ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ ਸੁਰੱਖਿਆ ਬਲਾਂ (Forces) ਅਤੇ ਅੱਤਵਾਦੀਆਂ (Terrorists) ਵਿਚਾਲੇ ਮੁੱਠਭੇੜ ਜਾਰੀ ਹੈ। ਇਹ ਮੁਕਾਬਲਾ ਸੋਪੋਰ ਦੇ ਸੀਰ ਪਿੰਡ ਵਿੱਚ ਸ਼ੁਰੂ ਹੋਇਆ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ।
ਸੁਰੱਖਿਆ ਬਲਾਂ ਨੂੰ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਮੌਕੇ' ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ।
ਜੰਮੂ-ਕਸ਼ਮੀਰ ਪੁਲਿਸ ਅਨੁਸਾਰ ਫਿਲਹਾਲ ਇਲਾਕੇ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜੋ:ਫੌਜ ਦੀਆਂ ਪੰਜ ਮਹਿਲਾ ਅਫਸਰਾਂ ਨੂੰ ਕਰਨਲ ਰੈਂਕ ‘ਤੇ ਤਰੱਕੀ ਦੇਣ ਨੂੰ ਮੰਜੂਰੀ