ETV Bharat / bharat

karnataka congress meeting: ਕਰਨਾਟਕ 'ਚ ਅੱਜ ਕਾਂਗਰਸ ਵਿਧਾਇਕ ਦਲ ਦੀ ਬੈਠਕ, CM ਅਹੁਦੇ 'ਤੇ ਹੋਵੇਗੀ ਚਰਚਾ - ਮੁੱਖ ਮੰਤਰੀ

ਕਰਨਾਟਕ 'ਚ ਅੱਜ ਸ਼ਾਮ ਕਾਂਗਰਸ ਵਿਧਾਇਕ ਦਲ ਦੀ ਅਹਿਮ ਬੈਠਕ ਹੋ ਰਹੀ ਹੈ। ਇਸ ਮੀਟਿੰਗ 'ਚ ਮੁੱਖ ਮੰਤਰੀ ਦੇ ਨਾਂ 'ਤੇ ਮੋਹਰ ਲਗਾਉਣ ਅਤੇ ਸਰਕਾਰ ਬਣਾਉਣ ਨੂੰ ਲੈ ਕੇ ਫੈਸਲਾ ਲੈਣ ਦੀ ਚਰਚਾ ਹੈ।

Karnataka Congress Vidhan Sabha Party meeting was held today
ਕਰਨਾਟਕ 'ਚ ਅੱਜ ਕਾਂਗਰਸ ਵਿਧਾਇਕ ਦਲ ਦੀ ਬੈਠਕ, CM ਅਹੁਦੇ 'ਤੇ ਹੋਵੇਗੀ ਚਰਚਾ
author img

By

Published : May 14, 2023, 1:37 PM IST

ਬੈਂਗਲੁਰੂ: ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ ਹੈ। ਇਸ ਚੋਣ ਜਿੱਤ ਤੋਂ ਬਾਅਦ ਪਾਰਟੀ ਹੁਣ ਅੱਗੇ ਦਾ ਰਸਤਾ ਤੈਅ ਕਰੇਗੀ। ਇਸ ਸਬੰਧ ਵਿੱਚ ਅੱਜ ਸ਼ਾਮ ਕਾਂਗਰਸ ਵਿਧਾਇਕ ਦਲ ਦੀ ਪਹਿਲੀ ਮੀਟਿੰਗ ਕਰਨ ਦੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਮੁੱਖ ਮੰਤਰੀ ਦੇ ਨਾਂ 'ਤੇ ਮੋਹਰ ਲਗਾਈ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਬਣਾਉਣ 'ਤੇ ਵੀ ਚਰਚਾ ਹੋਵੇਗੀ। ਵਿਧਾਇਕ ਦਲ ਦੀ ਬੈਠਕ 'ਚ ਚੁਣੇ ਗਏ ਨਵੇਂ ਮੁੱਖ ਮੰਤਰੀ ਭਲਕੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।

ਸਰਬਸੰਮਤੀ ਨਾਲ ਲੱਗੇਗੀ ਮੁੱਖ ਮੰਤਰੀ ਦੇ ਨਾਂ ’ਤੇ ਮੋਹਰ : ਜਾਣਕਾਰੀ ਮੁਤਾਬਕ ਅੱਜ ਸ਼ਾਮ ਬੈਂਗਲੁਰੂ ਦੇ ਇਕ ਹੋਟਲ 'ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੁੱਖ ਮੰਤਰੀ ਦੇ ਨਾਂ ’ਤੇ ਮੋਹਰ ਲਗਾਈ ਜਾਵੇਗੀ। ਮੁੱਖ ਮੰਤਰੀ ਦੇ ਅਹੁਦੇ ਲਈ ਦੋ ਦਾਅਵੇਦਾਰ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ ਹਨ ਅਤੇ ਦੂਜੇ ਦਾਅਵੇਦਾਰ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਹਨ। ਇਨ੍ਹਾਂ ਦੋਵਾਂ ਆਗੂਆਂ ਨੇ ਖੁੱਲ੍ਹ ਕੇ ਦਾਅਵਾ ਪੇਸ਼ ਨਹੀਂ ਕੀਤਾ ਹੈ ਪਰ ਚਰਚਾ ਹੈ ਕਿ ਦੋਵੇਂ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਸਿੱਧਰਮਈਆ ਨੂੰ ਮਾਸ ਲੀਡਰ ਵਜੋਂ ਜਾਣਿਆ ਜਾਂਦਾ ਹੈ।

