ETV Bharat / bharat

1000 ਸਾਲ ਬਾਅਦ ਸਹੀ ਸਲਾਮਤ ਮਿਲਿਆ ਮੁਰਗੀ ਦਾ ਅੰਡਾ...ਅਨੋਖੀ ਖੋਜ - ਇਜ਼ਰਾਈਲੀ ਪੁਰਾਤੱਤਵ ਵਿਗਿਆਨੀ

ਇਜ਼ਰਾਈਲ ਵਿੱਚ 1000 ਸਾਲ ਪੁਰਾਣਾ ਆਂਡਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਾਬਤ ਮਿਲਿਆ ਸੀ, ਹਲਾਂਕਿ ਸਫਾਈ ਦੇ ਦੌਰਾਨ ਇਹ ਟੁੱਟ ਗਿਆ, ਪਰ ਅਜੇ ਵੀ ਇਸਦਾ ਕੁੱਝ ਹਿੱਸਾ ਬਰਕਰਾਰ ਹੈ। ਇਹ ਰਿਪੋਰਟ ਕੌਮਾਂਤਰੀ ਮੀਡੀਆ ਨੇ ਇਜ਼ਰਾਈਲੀ ਓਨਕੋਲੋਜੀ ਦੇ ਹਵਾਲੇ ਤੋਂ ਜਾਰੀ ਕੀਤੀ ਹੈ।

ਸਾਬਤ ਮਿਲਿਆ 1000 ਸਾਲ ਪੁਰਾਣਾ ਮੁਰਗੀ ਦਾ ਅੰਡਾ

author img

By

Published : Jun 11, 2021, 5:30 PM IST

ਭੋਪਾਲ : ਮੁੜ ਇੱਕ ਵਾਰ ਫੇਰ ਅੰਡੇ ਦਾ ਫੰਡਾ ਸੁਰਖੀਆਂ 'ਚ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਵਿੱਚ 1000 ਸਾਲ ਪੁਰਾਣੀ ਮੁਰਗੀ ਦਾ ਅੰਡਾ ਮਿਲਿਆ ਹੈ, ਉਹ ਵੀ ਪੂਰਾ ਸਾਬਤ। ਇਹ ਵਿਸ਼ਵ ਦੇ ਸਭ ਤੋਂ ਪੁਰਾਣੇ ਅੰਡਿਆਂ ਚੋਂ ਇੱਕ ਦੱਸਿਆ ਜਾ ਰਿਹਾ ਹੈ ,ਪਰ ਇਹ ਦੁਰਲੱਭ ਅੰਡਾ ਸਫਾਈ ਦੇ ਦੌਰਾਨ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਅੰਡਾ 10 ਵੀਂ ਸਦੀ ਦਾ ਹੈ । ਇਸ ਦੀ ਖੋਜ ਇਜ਼ਰਾਈਲ ਦੇ ਯਾਵਨੇ ਸ਼ਹਿਰ ਵਿੱਚ ਖੁਦਾਈ ਦੌਰਾਨ ਪਾਇਆ ਗਿਆ ਸੀ।

ਸਾਬਤ ਮਿਲਿਆ 1000 ਸਾਲ ਪੁਰਾਣਾ ਮੁਰਗੀ ਦਾ ਅੰਡਾ
ਸਾਬਤ ਮਿਲਿਆ 1000 ਸਾਲ ਪੁਰਾਣਾ ਮੁਰਗੀ ਦਾ ਅੰਡਾ

ਸਾਬਤਾ ਮਿਲਿਆ ਮੁਰਗੀ ਦਾ 1000 ਸਾਲ ਪੁਰਾਣਾ ਅੰਡਾ

ਇਜ਼ਰਾਈਲ ਦੇ ਪੁਰਾਤੱਤਵ ਵਿਭਾਗ ਦੇ ਮਾਹਰ ਡਾ. ਲੀ ਪੈਰੀ ਗੈਲ ਦੇ ਮੁਤਾਬਕ, ਇਹ ਨਾ ਮਹਿਜ਼ ਇਜ਼ਰਾਈਲ ਬਲਕਿ ਪੂਰੀ ਦੁਨੀਆ ਲਈ ਇੱਕ ਬਹੁਤ ਹੀ ਅਨੋਖੀ ਖੋਜ ਹੈ। ਇਹ ਵੀ ਹੈਰਾਨ ਕਰਨ ਵਾਲੇ ਹਨ, ਪਰ ਇਸ ਵਾਰ ਇੱਕ ਪੂਰਾ ਸਾਰਾ ਅੰਡਾ ਪਾਇਆ ਗਿਆ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਹੁਣ ਪੂਰੀ ਦੁਨੀਆ ਦੀ ਨਜ਼ਰ ਇਸ ਅੰਡੇ 'ਤੇ ਹੈ। ਇਸ ਤੋਂ ਪਹਿਲਾਂ, ਇਜ਼ਰਾਈਲ ਵਿੱਚ ਪੁਰਾਣੇ ਅੰਡੇ ਦੇ ਸ਼ੈਲ ਕਈ ਵਾਰ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਅੰਡਾ 10 ਵੀਂ ਸਦੀ ਦੇ ਇੱਕ ਪੁਰਾਤੱਤਵ ਸਥਾਨ ਤੋਂ ਮਿਲਿਆ ਹੈ।

