ETV Bharat / bharat

ਜਾਣੋ ਦਿੱਲੀ ਦੇ ਦੋ 'ਕਲਮਵੀਰਾਂ' ਦੇ ਸੰਘਰਸ਼ ਦੀ ਕਹਾਣੀ - ਕਿਸਾਨ ਪਰਿਵਾਰ ਵਿੱਚ ਜੰਮੇ ਅਮਿਤਾਭ ਅਤੇ ਨਿਸ਼ਾ

ਰਾਜਧਾਨੀ ਦੇ ਦੋ ਅਜਿਹੇ ਕਲਮਵੀਰ ਹਨ, ਜਿਨ੍ਹਾਂ ਦੀ ਕਲਾ ਨੂੰ ਵੇਖ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦੱਖਣੀ ਦਿੱਲੀ ਦੇ ਪਿੰਡ ਘਿਟੋਰਨੀ ਵਿੱਚ ਵੱਖ-ਵੱਖ ਕਿਸਾਨ ਪਰਿਵਾਰ ਵਿੱਚ ਜੰਮੇ ਅਮਿਤਾਭ ਅਤੇ ਨਿਸ਼ਾ, ਦੋਵਾਂ ਦਾ ਹੁਨਰ ਇੱਕ ਤੋਂ ਵੱਧ ਕੇ ਇੱਕ ਹੈ।

ਜਾਣੋ ਦਿੱਲੀ ਦੇ ਦੋ 'ਕਲਮਵੀਰਾਂ' ਦੇ ਸੰਘਰਸ਼ ਦੀ ਕਹਾਣੀ

author img

By

Published : Jan 22, 2021, 11:48 PM IST

ਨਵੀਂ ਦਿੱਲੀ: ਰਾਜਧਾਨੀ ਦੇ ਦੋ ਅਜਿਹੇ ਕਲਮਵੀਰ ਹਨ, ਜਿਨ੍ਹਾਂ ਦੀ ਕਲਾ ਨੂੰ ਵੇਖ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦੱਖਣੀ ਦਿੱਲੀ ਦੇ ਪਿੰਡ ਘਿਟੋਰਨੀ ਵਿੱਚ ਵੱਖ-ਵੱਖ ਕਿਸਾਨ ਪਰਿਵਾਰ ਵਿੱਚ ਜੰਮੇ ਅਮਿਤਾਭ ਅਤੇ ਨਿਸ਼ਾ, ਦੋਵਾਂ ਦਾ ਹੁਨਰ ਇੱਕ ਤੋਂ ਵੱਧ ਕੇ ਇੱਕ ਹੈ। ਦੋਵਾਂ ਦੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਅਮਿਤਾਭ ਪ੍ਰਚੂਨ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ, ਉੱਥੇ ਹੀ ਨਿਸ਼ਾ ਮੁਸ਼ਕਲਾਂ ਦਾ ਸਾਹਮਣਾ ਕਰ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਪਰ ਦੋਵਾਂ ਦੀ ਸਕੈਚਿੰਗ ਦੀ ਕਲਾ ਨੂੰ ਵੇਖ ਹਰ ਕੋਈ ਇਨ੍ਹਾਂ ਦੀ ਤਾਰੀਫ਼ ਕਰਦਾ ਨਹੀਂ ਰੁਕਦਾ।

ਛੋਟੀ ਉਮਰ ਤੋਂ ਸ਼ੁਰੂ ਕੀਤੀ ਸਕੈਚਿੰਗ

ਅਮਿਤਾਭ ਬਚਪਨ ਤੋਂ ਹੀ ਸਕੈਚਿੰਗ ਕਰਦਾ ਆ ਰਿਹਾ ਹੈ। ਇਸ ਦੇ ਲਈ ਉਸ ਨੇ ਕੋਈ ਪੜ੍ਹਾਈ ਨਹੀਂ ਕੀਤੀ। ਇਹ ਕਲਾ ਉਸ ਨੂੰ ਰੱਬ ਵੱਲੋਂ ਦਿੱਤੀ ਗਈ ਸੌਗਾਤ ਹੈ। ਕਾਫੀ ਛੋਟੀ ਉਮਰ ਤੋਂ ਅਮਿਤਾਭ ਸਕੈਚਿੰਗ ਕਰਨ ਲਗਾ ਸੀ, ਪਰ ਪਰਿਵਾਰ ਦੇ ਹਲਾਤਾਂ ਨੇ ਉਸ ਨੂੰ ਅੱਗੇ ਨਹੀਂ ਵਧਣ ਦਿੱਤਾ। ਜਿਵੇਂ ਇਸ ਨੂੰ ਸਮਾਂ ਮਿਲਦਾ ਹੈ, ਇਹ ਸਕੈਚਿੰਗ ਕਰਨਾ ਸ਼ੁਰੂ ਕਰ ਦਿੰਦਾ ਹੈ।

