ETV Bharat / bharat

Accident in Kerala: ਕੇਰਲਾ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 62 ਲੋਕ ਹੋਏ ਜ਼ਖਮੀ

ਕੇਰਲ ਦੇ ਪਠਾਨਮਥਿੱਟਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਬੱਸ ਖਾਈ ਵਿੱਚ ਡਿੱਗ ਗਈ ਹੈ। ਇਸ ਹਾਦਸੇ 'ਚ 62 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

KERALA NEWS BUS CARRYING SABARIMALA PILGRIMS FALLS INTO GORGE MANY INJURED
Accident in Kerala : ਕੇਰਲਾ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 62 ਲੋਕ ਹੋਏ ਜ਼ਖਮੀ
author img

By

Published : Mar 28, 2023, 7:41 PM IST

ਪਠਾਨਮਥਿੱਟਾ (ਕੇਰਲ): ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਤਾਮਿਲਨਾਡੂ ਤੋਂ ਸਬਰੀਮਾਲਾ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 62 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ਤੋਂ ਵਾਪਸ ਆ ਰਹੇ ਸਨ।

ਬੱਸ ਵਿੱਚ ਸਵਾਰ ਸਨ 64 ਲੋਕ : ਦੁਪਹਿਰ ਡੇਢ ਵਜੇ ਦੇ ਕਰੀਬ ਨੀਲੱਕਲ ਨੇੜੇ ਇਲਾਵਾਂਕਲ 'ਚ ਬੱਸ ਖੱਡ 'ਚ ਡਿੱਗਣ ਸਮੇਂ 9 ਬੱਚਿਆਂ ਸਮੇਤ ਘੱਟੋ-ਘੱਟ 64 ਲੋਕ ਸਵਾਰ ਸਨ। ਸਾਰੇ ਸ਼ਰਧਾਲੂ ਤਾਮਿਲਨਾਡੂ ਦੇ ਮੇਇਲਾਦੁਥੁਰਾਈ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ 62 ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਪਠਾਨਮਥਿੱਟਾ ਅਤੇ ਏਰੁਮੇਲੀ ਦੇ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਹੈ।

ਇਕ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਗੰਭੀਰ ਜ਼ਖਮੀਆਂ ਨੂੰ ਬਿਹਤਰ ਮੈਡੀਕਲ ਸੁਵਿਧਾਵਾਂ 'ਚ ਭੇਜ ਦਿੱਤਾ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਇਸ ਹਾਦਸੇ ਬਾਰੇ ਦੱਸਿਆ ਕਿ ਬਚਾਅ ਕਾਰਜ ਤਾਲਮੇਲ ਕੀਤਾ ਜਾ ਰਿਹਾ ਹੈ। ਸਬਰੀਮਾਲਾ ਮੰਦਰ ਕੱਲ੍ਹ ਪੇਨਕੁਨੀ ਤਿਉਹਾਰ ਲਈ ਖੋਲ੍ਹਿਆ ਗਿਆ ਸੀ। ਪੇਨਕੁਨੀ ਤਿਉਹਾਰ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਮਾਰਚ/ਅਪ੍ਰੈਲ ਦੇ ਮਹੀਨਿਆਂ ਵਿੱਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Dispute Over Boyfriend: ਉਹ ਸਿਰਫ਼ ਮੇਰਾ... ਬੁਆਏਫ੍ਰੈਂਡ ਨੂੰ ਲੈ ਕੇ ਦੋ ਸਹੇਲੀਆਂ ਵਿਚਾਲੇ ਲੜਾਈ, ਮਾਮਲਾ ਪਹੁੰਚਿਆਂ ਥਾਣੇ

ਪੰਕੁਨੀ ਤਿਉਹਾਰ ਦੇ ਦੌਰਾਨ, ਪਾਂਡਵਾਂ (ਭਾਰਤੀ ਮਹਾਂਕਾਵਿ ਮਹਾਂਭਾਰਤ ਵਿੱਚ ਪਾਂਡੂ ਦੇ ਪੰਜ ਪੁੱਤਰ) ਦੀਆਂ ਵਿਸ਼ਾਲ ਫਾਈਬਰਗਲਾਸ ਮੂਰਤੀਆਂ ਨੂੰ ਮੰਦਰ ਦੇ ਪੂਰਬੀ ਪ੍ਰਵੇਸ਼ ਦੁਆਰ 'ਤੇ ਰੱਖਿਆ ਗਿਆ ਹੈ। ਮਾਨਤਾਵਾਂ ਅਨੁਸਾਰ ਵਰਖਾ ਦੇ ਦੇਵਤਾ ਇੰਦਰ ਨੂੰ ਖੁਸ਼ ਕਰਨ ਲਈ ਮੂਰਤੀਆਂ ਦੀ ਸਥਾਪਨਾ ਕੀਤੀ ਜਾਂਦੀ ਹੈ। ਪੇਨਕੁਨੀ ਦਸ ਦਿਨਾਂ ਦਾ ਤਿਉਹਾਰ ਹੈ, ਜਿਸ ਵਿੱਚ ਹਰ ਦਿਨ ਵਿਸ਼ੇਸ਼ ਰਸਮਾਂ ਕੀਤੀਆਂ ਜਾਂਦੀਆਂ ਹਨ। ਇਹ ਸਾਰੇ ਯਾਤਰੀ ਇਸ ਤਿਉਹਾਰ ਵਿੱਚ ਹਿੱਸਾ ਲੈਣ ਲਈ ਇੱਥੇ ਪੁੱਜੇ ਸਨ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.