ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਧਾਇਕਪੁਰੀ ਇਲਾਕੇ ਵਿੱਚ ਇੱਕ ਵਿਦੇਸ਼ੀ ਔਰਤ ਨਾਲ ਛੇੜਛਾੜ ਕਰਨ ਵਾਲਾ ਵਿਅਕਤੀ ਆਖ਼ਰਕਾਰ ਰਾਜਸਥਾਨ ਪੁਲਿਸ ਦੇ ਹੱਥੇ ਚੜ੍ਹ ਗਿਆ। ਪੁਲਿਸ ਨੇ ਮੰਗਲਵਾਰ ਨੂੰ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ ਤੋਂ ਉਸ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਦਾ ਨਾਂ ਕੁਲਦੀਪ ਸਿੰਘ ਹੈ, ਜੋ ਕਿ ਰਾਜਸਥਾਨ ਦੇ ਬਾਰਾਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਅਤੇ ਮੀਡੀਆ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਤੋਂ ਬਚਣ ਲਈ ਆਪਣਾ ਰੂਪ ਵੀ ਬਦਲ ਲਿਆ ਸੀ ਪਰ ਉਸ ਦੀ ਕੋਈ ਹੁਸ਼ਿਆਰੀ ਕੰਮ ਨਾ ਆਈ ਅਤੇ ਰਾਜਸਥਾਨ ਪੁਲਿਸ ਨੇ ਉਸਨੂੰ ਫੜ ਲਿਆ।
ਵਿਧਾਇਕਪੁਰੀ ਥਾਣੇ ਦੇ ਅਧਿਕਾਰੀ ਭਰਤ ਸਿੰਘ ਰਾਠੌੜ ਨੇ ਦੱਸਿਆ ਕਿ ਇੱਕ ਵਿਦੇਸ਼ੀ ਔਰਤ ਨਾਲ ਛੇੜਛਾੜ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਹੈ ਕਿ ਪੀੜਤ ਵਿਦੇਸ਼ੀ ਔਰਤ 14 ਤੋਂ 16 ਜੂਨ ਦਰਮਿਆਨ ਆਪਣੇ ਸਾਥੀ ਨਾਲ ਜੈਪੁਰ ਆਈ ਸੀ ਅਤੇ ਇੱਥੇ ਇੱਕ ਹੋਟਲ ਵਿੱਚ ਠਹਿਰੀ ਸੀ। ਇਕ ਦਿਨ ਜਦੋਂ ਔਰਤ ਮੋਤੀ ਲਾਲ ਅਟਲ ਰੋਡ 'ਤੇ ਆਪਣੇ ਸਾਥੀ ਨਾਲ ਸੈਰ ਕਰ ਰਹੀ ਸੀ ਤਾਂ ਇਕ ਬਦਮਾਸ਼ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਵੀ ਕੀਤੀ। ਮਹਿਲਾ ਅਤੇ ਉਸ ਦਾ ਸਾਥੀ ਬ੍ਰਿਟੇਨ ਤੋਂ ਜੈਪੁਰ ਆਏ ਸਨ ਅਤੇ ਹੁਣ ਉਹ ਵਾਪਸ ਯੂ.ਕੇ. ਚਲੇ ਗਏ ਹਨ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ 'ਚ ਨਜ਼ਰ ਆ ਰਹੇ ਨੌਜਵਾਨ ਦੀ ਫੋਟੋ ਸੂਬੇ ਭਰ ਦੇ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ। ਇਸੇ ਫੋਟੋ ਦੇ ਆਧਾਰ 'ਤੇ ਬੀਕਾਨੇਰ ਜ਼ਿਲ੍ਹੇ ਦੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
- ਦਿੱਲੀ ਦੀ ਤੀਸ ਹਜ਼ਾਰੀ ਕੋਰਟ ਕੰਪਲੈਕਸ 'ਚ 2 ਵਕੀਲਾਂ ਵਿਚਾਲੇ ਝਗੜੇ ਦੌਰਾਨ ਗੋਲੀਬਾਰੀ, ਪੁਲਿਸ ਜਾਂਚ 'ਚ ਜੁੱਟੀ
- Maharashtra Political Crisis : NCP ਦੋਵਾਂ ਧੜਿਆਂ ਦਾ ਪ੍ਰਦਰਸ਼ਨ ਜਾਰੀ, ਅਜੀਤ ਪਵਾਰ ਧੜੇ ਨੇ 42 ਵਿਧਾਇਕਾਂ ਦੇ ਸਮਰਥਨ ਦਾ ਕੀਤਾ ਦਾਅਵਾ
- ਸੁਪਰੀਮ ਕੋਰਟ ਨੇ ਤੀਸਤਾ ਸੀਤਲਵਾੜ ਦੀ ਅੰਤਰਿਮ ਸੁਰੱਖਿਆ ਵਧਾਈ, 19 ਨੂੰ ਹੋਵੇਗੀ ਅਗਲੀ ਸੁਣਵਾਈ
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਟਵੀਟ ਕੀਤਾ ਸੀ ਵੀਡੀਓ: ਦਰਅਸਲ, ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਇਹ ਵੀਡੀਓ ਟਵੀਟ ਕੀਤਾ ਸੀ। ਉਨ੍ਹਾਂ ਨੇ ਇਸ ਪੋਸਟ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਰਾਜਸਥਾਨ ਪੁਲਿਸ ਨੂੰ ਟੈਗ ਕੀਤਾ ਹੈ। ਇਹ ਵੀਡੀਓ ਜੈਪੁਰ ਪੁਲਿਸ ਦੇ ਕੰਟਰੋਲ ਰੂਮ ਤੋਂ ਵਿਧਾਇਕਪੁਰੀ ਥਾਣੇ ਨੂੰ ਭੇਜਿਆ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕੁਲਦੀਪ ਸਿੰਘ ਸਿਸੋਦੀਆ ਡਬਲ ਐਮ.ਏ. ਕਰਕੇ ਸਕੂਲ-ਕਾਲਜ 'ਚ ਕੰਮ ਦੇ ਸਿਲਸਿਲੇ 'ਚ ਬਾਰਾਨ ਤੋਂ ਜੈਪੁਰ ਆਇਆ ਸੀ। ਇਸ ਦੌਰਾਨ ਜਦੋਂ ਉਸ ਦੀ ਮੁਲਾਕਾਤ ਇੱਕ ਵਿਦੇਸ਼ੀ ਮਹਿਲਾ ਸੈਲਾਨੀ ਨਾਲ ਹੋਈ ਤਾਂ ਉਸ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਸ ਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਪੁਲਿਸ ਤੋਂ ਬਚਣ ਲਈ ਆਪਣਾ ਰੂਪ ਵੀ ਬਦਲ ਲਿਆ ਸੀ।