ਬੈਂਗਲੁਰੂ: ਕੇਰਲ ਦੀ ਇੱਕ 35 ਸਾਲਾ ਮਹਿਲਾ ਪੱਤਰਕਾਰ ਇੱਕ ਅੰਤਰਰਾਸ਼ਟਰੀ ਨਿਊਜ਼ ਏਜੰਸੀ ਨਾਲ ਕੰਮ ਕਰ ਰਹੀ ਹੈ। ਜੋ ਬੁੱਧਵਾਰ ਨੂੰ ਬੈਂਗਲੁਰੂ ਵਿੱਚ ਵ੍ਹਾਈਟਫੀਲਡ ਨੇੜੇ ਸਿੱਦਾਪੁਰ ਖੇਤਰ 'ਚ ਆਪਣੇ ਅਪਾਰਟਮੈਂਟ ਵਿੱਚ ਲਟਕਦੀ ਮਿਲੀ। ਜਦੋਂ ਕਿ ਇੱਕ ਕਥਿਤ ਸੁਸਾਈਡ ਨੋਟ ਵਿੱਚ ਉਸਦੇ ਪਤੀ ਉੱਤੇ "ਤਸੀਹੇ" ਦਾ ਦੋਸ਼ ਲਗਾਇਆ ਗਿਆ। ਉਸ ਦੇ ਪਰਿਵਾਰ ਨੇ ਰੋਣਾ ਸਕਾਇਤ ਦਰਜ਼ ਕਰਵਾਈ ਹੈ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ।
ਪੋਸਟਮਾਰਟਮ ਦੀ ਜਾਂਚ ਵਿੱਚ ਫਾਹਾ ਲਗਾ ਕੇ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਸ਼ਰੂਤੀ ਦੀ ਮੌਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੀ ਮਾਂ ਘਰ ਜਾ ਕੇ ਉਸ ਨੂੰ ਆਵਾਜ਼ ਦੇ ਰਹੀ ਸੀ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਫਿਰ ਪਰਿਵਾਰ ਨੇ ਆਪਣੇ ਅਪਾਰਟਮੈਂਟ ਦੀ ਸੁਰੱਖਿਆ ਨੂੰ ਬੁਲਾਇਆ। ਕਮਰਾ ਅੰਦਰੋਂ ਬੰਦ ਸੀ। ਕਾਫੀ ਰੌਲਾ ਪਾਉਣ 'ਤੇ ਵੀ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਹ ਬਾਲਕੋਨੀ 'ਚ ਪਹੁੰਚ ਕੇ ਦਰਵਾਜ਼ਾ ਤੋੜ ਕੇ ਅੰਦਰ ਵੜਿਆ ਤਾਂ ਦੇਖਿਆ ਕਿ ਸ਼ਰੂਤੀ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ।
ਹਾਲਾਂਕਿ ਸ਼ਰੂਤੀ ਦੀ ਮੌਤ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕ ਪ੍ਰਗਟਾਇਆ ਗਿਆ ਹੈ। ਰਿਸ਼ਤੇਦਾਰਾਂ ਨੇ ਉਸ ਦੇ ਪਤੀ ਅਨੀਸ਼ 'ਤੇ ਸ਼ੱਕ ਜਤਾਉਂਦੇ ਹੋਏ ਬੈਂਗਲੁਰੂ ਪੁਲਸ ਦੇ ਵਾਈਟਫੀਲਡ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਖਿਲਾਫ ਜਾਂਚ ਦੀ ਮੰਗ ਕੀਤੀ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਨੀਸ਼ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਕਾਰਨ ਸ਼ਰੂਤੀ ਨੇ ਇਹ ਕਦਮ ਚੁੱਕਿਆ ਹੋਣਾ। ਹਾਲਾਂਕਿ ਖਬਰ ਲਿਖੇ ਜਾਣ ਤੱਕ ਪੁਲਿਸ ਇਸ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਸੀ।
ਇਹ ਵੀ ਪੜ੍ਹੋ: PGI ਚੰਡੀਗੜ੍ਹ ਦੀਆਂ OPD ਸੇਵਾਵਾਂ ਬੰਦ