰ ਉੱਚੀ ਵਾੜ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ, ਪਰ ਵਾੜ ਖੁੱਲ੍ਹਣ ਨਾਲ ਅਕਸਰ ਆਵਾਰਾ ਕੁੱਤੇ ਇਮਾਰਤ ਵਿੱਚ ਆ ਜਾਂਦੇ ਹਨ। ਉਹ ਨਾ ਸਿਰਫ਼ ਇਸ ਉੱਚ ਸੁਰੱਖਿਆ ਵਾਲੇ ਜ਼ੋਨ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ, ਸਗੋਂ ਇੱਥੇ ਸਫ਼ਾਈ ਰੱਖਣ ਵਿੱਚ ਵੀ ਸਮੱਸਿਆ ਪੈਦਾ ਕਰ ਰਹੇ ਹਨ।

ਇਹ ਵੀ ਪੜ੍ਹੋ: ਨੌਕਰੀ ਨਾ ਕਰ ਸਕੇ ਪਤਨੀ, ਪਤੀ ਨੇ ਵੱਢਿਆ ਹੱਥ, ਪਰ ਪਤਨੀ ਦੇ ਹੋਂਸਲੇ ਨੂੰ ਸਲਾਮ...

ਜਾਣਕਾਰੀ ਲਈ ਦੱਸ ਦੇਈਏ ਕਿ ਰਾਜ ਭਵਨ ਕੰਪਲੈਕਸ (Raj Bhavan Complex) 27 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਕੰਪਲੈਕਸ ਵਿੱਚ ਸਾਲ ਭਰ ਧਾਰਾ 144 ਲਾਗੂ ਰਹਿੰਦੀ ਹੈ, ਜਿੱਥੇ ਕੋਈ ਵੀ ਵਿਅਕਤੀ ਆਲੇ-ਦੁਆਲੇ ਖੜ੍ਹਾ ਨਹੀਂ ਹੋ ਸਕਦਾ। ਅਜਿਹੀ ਸਥਿਤੀ ਵਿੱਚ ਇਸ ਅਤਿ ਸੰਵੇਦਨਸ਼ੀਲ ਕੰਪਲੈਕਸ ਵਿੱਚ ਆਵਾਰਾ ਕੁੱਤਿਆਂ ਦੀ ਘੁੰਮਣਘੇਰੀ ਇਲਾਕੇ ਦੀ ਅਮਨ-ਸ਼ਾਂਤੀ ਨੂੰ ਢਾਹ ਲਾ ਰਹੀ ਹੈ। ਰਾਜ ਭਵਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਇਮਾਰਤ ਦੇ ਸੁਰੱਖਿਆ ਪ੍ਰੋਟੋਕੋਲ ਦੀ ਵੀ ਉਲੰਘਣਾ ਹੁੰਦੀ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ ! ਖਾਣਾ ਮੰਗਣ 'ਤੇ ਮਤਰੇਈ ਮਾਂ ਨੇ ਸਾੜ ਦਿੱਤੇ ਬੱਚੇ ਦੇ ਹੱਥ

ETV Bharat Logo

Copyright © 2025 Ushodaya Enterprises Pvt. Ltd., All Rights Reserved.