ਮੁੰਬਈ : ਕਈ ਲੋਕਾਂ ਨੂੰ ਸੁੱਖ ਸਹੂਲਤਾਂ ਹਜ਼ਮ ਨਹੀਂ ਹੁੰਦੀਆਂ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜੋ ਕਿਤੇ ਵੀ ਪਹੁੰਚ ਜਾਣ ਪਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਲੰਘੇ ਮਹੀਨੇ ਵੀ ਕਈ ਜਹਾਜ਼ ਯਾਤਰੀਆਂ ਦੀਆਂ ਮੂਰਖਮੱਤੀਆਂ ਤੇ ਯਾਤਰੀਆਂ ਨਾਲ ਹੋਏ ਮਾੜੇ ਵਰਤਾਓ ਕਾਰਨ ਚਰਚਾ ਵਿੱਚ ਰਹੇ ਹਨ। ਹੁਣ ਇਕ ਹੋਰ ਘਟਨਾ ਖੂਬ ਵਾਇਰਲ ਹੋ ਰਹੀ ਹੈ। ਮਾਮਲਾ ਔਰਤ ਯਾਤਰੀ ਵਲੋਂ ਸੀਟ ਪਿੱਛੇ ਕੀਤੀ ਜਿੱਦ ਅਤੇ ਕੱਪੜੇ ਲਾਹ ਕੇ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਨਾਲ ਜੁੜਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਆਬੂਧਾਬੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਦੀ ਇਕ ਉਡਾਣ ਵਿੱਚ ਸਵਾਰ ਔਰਤ ਯਾਤਰੀ ਵਲੋਂ ਚਾਲਕ ਦਲ ਦੇ ਮੈਂਬਰਾਂ ਨਾਲ ਮਾੜਾ ਅਤੇ ਹਿੰਸਾ ਵਾਲਾ ਵਰਤਾਓ ਕੀਤਾ ਗਿਆ ਹੈ। ਇਸਦੇ ਕਾਰਣ ਉਸਨੂੰ ਜਹਾਜ਼ ਵਿੱਚੋਂ ਹੇਠਾਂ ਲਾਹ ਦਿੱਤਾ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਏਅਰਲਾਇਨਜ਼ ਵਲੋਂ ਦਿੱਤੀ ਗਈ ਹੈ। ਵਿਸਤਾਰਾ ਨੇ ਬਿਆਨ ਵਿੱਚ ਕਿਹਾ ਹੈ ਕਿ ਸੋਮਵਾਰ ਨੂੰ ਹੋਈ ਇਸ ਘਟਨਾ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਮਾਪਦੰਡ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ ਦਿੱਤੀ ਗਈ ਹੈ। ਜਦੋਂਕਿ ਸੁਰੱਖਿਆ ਏਜੰਸੀਆਂ ਨੂੰ ਇਸ ਵਾਪਸੀ ਉੱਤੇ ਬਿਨਾਂ ਦੇਰੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
