ਦੇਹਰਾਦੂਨ: ਭਾਰਤੀ ਸੈਨਾ ਅਕੈਡਮੀ 'ਚ ਅੱਜ ਪਾਸਿੰਗ ਆਊਟ ਪਰੇਡ ਤੋਂ ਬਾਅਦ 325 ਕੈਡੇਟਸ ਬਤੌਰ ਅਫ਼ਸਰ ਭਾਰਤੀ ਫੌਜ ਦਾ ਹਿੱਸਾ ਬਣਨਗੇ। ਸਖ਼ਤ ਮਿਹਨਤ ਅਤੇ ਆਤਮ ਵਿਸ਼ਵਾਸ ਨਾਲ ਲਬਰੇਜ਼ ਜੈਂਟਲਮੈਨ ਕੈਡੇਟਸ ਅੱਜ 12 ਦਸੰਬਰ ਪਾਸਿੰਗ ਆਊਟ ਪਰੇਡ 'ਚ ਪਹਿਲੇ ਪੜਾਅ ਦੀ ਨਵੀਂ ਪਰੰਪਰਾ ਨਾਲ ਫੌਜ ਦਾ ਹਿੱਸਾ ਬਣਨਗੇ। ਹਾਲਾਂਕਿ ਜੈਂਟਲਮੈਨ ਕੈਡੇਟਸ ਦੇ ਇੱਥੇ ਤਕ ਦਾ ਸਫ਼ਰ ਸੌਖਾ ਨਹੀਂ ਹੁੰਦਾ। ਭਾਰਤੀ ਫੌਜ ਅਕਾਦਮੀ 'ਚ ਤਿਆਰ ਕੀਤੇ ਗਏ ਇਹ ਜਵਾਨ ਦੇਸ਼ ਦੀ ਸਰਹੱਦ ਦੀ ਹਰ ਹਾਲ 'ਚ ਸੁਰੱਖਿਆ ਕਰਨਗੇ ਇਸ 'ਚ ਕੋਈ ਸ਼ੱਕ ਨਹੀਂ।
ਜਵਾਨਾਂ ਨੂੰ ਤਿਆਰ ਕਰਨਾ ਹੈ ਚੁਣੌਤੀ ਭਰਿਆ ਕਾਰਜ
ਆਈਐਮਏ ਦੇ ਏਡਜੁਟੇਂਟ ਲੇ. ਕਰਨਲ ਰਮਨ ਗੱਕਰ ਦੱਸਦੇ ਹਨ ਕਿ ਅਜਿਹੇ ਧਾਕੜ ਜਵਾਨਾਂ ਨੂੰ ਤਿਆਰ ਕਰਨਾ ਚੁਣੌਤੀ ਭਰਿਆ ਕਾਰਜ ਹੈ। ਗੱਕਰ ਨੇ ਕਿਹਾ ਕਿ ਇੱਕ ਆਮ ਜ਼ਿੰਦਗੀ 'ਚੋਂ ਨਿੱਕਲ ਫੌਜ ਦਾ ਲਾਈਫਸਟਾਈਲ ਅਪਨਾਉਣ 'ਚ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਕਾਲਜ ਦੀ ਹਰਫਨਮੌਲਾ ਜ਼ਿੰਦਗੀ ਨਾਲ ਭਰਪੂਰ ਹੈ ਐਈਐਮਏ ਦੀ ਜ਼ਿੰਦਗੀ
ਸਕੂਲ ਅਤੇ ਕਾਲਜ ਦੀ ਜ਼ਿੰਦਗੀ ਤੋਂ ਬਾਹਰ ਇੱਕ ਅਨੁਸ਼ਾਸਤ ਅਤੇ ਔਖੀ ਜ਼ਿੰਦਗੀ ਜਿਉਣਾ ਬੇਹਦ ਮੁਸ਼ਕਲ ਹੈ। ਪਰ ਕਿਹਾ ਜਾਂਦਾ ਹੈ ਕਿ ਕੁੱਝ ਪਾਉਣ ਲਈ ਕੁੱਝ ਗਵਾਉਣਾ ਪੈਂਦਾ ਹੈ। ਇਨ੍ਹਾਂ ਸਤਰਾਂ 'ਤੇ ਹੀ ਚੱਲ ਕੇ ਦੇਸ਼ ਦੀ ਸੇਵਾ ਦਾ ਮੌਕਾ ਲੈਣ ਲਈ ਹਜ਼ਾਰਾਂ ਨੌਜਵਾਨ ਭਾਰਤੀ ਸੈਨਾ ਅਕੈਡਮੀ 'ਚ ਪਰੀਖਣ ਲੈਣ ਦਾ ਸੁਪਨਾ ਵੇਖਦੇ ਹਨ।
