ETV Bharat / bharat

Guru Nanak Jhira Sahib : ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ ਦਾ ਇਤਿਹਾਸ, ਜਾਣੋ ਕਿਸ ਸੂਬੇ 'ਚ ਸੁਸ਼ੋਭਿਤ ਹੈ ਇਹ ਗੁਰੂ ਘਰ

ਸਿੱਖਾਂ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਭਰ ਦਾ ਦੌਰਾ ਕਰਦੇ ਹੋਏ ਲੋਕਾਂ ਨੂੰ ਸਿੱਖੀ ਸਿਧਾਂਤ ਬਾਰੇ ਦੱਸਿਆ ਅਤੇ ਵਹਿਮਾਂ ਭਰਮਾਂ ਚੋਂ ਕੱਢਿਆ ਸੀ। ਇਸੇ ਲੜੀ ਵਿੱਚ ਕਰਨਾਟਕਾ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ ਵੀ ਸਿੱਖ ਇਤਿਹਾਸ ਵਿੱਚ ਖਾਸ ਥਾਂ ਰੱਖਦਾ ਹੈ। ਆਓ ਜਾਣਦੇ ਹਾਂ, ਗੁਰੂ ਨਾਨਕ ਝੀਰਾ ਸਾਹਿਬ ਗੁਰੂ ਘਰ ਦਾ ਇਤਿਹਾਸ ...

author img

By

Published : Feb 22, 2023, 8:02 AM IST

Guru Nanak Jhira Sahib, Guru Nanak Dev Ji
Guru Nanak Jhira Sahib : ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ ਦਾ ਇਤਿਹਾਸ

ਕਰਨਾਟਕ : ਕਰਨਾਟਕ ਵਿੱਚ ਬੀਦਰ ਥਾਂ ਸਿੱਖੀ ਧਰਮ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਗੁਰੂ ਨਾਨਕ ਦੇਵ ਜੀ ਅਤੇ ਕੁਝ ਹੋਰ ਧਾਰਮਿਕ ਸ਼ਖਸੀਅਤਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਬੀਦਰ ਦੇ ਮੱਧ 'ਚ ਸਥਿਤ, ਸਿੱਖ ਭਾਈਚਾਰੇ ਦਾ ਗੁਰਦੁਆਰਾ ਪੰਜਾਬ ਅਤੇ ਕਰਨਾਟਕ ਵਿਚਾਲੇ ਨੇੜਲੇ ਸਬੰਧ ਬਣਾਉਂਦਾ ਹੈ। ਬੀਦਰ ਗੁਰਦੁਆਰੇ ਦਾ 500 ਸਾਲ ਤੋਂ ਵੱਧ ਦਾ ਇਤਿਹਾਸ ਹੈ। ਇੱਥੇ ਦੇਸ਼-ਵਿਦੇਸ਼ਾਂ ਤੋਂ ਸਿੱਖ ਭਾਈਚਾਰੇ ਦੀ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਆਓ ਜਾਣਦੇ ਹਾਂ, ਗੁਰਦੁਆਰਾ ਝੀਰਾ ਸਾਹਿਬ ਜੀ ਦਾ ਇਤਿਹਾਸ...

ਝੀਰਾ ਸਾਹਿਬ ਦਾ ਇਤਿਹਾਸ : ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੱਖਣੀ ਉਦਾਸੀ (ਦੱਖਣੀ ਪਾਠ/ ਦੱਖਣੀ ਨਿਵਾਸ) ਵੇਲ੍ਹੇ ਬੀਦਰ ਦਾ ਦੌਰਾ ਕੀਤਾ ਸੀ। ਗੁਰੂ ਨਾਨਕ ਦੇਵ ਜੀ, 1512 'ਚ ਸ੍ਰੀਲੰਕਾ ਤੋਂ ਵਾਪਸ ਆਉਂਦੇ ਸਮੇਂ ਪਹਾੜੀ ਸ਼ਹਿਰ ਬੀਦਰ ਵਿੱਚ ਰੁਕੇ ਸਨ। ਸੁੱਕੀ ਧਰਤੀ ਦੇ ਲੋਕਾਂ ਨੇ ਉਨ੍ਹਾਂ ਤੋਂ ਪਾਣੀ ਦੀ ਮੰਗ ਕੀਤੀ ਅਤੇ ਉਨ੍ਹਾਂ ਨੇ ਆਪਣੇ ਪੈਰ ਦੇ ਅੰਗੂਠੇ ਨਾਲ ਇੱਕ ਪੱਥਰ ਹਿਲਾ ਦਿੱਤਾ ਸੀ। ਜਿਸ ਨਾਲ ਉੱਥੇ ਇੱਕ ਸਦੀਵੀ ਝਰਨਾ ਸ਼ੁਰੂ ਹੋ ਗਿਆ। ਉਸੇ ਯਾਦ ਵਿੱਚ ਝਰਨਾ (ਝੀਰਾ) ਅੱਜ ਵੀ, ਗੁਰਦੁਆਰਾ ਝੀਰਾ ਸਾਹਿਬ ਦੇ ਨੇੜਲੇ ਕਸਬੇ ਵਿੱਚ ਮੌਜੂਦ ਹੈ।

ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਲੰਗਰ : ਅਜਿਹਾ ਕਿਹਾ ਜਾਂਦਾ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੰਗਰ ਸ਼ੁਰੂ ਕੀਤਾ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਗੁਰੂ ਸਨ, ਕਿਉਂਕਿ ਉਨ੍ਹਾਂ ਦਾ ਮਨੁੱਖਤਾ ਦੀ ਏਕਤਾ ਵਿੱਚ ਅਟੁੱਟ ਵਿਸ਼ਵਾਸ ਸੀ। ਅੱਜ ਵੀ ਇਸ ਮੁਫਤ ਰਸੋਈ ਵਿੱਚ ਮੁਫ਼ਤ ਭੋਜਨ ਵੀ ਪਰੋਸਿਆ ਜਾਂਦਾ ਹੈ। ਕਈ ਸਿੱਖ ਗੁਰਦੁਆਰੇ ਦੇ ਬਾਹਰ ਲੋਕਾਂ ਨੂੰ ਲੰਗਰ ਛਕਾਉਂਦੇ ਸਨ।

ਲੰਗਰ ਦੀ ਇੱਕ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਹ ਵਲੰਟੀਅਰ ਖਾਣਾ ਬਣਾਉਣ, ਭੋਜਨ ਪਰੋਸਣ ਤੋਂ ਲੈ ਕੇ ਬਰਤਨ ਧੋਣ ਤੱਕ ਸਭ ਕੁਝ ਕਰਦੇ ਹਨ। ਇਸ ਕੰਮ ਜਾਂ ਸੇਵਾ ਲਈ ਕੋਈ ਵਾਧੂ ਸਟਾਫ਼ ਨਿਯੁਕਤ ਨਹੀਂ ਕੀਤਾ ਗਿਆ ਹੈ। ਗੁਰਦੁਆਰੇ ਆਉਣ ਵਾਲੀਆਂ ਬੀਬੀਆਂ ਇਸ ਮੁਫ਼ਤ ਰਸੋਈ ਵਿੱਚ ਲੰਗਰ ਤਿਆਰ ਅਤੇ ਹੋਰ ਕੰਮ ਕਰਦੀਆਂ ਹਨ। ਉਹ ‘ਕਾਰ ਸੇਵਾ’ ਦੇ ਨਾਂਅ ‘ਤੇ ਸੇਵਾ ਕਰਦੇ ਹਨ। ਇੱਥੇ ਲੰਗਰ ਛੱਕਦੇ ਸਮੇਂ ਸ਼ਰਧਾਲੂਆਂ ਦੀਆਂ ਚੱਪਲਾਂ ਦਾ ਧਿਆਨ ਰੱਖਣਾ ਵੀ ਇੱਕ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ।

ਹੱਲਾ ਬੋਲ ਜਲਸਾ : ਜਦੋਂ ਧਰਮ ਮੁਸੀਬਤ 'ਚ ਹੋਵੇ, ਤਾਂ ਇਕ ਯੋਧੇ ਵਾਂਗ ਹਮੇਸ਼ਾ ਤਿਆਰ ਰਹੋ, ਇਹ ਸਿੱਖ ਦਾ ਸਿਧਾਂਤ ਹੈ। ਇਸ ਲਈ ਸਿੱਖ ਹਮੇਸ਼ਾ ਕਿਰਪਾਣ ਰੱਖਦੇ ਸਨ। ਇਸ ਲੜੀ ਤਹਿਤ, ਇੱਥੇ ਅੱਜ ਵੀ ਹੱਲਾ ਬੋਲ ਜਲਸਾ ਮਨਾਇਆ ਜਾਂਦਾ ਹੈ। ਇਸ ਦੌਰਾਨ ਸਮੂਹਿਕ ਅਰਦਾਸ, ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਏ ਜਾਂਦੇ ਹਨ। ਗੁਰਦੁਆਰੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਹੱਥਾਂ ਵਿੱਚ ਹਥਿਆਰ ਫੜ੍ਹ ਕੇ ਹੱਲਾ ਬੋਲ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕੂਚ ਕਰਦੇ ਹਨ। ਦੂਰੋਂ-ਦੂਰੋਂ ਸਿੱਖ ਸੰਗਤ ਸ਼ਮੂਲੀਅਤ ਕਰਦੀ ਹੈ।

ਇਹ ਵੀ ਪੜ੍ਹੋ: Today's Hukamnama : ਪੜ੍ਹੋ, ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.