ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਫੇਰੀ ‘ਤੇ ਆਉਣਗੇ। ਉਹ ਗੁਰਦਾਸਪੁਰ ਜਾਣਗੇ ਤੇ ਉਥੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਸੇਖਵਾਂ ਵੱਲੋਂ ਹੁਣ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਆਸਾਰ ਹਨ। ਸੂਤਰ ਦੱਸਦੇ ਹਨ ਕਿ ਉਹ ‘ਆਪ‘ ਦੇ ਮੰਚ ਉਤੇ ਨਜਰ ਆਉਣਗੇ ਤੇ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪ ਪੰਜਾਬ ਆ ਰਹੇ ਹਨ ਤੇ ਸੇਖਵਾਂ ਨਾਲ ਮੁਲਾਕਾਤ ਕਰਨਗੇ। ਕੇਜਰੀਵਾਲ ਦੀ ਵੀਰਵਾਰ ਨੂੰ ਪੰਜਾਬ ਫੇਰੀ ਦੇ ਚਲਦਿਆਂ ਹੀ ਸੇਖਵਾਂ ਦੇ ‘ਆਪ‘ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਹਕੀਕਤ ਵਿੱਚ ਬਦਲਣ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ।
-
ਦਿੱਲੀ ਦੇ ਮਾਣਯੋਗ ਮੁੱਖ ਮੰਤਰੀ @ArvindKejriwal ਜੀ ਕੱਲ੍ਹ ਨੂੰ ਪੰਜਾਬ ਦੇ ਦੌਰੇ ਤੇ ਆਉਣਗੇ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਉਨ੍ਹਾਂ ਦੇ ਪਿੰਡ ਸੇਖਵਾਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਲਣਗੇ।
— Raghav Chadha (@raghav_chadha) August 25, 2021 " class="align-text-top noRightClick twitterSection" data="
">ਦਿੱਲੀ ਦੇ ਮਾਣਯੋਗ ਮੁੱਖ ਮੰਤਰੀ @ArvindKejriwal ਜੀ ਕੱਲ੍ਹ ਨੂੰ ਪੰਜਾਬ ਦੇ ਦੌਰੇ ਤੇ ਆਉਣਗੇ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਉਨ੍ਹਾਂ ਦੇ ਪਿੰਡ ਸੇਖਵਾਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਲਣਗੇ।
— Raghav Chadha (@raghav_chadha) August 25, 2021ਦਿੱਲੀ ਦੇ ਮਾਣਯੋਗ ਮੁੱਖ ਮੰਤਰੀ @ArvindKejriwal ਜੀ ਕੱਲ੍ਹ ਨੂੰ ਪੰਜਾਬ ਦੇ ਦੌਰੇ ਤੇ ਆਉਣਗੇ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਉਨ੍ਹਾਂ ਦੇ ਪਿੰਡ ਸੇਖਵਾਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਲਣਗੇ।
— Raghav Chadha (@raghav_chadha) August 25, 2021
ਸੇਖਵਾਂ ਪੰਜਾਬ ਦੇ ਸਾਬਕਾ ਮੰਤਰੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਵਿੱਚ ਸੀਨੀਅਰ ਆਗੂ ਰਹੇ ਹਨ। ਉਨ੍ਹਾਂ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਤੋਂ ਵੱਖ ਹੋ ਕੇ ਨਵੇਂ ਬਣਾਏ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਏ ਸੀ ਪਰ ਸ.ਬ੍ਰਹਮਪੁਰਾ ਨਾਲ ਸੇਖਵਾਂ ਦਾ 36 ਦਾ ਅੰਕੜਾ ਸੀ ਤੇ ਜਿਸ ਦਿਨ ਬ੍ਰਹਮਪੁਰਾ ਨੇ ਢੀਂਡਸਾ ਦੇ ਅਕਾਲੀ ਦਲ ਵਿੱਚ ਰਲੇਵਾਂ ਕੀਤਾ, ਉਸੇ ਦਿਨ ਤੋਂ ਸੇਖਵਾਂ ਨੇ ਅਕਾਲੀ ਦਲ ਸੰਯੁਕਤ ਵਿੱਚ ਸਰਗਰਮੀਆਂ ਠੱਪ ਕਰ ਦਿੱਤੀਆਂ ਸੀ।
ਸੇਖਵਾਂ ਦੇ ਘਰ ਜਾ ਕੇ ਮਿਲਣਗੇ ਕੇਜਰੀਵਾਲ
ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਦੇਸ਼ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਆਉਣਗੇ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖ਼ਵਾਂ ਨੂੰ ਉਨ੍ਹਾਂ ਦੇ ਪਿੰਡ ਸੇਖ਼ਵਾਂ ਜ਼ਿਲ੍ਹਾ ਗੁਰਦਾਸਪੁਰ ਵਿਖ਼ੇ ਮਿਲਣਗੇ। ਹਾਲਾਂਕਿ ਸੇਖ਼ਵਾਂ ਦੇ ‘ਆਪ‘ ਵਿੱਚ ਸ਼ਮੂਲੀਅਤ ਬਾਰੇ ਚੱਡਾ ਨੇ ਕੁਝ ਨਹੀਂ ਕਿਹਾ ਪਰ ਚੱਡਾ ਦੇ ਟਵੀਟ ਦੇ ਮਾਇਨੇ ਇਹੋ ਲਏ ਜਾ ਰਹੇ ਹਨ ਕਿ ਸੇਖ਼ਵਾਂ ਵੀਰਵਾਰ ਨੂੰ ਕੇਜਰੀਵਾਲ ਦੀ ਹਾਜ਼ਰੀ ਵਿੱਚ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਜਾਣਗੇ।
ਛੋਟੇਪੁਰ ਉਪਰੰਤ ਮਾਝੇ ‘ਚ ਨਹੀਂ ਸੀ ਵੱਡਾ ‘ਆਪ‘ ਆਗੂ
ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਵੇਲੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚੜ੍ਹਤ ਬਣਾਈ ਸੀ, ਉਸ ਵੇਲੇ ਮਾਝੇ ਦੇ ਸੁੱਚਾ ਸਿੰਘ ਛੋਟੇਪੁਰ ਹੀ ਪਾਰਟੀ ਦੇ ਸੂਬਾਈ ਪ੍ਰਧਾਨ ਸੀ ਤੇ ਉਨ੍ਹਾਂ ਪਾਰਟੀ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਸੀ ਪਰ ਚੋਣਾਂ ਤੋਂ ਠੀਕ ਕੁਝ ਸਮਾਂ ਪਹਿਲਾਂ ਪਾਰਟੀ ਨੇ ਛੋਟੇਪੁਰ ਨੂੰ ਲਾਮ੍ਹੇ ਕਰ ਦਿੱਤਾ ਸੀ। ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ ਬਣਾ ਲਈ ਸੀ। ਸੂਤਰ ਦੱਸਦੇ ਹਨ ਕਿ ‘ਆਪ‘ ਵੱਲੋਂ ਛੋਟੇਪੁਰ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬੀਤੇ ਦਿਨੀਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਛੋਟੇਪੁਰ ਤੋਂ ‘ਆਪ‘ ਕੋਲ ਮਾਝੇ ਵਿੱਚ ਕੋਈ ਵੱਡਾ ਚਿਹਰਾ ਨਹੀਂ ਸੀ ਤੇ ਹੁਣ ਜੇਕਰ ਸੇਖਵਾਂ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਸ ਨੂੰ ਪਿਆ ਘਾਟਾ ਕੁਝ ਹੱਦ ਤੱਕ ਪੂਰਾ ਹੋਣ ਦੀ ਉਮੀਦ ਬੱਝੇਗੀ।
ਸਮਝੌਤਾ ਵੀ ਨਾ ਹੋਇਆ, ਨੇਤਾ ਵੀ ਛੱਡਣ ਲੱਗੇ
ਸੇਖਵਾਂ ਨੇ ਅਕਾਲੀ ਦਲ ਸੰਯੁਕਤ ਤੋਂ ਦੂਰੀਆਂ ਤਾਂ ਪਹਿਲਾਂ ਹੀ ਬਣਾਈਆਂ ਹੋਈਆਂ ਸੀ ਤੇ ਹੁਣ ਉਨ੍ਹਾਂ ਦੇ ‘ਆਪ‘ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਨਾਲ ਢੀਂਡਸਾ-ਬ੍ਰਹਮਪੁਰਾ ਧੜੇ ਨੂੰ ਝਟਕਾ ਲੱਗੇਗਾ। ਅਕਾਲੀ ਦਲ ਸੰਯੁਕਤ ਦਾ ‘ਆਪ‘ ਨਾਲ ਸਮਝੌਤਾ ਨਹੀਂ ਹੋ ਸਕਿਆ, ਭਾਵੇਂ ਦੋ ਵਾਰ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ‘ਆਪ‘ ਨੇ ਢੀਂਡਸਾ ਧੜੇ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ ਤੇ ਇਸੇ ਕਾਰਨ ਸਮਝੌਤਾ ਸਿਰੇ ਨਹੀਂ ਚੜ੍ਹਿਆ ਪਰ ਹੁਣ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ‘ਆਪ‘ ਅਕਾਲੀ ਦਲ ਸੰਯੁਕਤ ਵਿੱਚ ਵੱਡੀ ਸੰਨ੍ਹ ਲਗਾਵੇਗੀ।
ਇਹ ਵੀ ਪੜ੍ਹੋ:ਕੈਪਟਨ ਦੀ ਅਗਵਾਈ ‘ਚ ਲੜਾਂਗੇ 2022 ਦੀਆਂ ਚੋਣਾਂ, ਵੱਖਰੇ ਫਰੰਟ ਤੋਂ ਆਏ ਹਨ ਸਿੱਧੂ: ਰਾਵਤ