ਝਾਰਖੰਡ: ਕੋਯਾਲਾਂਚਲ ਦੇ ਗੋਵਿੰਦਪੁਰ ਥਾਣਾ ਖੇਤਰ ਦੇ ਆਸਨਬਾਨੀ ਪਿੰਡ ਵਿੱਚ ਸ਼ੁੱਕਰਵਾਰ ਨੂੰ ਇੱਕ ਲੜਕਾ ਅਮਰੂਦ ਦੇ ਦਰੱਖਤ ਉੱਤੇ ਚੜ੍ਹਿਆ ਹੋਇਆ ਹੇਠਾਂ ਰੱਖੇ ਸਰੀਆਂ ਦੇ ਉੱਪਰ ਡਿੱਗ ਗਿਆ ਜਿਸ ਦੇ ਚੱਲਦੇ 3 ਸਰੀਏ ਬੱਚੇ ਦੇ ਸਰੀਰ ਵਿੱਚ ਦਾਖਲ ਹੋ ਗਏ। ਇਸ ਘਟਨਾ ਤੋਂ ਬਾਅਦ ਬੱਚੇ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਸਪਤਾਲ 'ਚ ਬੱਚੇ ਦੀ ਹਾਲਤ ਗੰਭੀਰ
ਦੱਸ ਦੇਈਏ ਕਿ ਗੋਵਿੰਦਪੁਰ ਥਾਣਾ ਖੇਤਰ ਦੇ ਆਸਨਬਾਨੀ ਪਿੰਡ ਵਿੱਚ ਇੱਕ 12 ਸਾਲਾ ਬੱਚਾ ਅਮਰੂਦ ਨੂੰ ਤੋੜਨ ਲਈ ਇੱਕ ਦਰੱਖਤ ਉੱਤੇ ਚੜ੍ਹਿਆ ਸੀ। ਇਸ ਦੌਰਾਨ ਅਚਾਨਕ ਉਹ ਜ਼ਮੀਨ' ਤੇ ਡਿੱਗ ਗਿਆ ਅਤੇ ਹੇਠਾ ਰੱਖੇ ਸਰੀਏ ਉਸਦੇ ਸਰੀਰ ਵਿੱਚ ਵੜ ਗਏ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਬਲੇਡ ਨਾਲ ਸਰੀਆਂ ਨੂੰ ਕੱਟਿਆ ਅਤੇ ਉਸਦੇ ਇਲਾਜ ਲਈ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਬੱਚੇ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।
ਬੱਚੇ ਦੀ ਹਾਲਤ ਨਾਜੁਕ
ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਬੱਚੇ ਦੀ ਮਾਂ ਹੀ ਉਸਦੀ ਦੇਖਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੂਦ ਦੇ ਦਰੱਖਤ ਤੋਂ ਡਿੱਗਣ ਤੋਂ ਬਾਅਦ ਮੌਕੇ 'ਤੇ ਹਫੜਾ -ਦਫੜੀ ਮਚ ਗਈ। ਉਸ ਦੀ ਹਾਲਤ ਦੇਖਣ ਲਈ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਲੋਹੇ ਦੀ ਰਾਡ ਕੱਟ ਕੇ ਬੱਚੇ ਨੂੰ ਐਸਐਨਐਮਐਮਸੀਐਚ ਹਸਪਤਾਲ ਧਨਬਾਦ ਭੇਜ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਰ ਕੋਈ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰ ਰਿਹਾ ਹੈ। ਅਜੇ ਇਹ ਗੱਲ ਵੀ ਬੁਝਾਰਤ ਬਣੀ ਹੋਈ ਹੈ ਕਿ ਆਖਿਰ ਲੋਹੇ ਦੀਆਂ ਰਾਡਾ ਉੱਥੇ ਕਿਉਂ ਰੱਖੀਆਂ ਗਈਆਂ ਸਨ।
ਇਹ ਵੀ ਪੜ੍ਹੋ:ਜਿਉਂਦੀ ਨੀਲ ਗਾਂ ਨੂੰ ਨਿਗਲ ਗਿਆ 20 ਫੁੱਟ ਲੰਬਾ ਅਜਗਰ, ਦੇਖੋ ਵੀਡੀਓ