ਮਿਲਾਨ: ਇਟਲੀ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਆਪਣੇ ਦੂਤਘਰ ਦੇ 70 ਕਰਮਚਾਰੀਆਂ ਅਤੇ ਅਫ਼ਗਾਨ ਕਰਮਚਾਰੀਆਂ ਨੂੰ ਕੱਢਿਆ ਹੈ। ਇਟਾਲੀਅਨ ਕਰਮਚਾਰੀਆਂ ਨੂੰ ਲੈ ਕੇ ਸੋਮਵਾਰ ਨੂੰ ਰੋਮ ਪਹੁੰਚਣ ਦੀ ਉਮੀਦ ਹੈ। ਏਅਰ ਫੋਰਸ ਦਾ ਬੋਇੰਗ ਕੇਸੀ 767 ਸੋਮਵਾਰ ਦੁਪਹਿਰ ਦੇ ਕਰੀਬ ਰੋਮ ਪਹੁੰਚਣ ਵਾਲਾ ਹੈ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲਈਆਂ ਗਈਆਂ ਵੀਡੀਓਜ਼ ਵਿੱਚ ਲੋਕ ਹਨ੍ਹੇਰੇ ਵਿੱਚ ਜਹਾਜ਼ ਵਿੱਚ ਚੜ੍ਹਨ ਦਿਖਾਇਆ ਗਿਆ ਹੈ। ਵਾਪਸੀ ਤੋਂ ਪਹਿਲਾਂ, ਇਟਲੀ ਦੇ ਕੋਲ ਅਫ਼ਗਾਨਿਸਤਾਨ ਵਿੱਚ ਸਭ ਤੋਂ ਵੱਡੀ ਫੌਜ ਸੀ। ਇਸ ਤੋਂ ਪਹਿਲਾਂ ਕਿ ਤਾਲਿਬਾਨ ਅੱਗੇ ਵੱਧਦਾ, 228 ਅਫ਼ਗਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਟਲੀ ਭੇਜ ਦਿੱਤਾ ਗਿਆ।
ਇਟਲੀ ਦੇ ਰੱਖਿਆ ਮੰਤਰਾਲੇ ਨੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲਈ ਇੱਕ ਵੀਡੀਓ ਜਾਰੀ ਕੀਤੀ। ਜਿਸ ਵਿੱਚ ਲੋਕਾਂ ਨੂੰ ਹਨ੍ਹੇਰੇ ਵਿੱਚ ਖੜ੍ਹੇ ਜਹਾਜ਼ ਵਿੱਚ ਚੜ੍ਹਨ ਲਈ ਪੌੜੀਆਂ ਚੜ੍ਹਦਿਆਂ ਦੇਖਿਆ ਜਾ ਸਕਦਾ ਹੈ। ਇਹ ਆਪਰੇਸ਼ਨ ਇਟਲੀ ਦੇ ਡਿਪਲੋਮੈਟਿਕ ਸਟਾਫ, ਨਾਗਰਿਕਾਂ ਅਤੇ ਅਫ਼ਗਾਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੇਜ਼ੀ ਨਾਲ ਬਾਹਰ ਕੱਢਣ ਆਪਰੇਸ਼ਨ ਅਕੂਲਾ ਓਮਨੀਆ ਦਾ ਹਿੱਸਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਫ਼ਗਾਨਿਸਤਾਨ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਖਦਸ਼ੇ ਹਨ। ਲੋਕ ਜਲਦੀ ਤੋਂ ਜਲਦੀ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੇ ਵਿਚਕਾਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ:- ਜਾਣੋ ਕੀ ਹੈ ਤਾਲਿਬਾਨ ?