ETV Bharat / bharat

ਨਵੇਂ ਸਾਲ 'ਚ ਰਾਹਤ, ਕਮਰਸ਼ੀਅਲ ਗੈਸ ਸਿਲੰਡਰ 100 ਰੁਪਏ ਹੋਇਆ ਸਸਤਾ - ਨਵੇਂ ਸਾਲ 'ਚ ਐਲਪੀਜੀ ਦੀਆਂ ਕੀਮਤਾਂ 'ਚ ਰਾਹਤ

ਤੇਲ ਕੰਪਨੀਆਂ ਨੇ ਨਵੇਂ ਸਾਲ 'ਚ ਐਲਪੀਜੀ ਦੀਆਂ ਕੀਮਤਾਂ 'ਚ ਰਾਹਤ ਦਿੱਤੀ ਹੈ। ਇੰਡੀਅਨ ਆਇਲ ਮੁਤਾਬਕ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਘਰੇਲੂ ਸਿਲੰਡਰ ਦੇ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਰਸੋਈ ਗੈਸ ਦੀ ਕੀਮਤ
ਰਸੋਈ ਗੈਸ ਦੀ ਕੀਮਤ
author img

By

Published : Jan 1, 2022, 9:43 AM IST

ਹੈਦਰਾਬਾਦ: LPG Cylinder Price 1st January 2022: ਨਵੇਂ ਸਾਲ ਦੇ ਪਹਿਲੇ ਦਿਨ ਕਮਰਸ਼ੀਅਲ ਸਿਲੰਡਰ ਦੇ ਖਪਤਕਾਰਾਂ ਨੂੰ ਤੋਹਫ਼ਾ ਦਿੱਤਾ ਗਿਆ ਹੈ। ਇੰਡੀਅਨ ਆਇਲ ਨੇ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਇੰਡੀਅਨ ਆਇਲ (IOCL) ਦੇ ਮੁਤਾਬਿਕ 1 ਜਨਵਰੀ, 2022 ਨੂੰ, ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 102 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ ਵਿੱਚ 19 ਕਿਲੋ ਦਾ ਗੈਸ ਸਿਲੰਡਰ 1998.5 ਵਿੱਚ ਮਿਲੇਗਾ। ਚੇਨਈ ਵਿੱਚ ਖਪਤਕਾਰਾਂ ਨੂੰ ਇੱਕ ਕਮਰਸ਼ੀਅਲ ਐਲਪੀਜੀ ਸਿਲੰਡਰ ਲਈ 2131 ਰੁਪਏ ਅਤੇ ਮੁੰਬਈ ਵਿੱਚ 1948.50 ਰੁਪਏ ਦੇਣੇ ਹੋਣਗੇ। ਨਵੇਂ ਸਾਲ 'ਚ ਕੋਲਕਾਤਾ 'ਚ 19 ਕਿਲੋ ਦਾ ਗੈਸ ਸਿਲੰਡਰ 2076 ਰੁਪਏ 'ਚ ਮਿਲੇਗਾ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ (Commercial LPG Cylinder) ਦੀ ਕੀਮਤ ਵਿੱਚ 100 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਰ ਵੀ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਅਕਤੂਬਰ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

ਇੰਡੀਅਨ ਆਇਲ ਮੁਤਾਬਕ ਨਵੇਂ ਸਾਲ 'ਚ ਵੀ ਦਿੱਲੀ ਅਤੇ ਮੁੰਬਈ 'ਚ 14.2 ਕਿਲੋ ਘਰੇਲੂ ਗੈਸ ਸਿਲੰਡਰ ਦੀ ਕੀਮਤ 900 ਰੁਪਏ ਹੈ। ਕੋਲਕਾਤਾ ਦੇ ਲੋਕਾਂ ਨੂੰ ਘਰੇਲੂ ਸਿਲੰਡਰ ਲਈ 926 ਰੁਪਏ ਅਤੇ ਚੇਨਈ ਦੇ ਲੋਕਾਂ ਨੂੰ 916 ਰੁਪਏ ਦੇਣੇ ਹੋਣਗੇ। ਲਖਨਊ 'ਚ ਰਸੋਈ ਗੈਸ 938 ਰੁਪਏ ਪ੍ਰਤੀ ਸਿਲੰਡਰ 'ਚ ਮਿਲੇਗਾ। ਫਿਲਹਾਲ ਬਿਹਾਰ ਦੀ ਰਾਜਧਾਨੀ ਪਟਨਾ 'ਚ ਗੈਸ ਮਹਿੰਗੀ ਹੈ। ਉੱਥੇ ਹੀ ਘਰੇਲੂ ਸਿਲੰਡਰ ਦੀ ਕੀਮਤ 998 ਰੁਪਏ ਹੈ। ਅਹਿਮਦਾਬਾਦ ਵਿੱਚ ਐਲਪੀਜੀ ਦੀ ਕੀਮਤ 907 ਰੁਪਏ ਪ੍ਰਤੀ ਸਿਲੰਡਰ ਹੈ। ਭੋਪਾਲ ਵਿੱਚ ਰਸੋਈ ਗੈਸ 906 ਰੁਪਏ ਵਿੱਚ ਉਪਲਬਧ ਹੈ।

ਇਹ ਵੀ ਪੜੋ: ਨਵੇਂ ਸਾਲ ਮੌਕੇ ਵੈਸ਼ਨੋ ਦੇਵੀ ਮੰਦਰ 'ਚ ਭਗਦੜ ਮੱਚਣ ਕਾਰਨ 12 ਮੌਤਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.