ਫਲਾਇਟ ਆਬੂਧਾਬੀ ਤੋਂ ਮੁੰਬਈ ਆ ਰਹੀ ਸੀ: ਪੁਲਿਸ ਨੇ ਦੱਸਿਆ ਹੈ ਕਿ ਇਟਲੀ ਮੂਲ ਦੀ ਔਰਤ ਦਾ ਨਾਂ ਪਾਓਲਾ ਪੇਰੁਸ਼ਿਓ ਹੈ। ਉਹ ਕੈਬਿਨ ਦੇ ਮੈਂਬਰਾਂ ਨਾਲ ਇਕੋਨਮੀ ਦੀ ਟਿਕਟ ਹੋਣ ਦੇ ਬਾਵਜੂਦ ਬਿਜਨੈਸ ਕਲਾਸ ਵਿੱਚ ਬੈਠਣ ਦੀ ਜਿੱਦ ਕਰ ਰਹੀ ਸੀ। ਜਦੋਂ ਕਰਮਚਾਰੀ ਨੇ ਮਨ੍ਹਾਂ ਕੀਤਾ ਤਾਂ ਉਹ ਹੱਥੋਪਾਈ ਉੱਤੇ ਉਤਰ ਆਈ ਤੇ ਕੁੱਟਮਾਰ ਕਰਨ ਲੱਗੀ ਉਸਨੇ ਆਪਣੇ ਕੱਪੜੇ ਵੀ ਲਾਹ ਦਿੱਤੇ ਅਤੇ ਜਹਾਜ਼ ਵਿਚਾਲੇ ਘੁੰਮਣ ਲੱਗੀ। ਘਟਨਾ ਉੱਤੇ ਵਿਸਤਾਰਾ ਨੇ ਵੀ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਘਟਨਾ 30 ਜਨਵਰੀ ਦੀ ਫਲਾਇਟ ਸੰਖਿਆ ਯੂਕੇ-265 ਵਿੱਚ ਵਾਪਰੀ ਹੈ। ਇਹ ਫਲਾਇਟ ਆਬੂਧਾਬੀ ਤੋਂ ਮੁੰਬਈ ਆ ਰਹੀ ਸੀ।
ਇਹ ਵੀ ਪੜ੍ਹੋ: Budget Session 2023 : ਸੰਸਦ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਕਿਹਾ- ਮੇਰੀ ਸਰਕਾਰ ਦੀ ਪਛਾਣ ਇਕ ਫੈਸਲਾਕੁੰਨ ਸਰਕਾਰ ਰਹੀ
ਔਰਤ ਨੇ ਜਾਰੀ ਕੀਤਾ ਚੇਤਾਵਨੀ ਕਾਰਡ: ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਯਾਤਰੀ ਆਪੇ ਤੋਂ ਬਾਹਰ ਹੋ ਗਿਆ ਹੈ ਅਤੇ ਉਸਨੇ ਹਿੰਸਕ ਵਰਤਾਏ ਕਰਦਿਆ ਹੋਰ ਵੀ ਕਈ ਯਾਤਰੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਫਲਾਇਟ ਦੇ ਕੈਪਟਨ ਨੇ ਔਰਤ ਨੂੰ ਚੇਤਾਵਨੀ ਕਾਰਡ ਵੀ ਜਾਰੀ ਕੀਤਾ ਹੈ। ਕੈਪਟਨ ਨੇ ਕਿਹਾ ਕਿ ਅਸੀਂ ਇਸਦੀ ਪੁਸ਼ਟੀ ਕੀਤੀ ਹੈ ਅਤੇ 30 ਜਨਵਰੀ ਨੂੰ ਆਬੂ ਧਾਬੀ ਤੋਂ ਮੁੰਬਈ ਜਾਣ ਵਾਲੀ ਇਸ ਫਲਾਇਟ ਵਿੱਚ ਜੋ ਕੁਝ ਹੋਇਆ ਹੈ, ਉਹ ਮਾੜੀ ਘਟਨਾ ਹੈ। ਕਪਤਾਨ ਨੇ ਇੱਕ ਚੇਤਾਵਨੀ ਕਾਰਡ ਜਾਰੀ ਕਰਦਿਆਂ ਗ੍ਰਾਹਕ ਨੂੰ ਰੋਕਣ ਦਾ ਫੈਸਲਾ ਲਿਆ।
ਇਸ ਤੋਂ ਇਲਾਵਾ ਵਿਸਤਾਰਾ ਨੇ ਕਿਹਾ ਹੈ ਕਿ ਪਾਇਲਟ ਨੇ ਹੋਰ ਯਾਤਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਭਰੋਸਾ ਦਿੰਦਿਆਂ ਕਈ ਹੋਰ ਨਿਯਮਾਂ ਦਾ ਵੀ ਐਲਾਨ ਕੀਤਾ ਹੈ। ਏਅਰਲਾਇਨਜ਼ ਨੇ ਇਸ ਵਾਰੇ ਹੋਰ ਵੀ ਕਈ ਖੁਲਾਸੇ ਕੀਤੇ ਹਨ।