ETV Bharat / bharat

Karnataka Road Accident: ਕਰਨਾਟਕ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਮੌਤ, ਕਈ ਜ਼ਖ਼ਮੀ - ਸੜਕ ਹਾਦਸੇ ਵਿਚ 12 ਲੋਕਾਂ ਦੀ ਹੋਈ ਮੌਤ

ਕਰਨਾਟਕ ਦੇ ਚਿੱਕਬੱਲਾਪੁਰ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ 3 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। (12 people killed in road accident in Chikkabalpur)

Karnataka Road Accident: Horrific road accident in Karnataka, 12 people died, one injured
ਕਰਨਾਟਕ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਮੌਤ, ਕਈ ਜ਼ਖ਼ਮੀ
author img

By ETV Bharat Punjabi Team

Published : Oct 26, 2023, 1:39 PM IST

ਚੇਨਈ: ਕਰਨਾਟਕ ਦੇ ਚਿੱਕਬਾਲਾਪੁਰ ਵਿੱਚ ਹਾਈਵੇਅ ਦੇ ਕਿਨਾਰੇ ਇੱਕ ਲਾਰੀ ਨਾਲ ਟਾਟਾ ਸੂਮੋ ਦੀ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਨੈਸ਼ਨਲ ਹਾਈਵੇਅ 44 ਦੇ ਬਾਹਰਵਾਰ ਚਿਤਰਾਵਤੀ ਵਿਖੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਸਾਰੇ 12 ਲੋਕ ਟਾਟਾ ਸੂਮੋ 'ਚ ਸਵਾਰ ਸਨ। ਮ੍ਰਿਤਕਾਂ ਤੋਂ ਇਲਾਵਾ ਤਿੰਨ ਹੋਰ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਪੀੜਤਾਂ ਅਤੇ ਜ਼ਖਮੀਆਂ ਨੂੰ ਚਿੱਕਬਾਲਪੁਰ ਜ਼ਿਲ੍ਹੇ ਲਿਜਾਇਆ ਗਿਆ ਹੈ। ਸੂਮੋ 'ਚ ਕਰੀਬ 15 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।

ਆਂਧਰਾ ਪ੍ਰਦੇਸ਼ ਦੇ ਗੋਰੰਤਲਾ ਦੇ ਰਹਿਣ ਵਾਲੇ ਸਨ ਮਾਰੇ ਗਏ ਲੋਕ : ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ 10 ਪੁਰਸ਼ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਪੀੜਤ ਮੂਲ ਰੂਪ ਤੋਂ ਆਂਧਰਾ ਪ੍ਰਦੇਸ਼ ਦੇ ਗੋਰੰਤਲਾ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ 'ਚੋਂ 7 ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋਈ। ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਸੂਮੋ ਦੇ ਦਰਵਾਜ਼ੇ ਆਪਸ ਵਿੱਚ ਫਸ ਗਏ। ਪੀੜਤਾਂ ਨੂੰ ਬਚਾਉਣ ਲਈ ਦਰਵਾਜ਼ੇ ਤੋੜਨੇ ਪਏ।

ਧੁੰਦ ਨੇ ਲੈ ਲਈ ਜਾਨ: ਚਿੱਕਬਾਲਾਪੁਰ ਦੇ ਐਸਪੀ ਨਾਗੇਸ਼ ਡੀਐਲ ਨੇ ਦੱਸਿਆ ਕਿ ਪੀੜਤ ਟਾਟਾ ਸੂਮੋ ਵਿੱਚ ਆਂਧਰਾ ਪ੍ਰਦੇਸ਼ ਤੋਂ ਬੈਂਗਲੁਰੂ ਜਾ ਰਹੇ ਸਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ ਹੈ। ਉਨ੍ਹਾਂ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ। ਗੱਡੀ ਦਾ ਡਰਾਈਵਰ ਸੜਕ ਕਿਨਾਰੇ ਖੜ੍ਹੇ ਟੈਂਕਰ ਨੂੰ ਨਹੀਂ ਦੇਖ ਸਕਿਆ ਅਤੇ ਉਸ ਨਾਲ ਟਕਰਾ ਗਿਆ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ 12 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.