ਜਾਲਨਾ: ਮਹਾਰਾਸ਼ਟਰ ਦੇ ਜਾਲਨਾ ਵਿੱਚ ਇਕ ਵਿਆਹੁਤਾ ਔਰਤ ਨਾਲ ਕੁਕਰਮ (Misdemeanor with a married woman) ਕਰਨ ਤੋਂ ਬਾਅਦ ਮੁਲਜ਼ਮ ਨੇ ਪੀੜਤਾ ਦੀ ਫੋਨ ਉੱਤੇ ਹੋਈ ਗੱਲਬਾਤ ਦੀ ਆਡੀਓ ਕਲਿੱਪ(Audio clip of forced talking) ਉਸ ਦੇ ਪਤੀ ਨੂੰ ਭੇਜ ਦਿੱਤੀ। ਇਸ ਤੋਂ ਦੁਖੀ ਹੋ ਕੇ ਉਸ ਦੇ ਪਤੀ ਨੇ ਖੁਦਕੁਸ਼ੀ ਕਰ (victims husband committed suicide)ਲਈ। ਇਸ ਮਾਮਲੇ ਵਿੱਚ ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ।
ਪੀੜਤਾ ਦੀ ਸ਼ਿਕਾਇਤ: ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਾਲਨਾ ਦੇ ਭੋਕਰਦਨ ਤਾਲੁਕ ਦੇ ਰੇਣੁਕਾਈ ਪਿੰਪਲਗਾਓਂ ਵਿੱਚ ਇੱਕ ਵਿਆਹੁਤਾ ਔਰਤ ਦੀ ਕੁੱਟਮਾਰ (A married woman was beaten) ਕੀਤੀ ਗਈ। ਪੀੜਤਾ ਦੀ ਸ਼ਿਕਾਇਤ ਅਨੁਸਾਰ ਗਜਾਨਨ ਅਸ਼ੋਕ ਦੇਸ਼ਮੁਖ, ਰਵੀ ਦੱਤਾਤ੍ਰੇਯ ਸਪਕਲ, ਗਜਾਨਨ ਦਿਲੀਪ ਸ਼ਿਰਸਾਠ ਅਤੇ ਦੋ ਹੋਰ ਔਰਤਾਂ ਨੇ ਪੀੜਤਾ ਨੂੰ ਰਵੀ ਦੱਤਾਤ੍ਰੇਯ ਸਪਕਲ ਨਾਲ ਫ਼ੋਨ ਉੱਤੇ ਗੱਲ ਕਰਨ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਪੀੜਤ ਔਰਤ ਨੂੰ ਨਸ਼ਾ ਪਿਲਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਤੋਂ ਬਾਅਦ ਮੋਬਾਈਲ ਫੋਨ ਨਾਲ ਇਸ ਦੀ ਰਿਕਾਰਡਿੰਗ ਕੀਤੀ ਗਈ।
ਇਹ ਵੀ ਪੜ੍ਹੋ: ਗੁਰਮੀਤ ਰਾਮ ਰਹੀਮ ਨੇ ਟੀ 20 ਦੀ ਕਾਢ ਕੱਢਣ ਦਾ ਕੀਤਾ ਦਾਅਵਾ, ਅੱਠਾ ਨੂੰ ਬਣਾਇਆ ਕ੍ਰਿਕਟ ਦਾ ਸਭ ਤੋਂ ਵੱਡਾ ਸ਼ਾਟ
ਮੁਲਜ਼ਮਾਂ ਉੱਤੇ ਕਾਰਵਾਈ: ਸ਼ਿਕਾਇਤ ਵਿੱਚ ਪੀੜਤਾ ਨੇ ਕਿਹਾ ਹੈ ਕਿ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ। ਫਿਰ ਪੀੜਤ ਔਰਤ ਅਤੇ ਰਵੀ ਦੱਤਾਤ੍ਰੇਯ ਸਪਕਲ ਵਿਚਕਾਰ ਹੋਈ ਗੱਲਬਾਤ ਦੀ ਆਡੀਓ ਕਲਿੱਪ ਪੀੜਤ ਔਰਤ ਦੇ ਪਤੀ ਨੂੰ ਭੇਜੀ ਗਈ। ਇਸ ਦੇ ਨਾਲ ਹੀ ਬਦਨਾਮੀ ਦੇ ਡਰੋਂ ਪੀੜਤਾ ਦੇ ਪਤੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ਉੱਤੇ 5 ਮੁਲਜ਼ਮਾਂ ਦੇ ਖਿਲਾਫ ਆਤਮਹੱਤਿਆ (Incitement to suicide against 5 accused) ਲਈ ਉਕਸਾਉਣ, ਜਬਰ ਜਨਾਹ, ਛੇੜਛਾੜ ਆਦਿ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।