ਜਾਣੋ ਦਿੱਲੀ ਦੇ ਦੋ 'ਕਲਮਵੀਰਾਂ' ਦੇ ਸੰਘਰਸ਼ ਦੀ ਕਹਾਣੀ

ਬੱਚਿਆਂ ਨੂੰ ਫ੍ਰੀ ਸਿਖਾਉਣ ਦਾ ਹੈ ਸੁਪਨਾ

ਅਮਿਤਾਭ ਦਾ ਸੁਪਨਾ ਹੈ ਕਿ ਉਹ ਆਪਣੇ ਹੁਨਰ ਨੂੰ ਦੇਸ਼ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਏ। ਨਾਲ ਹੀ ਉਹ ਸਕੈਚਿੰਗ ਦੀ ਕਲਾ ਨੂੰ ਦੂਜਿਆਂ ਬੱਚਿਆਂ ਨੂੰ ਵੀ ਫ੍ਰੀ ਵਿੱਚ ਸਿਖਾਉਣਾ ਚਾਹੁੰਦਾ ਹੈ। ਉਸ ਦੀ ਤਮੰਨਾ ਹੈ ਕਿ ਉਹ ਇੱਕ ਵਾਰ ਅਮਿਤਾਭ ਬੱਚਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਉਨ੍ਹਾਂ ਨੂੰ ਆਪਣੇ ਵੱਲੋਂ ਬਣਾਏ ਗਏ ਸਕੈਚਾਂ ਨੂੰ ਦੇਣਾ ਚਾਹੁੰਦਾ ਹੈ।

ਕਿਸਾਨ ਪਰਿਵਾਰ ਵਿੱਚ ਜੰਮੀ ਨਿਸ਼ਾ ਦੀ ਕਹਾਣੀ

ਨਿਸ਼ਾ ਵੀ ਸਕੈਚਿੰਗ ਕਲਾਕਾਰ ਹੈ। ਕਿਸਾਨ ਪਰਿਵਾਰ ਵਿੱਚ ਜੰਮੀ ਨਿਸ਼ਾ ਬਚਪਨ ਤੋਂ ਹੀ ਕਈ ਹੁਨਰ ਦੀ ਮਾਹਿਰ ਹੈ, ਉਹ ਨਾ ਸਿਰਫ਼ ਪੜ੍ਹਾਈ ਵਿੱਚ ਵਧਿਆ ਹੈ ਬਲਕਿ ਸਕੈਚਿੰਗ ਕਲਾ ਵਿੱਚ ਵੀ ਮਾਹਿਰ ਹੈ। ਨਿਸ਼ਾ ਦੇ ਪਰਿਵਾਰ ਨੂੰ ਲੱਗਾ ਕਿ ਉਨ੍ਹਾਂ ਦੀ ਕੁੜੀ ਇੱਕ ਵਧਿਆ ਕਲਾਕਾਰ ਹੈ। ਲਿਹਾਜ਼ਾ ਪਰਿਵਾਰ ਤੋਂ ਉਸ ਨੂੰ ਖੂਬ ਮਦਦ ਮਿਲੀ। ਨਿਸ਼ਾ ਨੂੰ ਪੜ੍ਹਾਈ ਤੋਂ ਜਦੋਂ ਹੀ ਸਮਾਂ ਮਿਲਦਾ ਹੈ ਤਾਂ ਉਹ ਸਕੈਚ ਬਣਾਉਣਾ ਸ਼ੁਰੂ ਕਰ ਕਰ ਦਿੰਦੀ ਹੈ। ਉਸ ਨੇ ਕਈ ਮੰਤਰੀਆਂ, ਅਦਾਕਾਰ ਅਤੇ ਖਿਡਾਰੀਆਂ ਦੇ ਸਕੈਚ ਵੀ ਬਣਏ ਹਨ।

