ਨਵੀਂ ਦਿੱਲੀ: ਭਾਰਤ ਦੇ ਨਿੱਜੀ ਖੇਤਰ ਵੱਲੋਂ ਵਿਕਸਤ ਪਹਿਲਾ ਰਾਕੇਟ ‘ਵਿਕਰਮ-ਐਸ’ 15 ਨਵੰਬਰ ਨੂੰ ਲਾਂਚ ਕੀਤਾ (INDIAS FIRST PRIVATE ROCKET) ਜਾਵੇਗਾ। ਹੈਦਰਾਬਾਦ ਸਥਿਤ ਸਪੇਸ ਸਟਾਰਟਅੱਪ 'ਸਕਾਈਰੂਟ ਏਰੋਸਪੇਸ' ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਸਕਾਈਰੂਟ ਏਰੋਸਪੇਸ ਦੇ ਇਸ ਪਹਿਲੇ ਮਿਸ਼ਨ ਨੂੰ 'ਪ੍ਰੌਟ' ਨਾਮ ਦਿੱਤਾ ਗਿਆ ਹੈ ਜੋ ਤਿੰਨ ਉਪਭੋਗਤਾ ਪੇਲੋਡ ਲੈ ਕੇ ਜਾਵੇਗਾ ਅਤੇ ਸ਼੍ਰੀਹਰੀਕੋਟਾ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਵੇਗਾ।
ਇਹ ਵੀ ਪੜੋ: ਬਿਹਾਰ 'ਚ ਟਲਿਆ ਵੱਡਾ ਰੇਲ ਹਾਦਸਾ, ਕੀਮੈਨ ਨੇ ਦਿਖਾਈ ਲਾਲ ਝੰਡੀ, ਰੇਲ ਦੀਆਂ ਲੱਗੀਆਂ ਬਰੇਕਾਂ
ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ, 'ਦਿਲ ਦੀ ਧੜਕਣ ਤੇਜ਼ ਹੋ ਗਈ ਹੈ। ਸਾਰਿਆਂ ਦੀਆਂ ਨਜ਼ਰਾਂ ਅਸਮਾਨ ਵੱਲ ਹਨ। ਧਰਤੀ ਸੁਣ ਰਹੀ ਹੈ। ਇਹ 15 ਨਵੰਬਰ 2022 ਨੂੰ ਲਾਂਚ ਹੋਣ ਦਾ (INDIAS FIRST PRIVATE ROCKET) ਸੰਕੇਤ ਹੈ। ਸਕਾਈਰੂਟ ਏਰੋਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਕ ਪਵਨ ਕੁਮਾਰ ਚੰਦਨਾ ਨੇ ਏਜੰਸੀ ਨੂੰ ਦੱਸਿਆ ਕਿ ਲਾਂਚਿੰਗ ਸਵੇਰੇ 11.30 ਵਜੇ ਕੀਤੀ ਜਾਵੇਗੀ।
ਇਹ ਵੀ ਪੜੋ: ...ਜਦੋਂ ਉਦੈਪੁਰ ਦੀ ਸੜਕ 'ਤੇ ਮਗਰਮੱਛ ਨੇ ਕੀਤਾ ਕਬਜ਼ਾ! ਵੀਡੀਓ ਦੇਖੋ