ਕਿੰਝ ਸਾਬਤ ਬੱਚਿਆ ਰਿਹਾ 1000 ਸਾਲ ਪੁਰਾਣਾ

ਦਰਅਸਲ , ਇਸ ਥਾਂ 'ਤੇ, ਪੁਰਾਤੱਤਵ ਵਿਗਿਆਨੀ ਨੂੰ ਇਸਲਾਮਿਕ ਕਾਲ ਦਾ ਇੱਕ ਮਲਕੁੰਡ ਮਿਲਿਆ ਹੈ। ਜਿਸ ਦੀ ਖੁਦਾਈ ਕੀਤੀ ਜਾ ਰਹੀ ਸੀ, ਫਿਰ ਉਨ੍ਹਾਂ ਨੇ ਇਸ ਅੰਡੇ ਨੂੰ ਵੇਖ ਲਿਆ। ਇਜ਼ਰਾਈਲੀ ਪੁਰਾਤੱਤਵ-ਵਿਗਿਆਨੀ ਅਲਾ ਨਾਗੋਰਸਕੀ ਨੇ ਕਿਹਾ, 'ਇਹ ਅੰਡਾ ਪੂਰੀ ਤਰ੍ਹਾਂ ਬਚਾਇਆ ਗਿਆ ਸੀ ।ਕਿਉਂਕਿ ਇਹ ਮਨੁੱਖੀ ਮਲ ਵਿਚਾਲੇ ਪਿਆ ਰਿਹਾ , ਇਹੀ ਕਾਰਨ ਹੈ ਕਿ ਇਹ ਲਗਭਗ 1000 ਸਾਲਾਂ ਤੱਕ ਬਰਕਰਾਰ ਰਿਹਾ।

ਅੰਡਾ ਟੁੱਟ ਗਿਆ ਪਰ ਖੁਲ੍ਹੇ ਜਾਂਚ ਲਈ ਰਾਹ

ਪੁਰਾਤੱਤਵ-ਵਿਗਿਆਨੀ ਅੱਲਾ ਨੇ ਕਿਹਾ, ਆਮ ਤੌਰ 'ਤੇ ਅੰਡੇ ਅੱਜ ਦੇ ਸੁਪਰਮਾਰਕੀਟ ਵਿੱਚ ਵੀ ਇੰਨੇ ਸਮੇਂ ਲਈ ਪੂਰੇ ਨਹੀਂ ਰਹਿੰਦੇ। ਅਜਿਹੀ ਹਲਾਤਾਂ ਵਿੱਚ, ਪੂਰੇ 1000 ਸਾਲ ਪੁਰਾਣੇ ਅੰਡੇ ਨੂੰ ਪ੍ਰਾਪਤ ਕਰਨਾ ਹੈਰਾਨੀ ਅਤੇ ਖੁਸ਼ੀ ਦੋਵਾਂ ਨੂੰ ਦਿੰਦਾ ਹੈ, ਪਰ ਇਹ ਅੰਡਾ ਹੁਣ ਟੁੱਟ ਗਿਆ ਹੈ। ਅੰਦਰ ਦੀਆਂ ਚੀਜ਼ਾਂ ਬਾਹਰ ਆ ਗਈਆਂ ਹਨ ਤੇ ਅਜੇ ਵੀ ਕੁਝ ਹਿੱਸਾ ਬਾਕੀ ਹੈ। ਇਸ ਦੇ ਨਾਲ ਭਵਿੱਖ ਵਿੱਚ ਅੰਡਿਆਂ ਦੀ ਵਧੇਰੇ ਜਾਂਚ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : weather update: ਆਉਂਦੇ ਦੋ ਦਿਨ ਤੱਕ ਪੰਜਾਬ ਵਿੱਚ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ

ETV Bharat Logo

Copyright © 2025 Ushodaya Enterprises Pvt. Ltd., All Rights Reserved.