ਨਵੀਂ ਦਿੱਲੀ: ਦਿੱਲੀ ਦੇ ਸਿਰੀ ਫੋਰਟ ਆਡੀਟੋਰੀਅਮ ਵਿੱਚ ਮਾਰਸ਼ਲ ਆਰਟ ਖੇਡ ਦੌਰਾਨ ਇੱਕ ਅਫਗਾਨ ਖਿਡਾਰੀ ਅਤੇ ਉਸਦੇ ਸਮਰਥਕਾਂ ਨੇ ਮਾਰਸ਼ਲ ਆਰਟ ਖਿਡਾਰੀ ਐਮ ਸ਼੍ਰੀਕਾਂਤ ਸ਼ੇਖਰ ਦੀ ਕੁੱਟਮਾਰ ਕੀਤੀ। ਭਾਰਤੀ ਖਿਡਾਰੀ ਕਿਸੇ ਤਰ੍ਹਾਂ ਉਥੋਂ ਬਚ ਨਿਕਲਿਆ ਅਤੇ ਪੀਸੀਆਰ ਵੈਨ ਵਿੱਚ ਛੁਪ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਜ਼ਖਮੀ ਖਿਡਾਰੀ ਨੂੰ ਇਲਾਜ ਲਈ ਬੀਐੱਲ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਸ਼ਿਕਾਇਤ 'ਤੇ ਦੋਸ਼ੀਆਂ ਦੇ ਖਿਲਾਫ ਧਾਰਾ 325/34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀਸੀਪੀ ਬੇਨੀਤਾ ਮੈਰੀ ਜੈਕਰ ਨੇ ਦੱਸਿਆ ਕਿ 26 ਮਈ ਨੂੰ ਹੌਜ਼ ਖਾਸ ਪੁਲਿਸ ਨੂੰ ਬੀਐਲਕੇ ਮੈਕਸ ਹਸਪਤਾਲ, ਪੂਸਾ ਰੋਡ ਤੋਂ ਹਮਲੇ ਦੀ ਸੂਚਨਾ ਮਿਲੀ ਸੀ। 30 ਸਾਲਾ ਬੈਂਗਲੁਰੂ ਨਿਵਾਸੀ ਮਾਰਸ਼ਲ ਖਿਡਾਰੀ ਐਮ. ਸ਼੍ਰੀਕਾਂਤ ਸ਼ੇਖਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 24 ਜੂਨ ਦੀ ਰਾਤ ਕਰੀਬ ਸਾਢੇ 10 ਵਜੇ ਸਿਰੀ ਫੋਰਟ ਆਡੀਟੋਰੀਅਮ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮਾਰਸ਼ਲ ਆਰਟ ਮੈਚ ਚੱਲ ਰਿਹਾ ਸੀ। ਮੈਚ ਖਤਮ ਹੋਣ ਤੋਂ ਬਾਅਦ ਸ਼੍ਰੀਕਾਂਤ ਸ਼ੇਖਰ ਜਸ਼ਨ ਮਨਾ ਰਹੇ ਸਨ।
ਇਸ ਦੌਰਾਨ ਜ਼ਹੂਰ ਸ਼ਾਹ (ਸੇਠ ਰੋਜ਼ਾਰੀਓ ਦੇ ਵਿਰੋਧੀ) ਦੇ ਸਮਰਥਕਾਂ ਨੇ ਐਮ ਸ੍ਰੀਕਾਂਤ ਸ਼ੇਖਰ 'ਤੇ ਕਾਗਜ਼ ਸੁੱਟ ