ਨਵੀਂ ਦਿੱਲੀ: ਜਸਟਿਸ ਯੂਯੂ ਲਲਿਤ ਦੇਸ਼ ਦੇ ਨਵੇਂ ਚੀਫ਼ ਜਸਟਿਸ (CJI) ਹੋਣਗੇ। ਉਨ੍ਹਾਂ ਦੇ ਨਾਂ ਦਾ ਰਸਮੀ ਤੌਰ 'ਤੇ ਬੁੱਧਵਾਰ ਨੂੰ ਸੀਜੇਆਈ ਵਜੋਂ ਐਲਾਨ ਕੀਤਾ ਗਿਆ। ਲਲਿਤ ਦੇਸ਼ ਦੇ 49ਵੇਂ ਸੀਜੇਆਈ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੀਫ਼ ਜਸਟਿਸ ਐਨਵੀ ਰਮਨਾ (Chief Justice NV Ramana) ਨੇ ਦੇਸ਼ ਦੇ ਅਗਲੇ ਚੀਫ਼ ਜਸਟਿਸ ਲਈ ਕਾਨੂੰਨ ਮੰਤਰਾਲੇ ਨੂੰ ਜਸਟਿਸ ਯੂਯੂ ਲਲਿਤ ਦੇ ਨਾਮ ਦੀ ਸਿਫ਼ਾਰਸ਼ ਕੀਤੀ ਸੀ।
ਇਸ ਤੋਂ ਪਹਿਲਾਂ ਕਾਨੂੰਨ ਮੰਤਰੀ ਨੇ ਸੀਜੇਆਈ ਰਮਨਾ (Chief Justice NV Ramana) ਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਕੌਣ ਹੈ। ਸੀਜੇਆਈ ਰਮਨਾ 26 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ। ਜਸਟਿਸ ਲਲਿਤ 27 ਅਗਸਤ ਨੂੰ 49ਵੇਂ ਸੀਜੇਆਈ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦਾ ਕਾਰਜਕਾਲ ਸਿਰਫ 74 ਦਿਨ ਦਾ ਹੋਵੇਗਾ। ਸੀਜੇਆਈ ਵਜੋਂ, ਜਸਟਿਸ ਲਲਿਤ ਕੌਲਿਜੀਅਮ ਦੀ ਅਗਵਾਈ ਕਰਨਗੇ, ਜਿਸ ਵਿੱਚ ਜਸਟਿਸ ਚੰਦਰਚੂੜ, ਜਸਟਿਸ ਕੌਲ, ਜਸਟਿਸ ਨਜ਼ੀਰ ਅਤੇ ਜਸਟਿਸ ਇੰਦਰਾ ਬੈਨਰਜੀ ਸ਼ਾਮਲ ਹੋਣਗੇ।
ਜਸਟਿਸ ਬੈਨਰਜੀ ਦੇ 23 ਸਤੰਬਰ ਨੂੰ ਸੇਵਾਮੁਕਤ ਹੋਣ ਦੇ ਨਾਲ, ਜਸਟਿਸ ਕੇਐਮ ਜੋਸੇਫ ਕਾਲਜੀਅਮ ਵਿੱਚ ਦਾਖਲ ਹੋਣਗੇ। ਜਸਟਿਸ ਲਲਿਤ 8 ਨਵੰਬਰ ਨੂੰ ਸੀਜੇਆਈ ਵਜੋਂ ਸੇਵਾਮੁਕਤ ਹੋ ਜਾਣਗੇ। ਇਸ ਤੋਂ ਬਾਅਦ ਜਸਟਿਸ ਚੰਦਰਚੂੜ ਨੂੰ 50ਵੇਂ ਸੀਜੇਆਈ ਵਜੋਂ ਨਿਯੁਕਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੀ ਨਿਤੀਸ਼ 2024 'ਚ ਵਿਰੋਧੀ ਏਕਤਾ ਦਾ ਧੁਰਾ ਬਣ ਸਕਦੇ ਹਨ