  1. Bommai Resignation To Governor: ਕਰਨਾਟਕਾ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ
  2. Delhi Medical Council: ਜਾਂਚ ਕੀਤੇ ਬਿਨਾਂ ਮੈਡੀਕਲ ਸਰਟੀਫਿਕੇਟ ਦੇਣ ਵਾਲੇ ਡਾਕਟਰਾਂ ਖਿਲਾਫ ਹੋਵੇਗੀ ਕਾਰਵਾਈ, DMC ਦਾ ਫੈਸਲਾ
  3. MH Violent clash: ਅਕੋਲਾ 'ਚ ਦੋ ਗੁੱਟਾਂ ਵਿਚਾਲੇ ਝੜਪ, ਇੱਕ ਦੀ ਮੌਤ, ਸ਼ਹਿਰ ਦੇ ਕਈ ਹਿੱਸਿਆਂ 'ਚ ਧਾਰਾ 144 ਲਾਗੂ
Karnataka Congress Vidhan Sabha Party meeting was held today
ਕਰਨਾਟਕ 'ਚ ਅੱਜ ਕਾਂਗਰਸ ਵਿਧਾਇਕ ਦਲ ਦੀ ਬੈਠਕ, CM ਅਹੁਦੇ 'ਤੇ ਹੋਵੇਗੀ ਚਰਚਾ

ਉਹ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਜਦਕਿ ਸ਼ਿਵਕੁਮਾਰ ਨੌਜਵਾਨ ਆਗੂ ਹਨ। ਹਾਲ ਹੀ ਦੇ ਦਿਨਾਂ 'ਚ ਉਹ ਕਾਫੀ ਚਰਚਾ 'ਚ ਹੈ। ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਰੀਬੀ ਦੱਸੇ ਜਾਂਦੇ ਹਨ। ਅਜਿਹੇ 'ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 'ਚ ਜੇਕਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਦੋਵਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਮਤਾ ਪਾਸ ਕਰਕੇ ਕਾਂਗਰਸ ਹਾਈਕਮਾਂਡ ਨੂੰ ਭੇਜਣ ਦੀ ਗੱਲ ਚੱਲ ਰਹੀ ਹੈ। ਖ਼ਬਰ ਇਹ ਵੀ ਹੈ ਕਿ ਸਿਧਾਰਮਈਆ ਪਹਿਲੇ ਦੋ ਸਾਲ ਮੁੱਖ ਮੰਤਰੀ ਬਣੇ ਰਹਿਣਗੇ। ਫਿਰ ਕੇਪੀਸੀਸੀ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਅਗਲੇ ਤਿੰਨ ਸਾਲਾਂ ਲਈ ਮੁੱਖ ਮੰਤਰੀ ਵਜੋਂ ਕੰਮ ਕਰਨਗੇ। ਪਤਾ ਲੱਗਾ ਹੈ ਕਿ 2028 ਦੀਆਂ ਵਿਧਾਨ ਸਭਾ ਚੋਣਾਂ ਡੀਕੇ ਸ਼ਿਵਕੁਮਾਰ ਦੀ ਅਗਵਾਈ ਹੇਠ ਹੋਣਗੀਆਂ।

ਪੰਜ ਦਿਨਾਂ ਅੰਦਰ ਪੰਜ ਸਕੀਮਾਂ ਲਾਗੂ ਕਰਨ ਦਾ ਵਾਅਦਾ : ਇਸ ਤੋਂ ਇਲਾਵਾ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਈ ਯੋਜਨਾਵਾਂ ਨੂੰ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਲਾਗੂ ਕਰਨ ਦੇ ਵਾਅਦੇ ਕੀਤੇ ਹਨ। ਪਾਰਟੀ ਲਈ ਇਸ ਭਰੋਸੇ ਨੂੰ ਲਾਗੂ ਕਰਨਾ ਵੀ ਜ਼ਰੂਰੀ ਹੈ। ਕਾਂਗਰਸ ਨੇ ਚੋਣਾਂ ਜਿੱਤਣ ਤੋਂ ਬਾਅਦ ਪੰਜ ਦਿਨਾਂ ਅੰਦਰ ਪੰਜ ਸਕੀਮਾਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਇਨ੍ਹਾਂ ਵਾਅਦਿਆਂ ਵਿੱਚ ਲੋਕਾਂ ਨੂੰ 200 ਯੂਨਿਟ ਮੁਫਤ ਬਿਜਲੀ, ਹਰ ਪਰਿਵਾਰ ਦੀ ਮਹਿਲਾ ਮੁਖੀ ਨੂੰ 2,000 ਰੁਪਏ ਪ੍ਰਤੀ ਮਹੀਨਾ ਸਹਾਇਤਾ, ਬੀਪੀਐਲ ਪਰਿਵਾਰ ਦੇ ਹਰ ਮੈਂਬਰ ਨੂੰ 10 ਕਿਲੋ ਚੌਲ ਮੁਫਤ ਦੇਣਾ ਸ਼ਾਮਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.