ਹਜ਼ਾਰਾਂ 'ਚੋਂ ਚੁਣੇ ਜਾਂਦੇ ਹਨ ਕੁੱਝ ਵੀਰ
ਸਖ਼ਤ ਪ੍ਰੀਖਿਆ ਅਤੇ ਇੰਟਰਵਿਊ ਤੋਂ ਬਾਅਦ ਹਜ਼ਾਰਾਂ ਦੀ ਭੀੜ 'ਚੋਂ ਕੁੱਝ ਕੁ ਵੀਰਾਂ ਨੂੰ ਹੀ ਚੁਣਿਆ ਜਾਂਦਾ ਹੈ। ਆਈਐਮਏ 'ਚ ਦਾਖ਼ਲ ਹੋਣ ਤੋਂ ਲੈ ਕੇ ਕਮੀਸ਼ਨ ਆਉਣ ਤਕ ਦਾ ਸਫ਼ਰ ਜੈਂਟਲਮੈਨ ਕੈਡੇਟਸ ਲਈ ਇੱਕ ਨਵੀਂ ਜ਼ਿੰਦਗੀ ਜਿਹਾ ਹੁੰਦਾ ਹੈ।
ਆਈਐਮਏ ਦਾ ਅਫ਼ਸਰ ਹੀ ਨਿਭਾਉਂਦੇ ਹਨ ਮਾਂ-ਪਿਓ ਦੀ ਭੂਮਿਕਾ
ਮਾਂ-ਪਿਤਾ ਤੋਂ ਦੂਰ ਭਾਰਤੀ ਸੈਨਾ ਅਕੈਡਮੀ ਦੇ ਅਫ਼ਸਰ ਹੀ ਇੱਥੇ ਜੈਂਟਲਮੈਨ ਕੈਡੇਟਸ ਦੇ ਮਾਪਿਆ ਦੀ ਭੂਮਿਕਾ ਨਿਭਾਉਂਦੇ ਹਨ। ਪਰੀਖਣ ਔਖਾ ਜ਼ਰੂਰ ਹੁੰਦਾ ਹੈ, ਪਰ ਭਵਿੱਖ ਦੇ ਯੋਧਾਵਾਂ ਨੂੰ ਤਿਆਰ ਕਰਨ ਲਈ ਇਸ ਨੂੰ ਬੇਹਦ ਤਿਆਰੀ ਨਾਲ ਪੂਰਾ ਕੀਤਾ ਜਾਂਦਾ ਹੈ।
ਜੋ ਚਲਾਵੇਗਾ ਪਹਿਲੀ ਗੋਲੀ, ਉਸ ਦੀ ਹੋਵੇਗੀ ਜਿੱਤ
ਆਈਐਮਏ ਦਾ ਉਦੇਸ਼ ਜੇਂਟਲਮੈਨ ਕੈਡੇਟਸ ਨੂੰ ਬਹਾਦਰ ਅਤੇ ਸੂਝਵਾਨ ਬਣਾਉਣਾ ਹੈ। ਜੋ ਹੌਸਲਾ ਕਰ ਫੌਰਨ ਸਹੀ ਫ਼ੈਸਲਾ ਲੈ ਸਕੇ। ਕਿਹਾ ਜਾਂਦਾ ਹੈ ਕਿ ਜੰਗ ਉਹ ਹੀ ਜਿੱਤਦਾ ਹੈ ਜੋ ਸਭ ਤੋਂ ਪਹਿਲਾਂ ਅਤੇ ਸਹੀ ਗੋਲੀ ਚਲਾਵੇ। ਇੰਸਟ੍ਰਕਟਰ ਹਰਪਤ ਰਾਮ ਕਹਿੰਦੇ ਹਨ ਕਿ ਜੰਗ 'ਚ ਪਹਿਲੀ ਗੋਲੀ ਤੋਂ ਲੈ ਆਹਮੋ ਸਾਹਮਣੇ ਦੀ ਲੜਾਈ ਦੀ ਸਾਰੀ ਤਕਨੀਕਾਂ ਦੱਸੀਆਂ ਜਾਂਦੀਆਂ ਹਨ। ਇਸ ਲਈ ਦੁਨੀਆ ਭਾਰਤੀ ਫੌਜ ਦਾ ਲੋਹਾ ਮੰਨਦੀ ਹੈ।
ਕੁੱਝ ਵੱਖ ਕਰਨ ਦਾ ਸੁਪਨਾ ਰੱਖਣ ਵਾਲੇ ਆਉਂਦੇ ਹਨ ਆਈਐਮਏ
