ਧਾਰਵਾੜ (ਕਰਨਾਟਕ): ਧਾਰਵਾੜ ਜ਼ਿਲੇ ਦੇ ਸੁੱਲਾ ਪਿੰਡ 'ਚ ਬੁੱਧਵਾਰ ਨੂੰ ਇਕ ਪਿਤਾ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਮ੍ਰਿਤਕ ਬੱਚਿਆਂ ਦੀ ਪਛਾਣ ਸ਼ਰਵਨੀ (8), ਸ਼੍ਰੇਅਸ (6) ਅਤੇ ਸ੍ਰਿਸ਼ਟੀ (4) ਵਜੋਂ ਹੋਈ ਹੈ, ਜਦਕਿ ਉਨ੍ਹਾਂ ਦੇ ਪਿਤਾ ਦੀ ਪਛਾਣ ਫਕੀਰੱਪਾ ਮਦਾਰਾ ਵਜੋਂ ਹੋਈ ਹੈ, ਜਿਸ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਦੇ ਮੁਤਾਬਿਕ ਮਦਾਰਾ ਨੇ ਆਪਣੀ ਪਤਨੀ ਮੁਦਕਵਾ 'ਤੇ ਵੀ ਬੇਰਹਿਮੀ ਨਾਲ ਹਮਲਾ ਕੀਤਾ, ਜਿਸ ਨੂੰ ਧਾਰਵਾੜ ਦੇ ਕਿਮਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਮੁਲਜ਼ਮ ਨੇ ਬੱਚਿਆਂ 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਸੁੱਤੇ ਪਏ ਸਨ , ਮੁਲਜ਼ਮ ਪਿਤਾ ਨੇ ਹਮਲਾ ਕਾਰਨ ਤੋਂ ਬਾਅਦ ਖੁਦਕੁਸ਼ੀ ਕਿਉਂ ਕੀਤੀ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਧਾਰਵਾੜ ਦੇ ਐੱਸਪੀ ਲੋਕੇਸ਼ ਨੇ ਦੱਸਿਆ ਕਿ ਹੁਬਲੀ ਦਿਹਾਤੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਫਕੀਰੱਪਾ ਖਿਲਾਫ ਕੋਈ ਅਪਰਾਧਿਕ ਮਾਮਲਾ ਨਹੀਂ ਹੈ ਉਹ ਇੱਕ ਮਜ਼ਦੂਰ ਹੈ। ਐਸਪੀ ਲੋਕੇਸ਼ ਨੇ ਦੱਸਿਆ ਕਿ ਖ਼ਦਸ਼ਾ ਹੈ ਕਿ ਇਹ ਘਟਨਾ ਪਰਿਵਾਰਕ ਝਗੜੇ ਕਾਰਨ ਵਾਪਰੀ ਹੈ
ਸੁੱਲਾ ਪਿੰਡ 'ਚ ਬੁੱਧਵਾਰ ਸਵੇਰੇ ਫਕੀਰੱਪਾ ਨੇ ਟੀਵੀ ਦੀ ਆਵਾਜ਼ ਚਾਲੂ ਕੀਤੀ ਅਤੇ ਆਪਣੀ ਪਤਨੀ 'ਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਤਨੀ ਨੇ ਉੱਚੀ-ਉੱਚੀ ਰੌਲਾ ਪਾਇਆ, ਇਸ ਕਾਰਨ ਘਰ ਵਿੱਚ ਸੁੱਤੇ ਪਏ ਤਿੰਨੋਂ ਬੱਚੇ ਜਾਗ ਪਏ ਅਤੇ ਰੋਣ ਲੱਗੇ। ਫਕੀਰੱਪਾ ਨੇ ਬਾਅਦ 'ਚ ਬੱਚਿਆਂ 'ਤੇ ਹਮਲਾ ਕਰਕੇ ਘਰ 'ਚ ਖੁਦਕੁਸ਼ੀ ਕਰ ਲਈ ਇਸ ਤੋਂ ਬਾਅਦ ਸਵੇਰੇ ਕਰੀਬ 6 ਵਜੇ ਗੁਆਂਢੀਆਂ ਨੇ ਟੀਵੀ ਦੀ ਉੱਚੀ ਆਵਾਜ਼ ਸੁਣ ਕੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸ਼ੱਕ ਪੈਣ 'ਤੇ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਖੂਨ ਨਾਲ ਲੱਥਪੱਥ ਤਿੰਨ ਬੱਚਿਆਂ ਅਤੇ ਮੁਦਕਵਾ ਨੂੰ ਤੁਰੰਤ ਹੁਬਲੀ ਦੇ ਕਿਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ।