ETV Bharat / bharat

ਔਰੰਗਾਬਾਦ ਵਿਖੇ ਪੱਤਰਕਾਰ ਨੇ ਕੀਤੀ ਆਪਣੀ ਪ੍ਰੇਮਿਕਾ ਦੀ ਹੱਤਿਆ - journalist killed woman

Journalist killing lover ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਇੱਕ ਪੱਤਰਕਾਰ ਨੂੰ ਕਥਿਤ ਤੌਰ ਉੱਤੇ ਇੱਕ ਵਿਆਹੁਤਾ ਔਰਤ ਦੀ ਹੱਤਿਆ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

Journalist arrested for killing
ਔਰੰਗਾਬਾਦ ਵਿਖੇ ਪੱਤਰਕਾਰ ਨੇ ਕੀਤੀ ਆਪਣੀ ਪ੍ਰੇਮਿਕਾ ਦੀ ਹੱਤਿਆ
author img

By

Published : Aug 19, 2022, 10:37 AM IST

ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਇੱਕ 35 ਸਾਲਾ ਪੱਤਰਕਾਰ ਨੂੰ ਕਥਿਤ ਤੌਰ ਉੱਤੇ ਇੱਕ ਵਿਆਹੁਤਾ ਔਰਤ ਦੀ ਹੱਤਿਆ (Journalist killing lover) ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕਾ ਜਿਸ ਦੀ ਉਮਰ 24 ਸਾਲ ਸੀ ਅਤੇ ਉਸ ਦਾ 3 ਸਾਲ ਦਾ ਬੱਚਾ ਸੀ। ਜ਼ਿਲ੍ਹੇ ਦੇ ਸ਼ਿਅਰ ਦੀ ਰਹਿਣ ਵਾਲੀ ਸੀ।

ਪੁਲਿਸ ਨੇ ਦੱਸਿਆ ਕਿ ਉਸ ਦਾ ਕਥਿਤ ਤੌਰ 'ਤੇ ਸੌਰਭ ਲੱਖੇ (35) ਨਾਲ ਅਫੇਅਰ ਸੀ, ਜੋ ਫ੍ਰੀਲਾਂਸ ਰਿਪੋਰਟਰ ਵਜੋਂ ਕੰਮ ਕਰਦਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਉਹ ਆਪਣਾ ਪਰਿਵਾਰ ਛੱਡ ਕੇ ਇੱਥੇ ਹੁਡਕੋ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ, ਜਿੱਥੇ ਲੱਖੇ ਉਸ ਨੂੰ ਮਿਲਣ ਆਉਂਦਾ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਦੀ ਵਿਆਹ ਦੀ ਮੰਗ ਤੋਂ ਤੰਗ ਆ ਕੇ ਉਸ ਨੇ 15 ਅਗਸਤ ਨੂੰ ਕਥਿਤ ਤੌਰ 'ਤੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ।

ਅਗਲੇ ਦਿਨ ਉਸ ਨੇ ਔਰਤ ਦਾ ਸਿਰ ਅਤੇ ਹੱਥ ਸ਼ਿਅਰ ਦੇ ਗੋਦਾਮ ਵਿੱਚ ਰੱਖ ਦਿੱਤੇ। ਬੁੱਧਵਾਰ ਨੂੰ ਜਦੋਂ ਉਹ ਸਰੀਰ ਦੇ ਬਾਕੀ ਅੰਗਾਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਘਰ ਦੇ ਮਾਲਕ ਨੇ ਉਸ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ। (ਪੀਟੀਆਈ)

ਇਹ ਵੀ ਪੜ੍ਹੋ: ਲੁਧਿਆਣਾ ਦੇ ਦੁਗਰੀ ਇਲਾਕੇ ਵਿਚ 3 ਮਹੀਨੇ ਦਾ ਬੱਚੇ ਨੂੰ ਕੀਤਾ ਅਗਵਾ, ਸੀਸੀਟੀਵੀ ਤਸਵੀਰਾਂ ਵਾਇਰਲ

ETV Bharat Logo

Copyright © 2025 Ushodaya Enterprises Pvt. Ltd., All Rights Reserved.