ਆਈਐਮਏ ਸਿਰਫ ਉਹੀ ਨੌਜਵਾਨ ਭਰਤੀ ਲਈ ਆਉਂਦੇ ਹਨ ਜੋ ਕੁੱਝ ਵੱਖ ਕਰਨ ਦਾ ਸਪਨਾ ਰੱਖਦੇ ਹੋਣ। ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਠੁਕਰਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਚਾਹਵਾਨ ਹੀ ਆਈਐਮਏ 'ਚ ਦਾਖ਼ਲਾ ਲੈਣ ਆਉਂਦੇ ਹਨ। ਜੈਂਟਲਮੈਨ ਕੈਡੇਟ ਅਵਿਨਾਸ਼ ਚੌਬੇ ਨੇ ਵੀ ਬਚਪਨ 'ਚ ਅਜਿਹਾ ਹੀ ਸੁਪਨਾ ਵੇਖਿਆ ਸੀ ਜਿਸ ਨੂੰ ਹੁਣ ਉਹ ਪੂਰਾ ਹੁੰਦਾ ਵੀ ਦੇਖ ਰਹੇ ਹਨ।
ਅਵੀਨਾਸ਼ ਇੱਕ ਫੌਜੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਅਨੁਸ਼ਾਸਨ ਪਰਿਵਾਰ ਦਾ ਹਿੱਸਾ ਰਿਹਾ ਹੈ। ਪਰ ਅਵਿਨਾਸ਼ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇੱਥੇ ਆ ਪਰੀਖਣ ਲੈਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮਿੱਤਰ ਦੇਸ਼ਾਂ ਨੂੰ ਵੀ ਆਈਐਮਏ ਦਿੰਦਾ ਹੈ ਜਾਬਾਜ਼ ਆਰਮੀ ਅਫ਼ਸਰ
ਅਕੈਡਮੀ ਦਾ ਇਤੀਹਾਸ ਰਿਹਾ ਹੈ ਕਿ ਉਹ ਸਿਰਫ ਭਾਰਤੀ ਫੌਜ 'ਚ ਸ਼ਾਮਲ ਹੋਣ ਵਾਲੇ ਜੈਂਟਲਮੈਨ ਕੈਡੇਟਸ ਨੂੰ ਹੀ ਨਹੀਂ ਬਲਕਿ ਮਿੱਤਰ ਦੇਸਾਂ ਦੇ ਕੈਡੇਟਸ ਵੀ ਇੱਥੇ ਵਧੀਆ ਪਰੀਖਣ ਲੈਂਦੇ ਹਨ। ਇਸੇ ਪਰੀਖਣ ਦੀ ਬਦੌਲਤ ਹੀ ਇਹ ਵੀ ਆਪਣੇ ਦੇਸ਼ਾਂ 'ਚ ਆਪਣੀ ਫੌਜ ਦੀ ਪ੍ਰਧਾਨਗੀ ਕਰਦੇ ਹਨ। ਅਫਗਾਨੀਸਤਾਨ ਦੇ ਜੈਂਟਲਮੈਨ ਕੈਡੇਟ ਸ਼ੋਹਰਾਬ ਸਦੀ ਕਹਿੰਦੇ ਹਨ ਕਿ ਭਾਰਤ ਉਨ੍ਹਾਂ ਦਾ ਦੂਜਾ ਘਰ ਹੈ ਅਤੇ ਅਕੈਡਮੀ 'ਚ ਵਧੇਰੇ ਸੁਵਿਧਾਵਾਂ ਨਾਲ ਨੌਜਵਾਨ ਨੂੰ ਫੌਜ ਦਾ ਅਫ਼ਸਰ ਬਣਾਇਆ ਜਾਂਦਾ ਹੈ।