ਸਕੈਚਿੰਗ ਲਈ ਰੱਦੀ ਪੇਪਰ ਦੀ ਵਰਤੋਂ

ਨਿਸ਼ਾ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਉਹ ਸਕੈਚਿੰਗ ਬਣਾਉਣ ਵਿੱਚ ਜ਼ਿਆਦਾਤਰ ਰੱਦੀ ਪੇਪਰ ਦੀ ਵਰਤੋਂ ਕਰਦੀ ਹੈ, ਸਕੈਚਿੰਗ ਬਨਾਉਣ ਵਿੱਚ ਪੇਪਰ ਦਾ ਘੱਟ ਤੋਂ ਘੱਟ ਵਰਤੋਂ ਹੋਵੇ, ਜਿਸ ਨਾਲ ਸਾਡਾ ਵਾਤਾਵਰਨ ਸਾਫ਼ ਰਹੇ। ਲੌਕਡਾਊਨ ਵਿੱਚ ਨਿਸ਼ਾ ਕੋਲ ਸ਼ੀਟ ਮੌਜੂਦ ਨਹੀਂ ਸੀ, ਤਾਂ ਉਸਨੇ ਵੇਸਟੇਜ਼ ਵਾਲੀ ਸ਼ੀਟ ਦੀ ਵਰਤੋਂ ਕੀਤੀ। ਨਿਸ਼ਾ ਅਤੇ ਅਮਿਤਾਭ ਦੋਵੇਂ ਹੀ ਆਪਣੇ ਹੁਨਰ ਨੂੰ ਦੇਸ਼-ਦੁਨੀਆਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਦੇ ਘਿਟੋਰਨੀ ਪਿੰਡ ਦਾ ਨਾਂ ਰੋਸ਼ਨ ਹੋ ਸਕੇ। ਨਾਲ ਹੀ ਨਿਸ਼ਾ ਦਾ ਇਹ ਸੁਪਨਾ ਹੈ ਕਿ ਉਹ ਆਪਣੇ ਨਾਂ ਦਾ ਇੱਕ ਘਰ ਬਣਾਏ।

ਨਿਸ਼ਾ ਦਾ ਸੁਪਨਾ ਹੈ ਕਿ ਉਸਨੂੰ ਆਪਣਾ ਇੱਕ ਘਰ ਚਾਹੀਦਾ ਹੈ, ਕਿਉਂਕਿ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਇਹ ਤੁਹਾਡਾ ਸਹੁਰਾ ਘਰ ਅਤੇ ਪੇਕਾ ਘਰ ਹੈ, ਉਨ੍ਹਾਂ ਦਾ ਆਪਣਾ ਘਰ ਨਹੀਂ ਹੁੰਦਾ। ਨਿਸ਼ਾ ਮੈਨੂੰ ਡਰਾਇੰਗ ਟੀਚਰ ਬਨਣਾ ਚਾਹੁੰਦੀ ਹੈ ਅਤੇ ਬੱਚਿਆਂ ਨੂੰ ਫ੍ਰੀ ਵਿੱਚ ਪੜ੍ਹਾਉਣਾ ਚਾਹੁੰਦੀ ਹੈ।

ਕਾਬਿਲੇਤਾਰੀਫ਼ ਸਕੈਚਿੰਗ

ਦੋਵਾਂ ਦੇ ਹੱਥਾਂ ਵਿੱਚ ਅਜਿਹਾ ਹੁਨਰ ਹੈ ਜੋ ਪੈਨਸਿਲ ਨਾਲ ਅਜਿਹੀ ਸਕੈਚਿੰਗ ਕਰਦੇ ਹਨ ਕਿ ਦੁਨੀਆ ਵੇਖ ਕੇ ਹੈਰਾਨ ਰਹਿ ਜਾਵੇ, ਛੋਟੇ ਜਿਹੇ ਮੁਰਗੀ ਦੇ ਅੰਡੇ ਵਿੱਚ ਕਿਸੇ ਦੀ ਵੀ ਫੋਟੋ ਬਣਾ ਦੇਣਾ ਇੱਕ ਕਾਬਿਲੇਤਾਰੀਫ਼ ਵਾਲੀ ਗੱਲ ਹੈ, ਉਥੇ ਹੀ ਉਹ ਵੇਸਟ ਪੇਪਰ 'ਤੇ ਅਜਿਹੀ ਸਕੈਚਿੰਗ ਕਰਦੇ ਹਨ ਕਿ ਦੁਨੀਆ ਵੇਖਦੀ ਰਹਿ ਜਾਵੇ।

ਅਮਿਤਾਭ ਅਤੇ ਨਿਸ਼ਾ ਵਰਗੇ ਕਈ ਹੁਨਰਮੰਦ ਲੋਕ ਆਪਣੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮੌਕੇ ਦੀ ਤਲਾਸ਼ ਵਿੱਚ ਬੈਠੇ ਹੋਏ ਹਨ। ਈਟੀਵੀ ਭਾਰਤ ਇਨ੍ਹਾਂ ਨੂੰ ਸਲਾਮ ਕਰਦਾ ਹੈ ਅਤੇ ਸਾਡੀ ਵੀ ਕੋਸ਼ਿਸ਼ ਹੈ ਕਿ ਅਜਿਹੇ ਹੁਨਰਮੰਦ ਲੋਕਾਂ ਨੂੰ ਸਾਹਮਣੇ ਲਿਆਇਆ ਜਾਵੇ, ਜਿਸ ਨਾਲ ਇਨ੍ਹਾਂ ਦਾ ਭਵਿੱਖ ਬਣ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.