ਹੈਦਰਾਬਾਦ : ਹਰ ਸਾਲ 15 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਅੰਤਰ ਰਾਸ਼ਟਰੀ ਪੇਂਡੂ ਮਹਿਲਾ ਦਿਵਸ (international rural womens day) ਦਿਵਸ ਮਨਾਇਆ ਜਾਂਦਾ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਤਕਰੀਬਨ 43 ਫੀਸਦੀ ਔਰਤਾਂ ਖੇਤੀਬਾੜੀ ਖੇਤਰ ਤੇ ਖਾਣ ਪੀਣ ਦੇ ਖੇਤਰ (food sector) ਨਾਲ ਸਬੰਧਤ ਹਨ ਤੇ ਉਹ ਖੇਤੀ ਮਜ਼ਦੂਰਾਂ (agricultural laborers) ਵਜੋਂ ਕੰਮ ਕਰਦੀਆਂ ਹਨ।
ਹਰ ਸਾਲ 15 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਅੰਤਰ ਰਾਸ਼ਟਰੀ ਪੇਂਡੂ ਮਹਿਲਾ ਦਿਵਸ ਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਪੇਂਡੂ ਮਹਿਲਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਉਦੇਸ਼ ਖੇਤੀਬਾੜੀ ਵਿਕਾਸ, ਪੇਂਡੂ ਵਿਕਾਸ, ਖੁਰਾਕ ਸੁਰੱਖਿਆ ਅਤੇ ਪੇਂਡੂ ਗਰੀਬੀ ਹਟਾਉਣ ਵਿੱਚ ਪੇਂਡੂ ਔਰਤਾਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਦਾ ਦੂਜਾ ਉਦੇਸ਼ ਪੇਂਡੂ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਯੋਗਦਾਨ ਦਾ ਸਨਮਾਨ ਕਰਨਾ ਵੀ ਹੈ।
ਅੰਤਰ ਰਾਸ਼ਟਰੀ ਪੇਂਡੂ ਮਹਿਲਾ ਦਿਵਸ ਦਾ ਇਤਿਹਾਸ
ਸੰਯੁਕਤ ਰਾਸ਼ਟਰ (UN) ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰਸ ਨੇ ਪੇਂਡੂ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੇਂਡੂ ਔਰਤਾਂ ਅਤੇ ਕੁੜੀਆਂ ਦੇ ਸਸ਼ਕਤੀਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਸਾਰੇ ਦੇਸ਼ਾਂ 'ਚ ਖੁਸ਼ਹਾਲ, ਬਰਾਬਰੀ ਅਤੇ ਸ਼ਾਂਤਮਈ ਭਵਿੱਖ ਦੀ ਉਸਾਰੀ ਕੀਤੀ ਜਾ ਸਕੇ।
ਸੰਯੁਕਤ ਰਾਸ਼ਟਰ ਮਹਾਸਭਾ (UNO) ਨੇ 15 ਅਕਤੂਬਰ 2008 ਨੂੰ ਪਹਿਲਾ ਅੰਤਰਰਾਸ਼ਟਰੀ ਪੇਂਡੂ ਮਹਿਲਾ ਦਿਵਸ ਮਨਾਇਆ। ਸੰਯੁਕਤ ਰਾਸ਼ਟਰ ਮਹਾਸਭਾ ਨੇ ਇਹ ਦਿਵਸ ਮਨਾ ਕੇ ਪੇਂਡੂ ਔਰਤਾਂ ਦੀ ਭੂਮਿਕਾ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਸੀ। ਸੰਯੁਕਤ ਰਾਸ਼ਟਰ ਮਹਾਸਭਾ ਨੇ 18 ਦਸੰਬਰ 2007 ਨੂੰ ਇਸ ਦਿਨ ਦੀ ਘੋਸ਼ਣਾ ਕੀਤੀ ਸੀ। ਪੇਂਡੂ ਖੇਤਰਾਂ ਦੀਆਂ ਔਰਤਾਂ ਅਤੇ ਕੁੜੀਆਂ ਗਰੀਬੀ ਤੇ ਮਾੜੇ ਹਲਾਤਾਂ ਤੋਂ ਪੀੜਤ ਹਨ।
ਕੋਰੋਨਾ ਕਾਲ 'ਚ ਪੇਂਡੂ ਮਹਿਲਾਵਾਂ ਦਾ ਵੱਡਾ ਯੋਗਦਾਨ
ਭਾਰਤ ਵਿੱਚ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਲੱਖਾਂ ਪੇਂਡੂ ਔਰਤਾਂ ਨੇ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਤਿਆਰ ਕਰਕੇ,ਕਮਿਊਨਿਟੀ ਰਸੋਈਆਂ ਰਾਹੀਂ ਤਾਜ਼ਾ ਭੋਜਨ ਮੁਹੱਈਆ ਕਰਵਾ ਕੇ, ਵਿੱਤੀ ਸੇਵਾਵਾਂ ਦੀ ਪੇਸ਼ਕਸ਼ ਕਰਕੇ ਅਤੇ ਪੇਂਡੂ ਭਾਈਚਾਰੇ ਨੂੰ ਮਹੱਤਵਪੂਰਣ ਕੋਵਿਡ-19 ਜਾਣਕਾਰੀ ਤੇਜ਼ ਸੰਚਾਰ ਕਰਕੇ ਦੇਸ਼ ਵਾਸੀਆਂ ਦੀ ਮਦਦ ਕੀਤੀ ਹੈ।
ਪੇਂਡੂ ਮਹਿਲਾਵਾਂ ਲਈ ਭਾਰਤ ਸਰਕਾਰ ਦੀ ਪਹਿਲਕਦਮੀ
ਪੇਂਡੂ ਮਹਿਲਾਵਾਂ ਨੂੰ ਸਸ਼ਕਤ ਤੇ ਉਨ੍ਹਾਂ ਦੇ ਆਰਥਿਕ ਵਿਕਾਸ ਲਈ ਭਾਰਤ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ ਹਨ। ਭਾਰਤ ਸਰਕਾਰ ਵੱਲੋਂ ਪੇਂਡੂ ਮਹਿਲਾਵਾਂ ਲਈ ਸ਼ੁਰੂ ਕੀਤੀ ਗਈਆਂ ਯੋਜਨਾਵਾਂ।
- ਬੇਟੀ ਪੜ੍ਹਾਓ, ਬੇਟੀ ਬਚਾਓ
- ਵਨ ਸਟਾਪ ਸੈਂਟਰ
- ਵੂਮੈਨ ਹੈਲਪਲਾਈਨ ਸਕੀਮ
- ਓਜਵਲਾ ਯੋਜਨਾ
- ਸੈਲਫ ਹੈਲਪ ਗਰੁੱਪ
ਇਹ ਵੀ ਪੜ੍ਹੋ : ਤੇਲ ਦੀ ਮਾਲਿਸ਼ ਨਾਲ ਵਧਾਓ ਵਾਲਾਂ ਦੀ ਸੁੰਦਰਤਾ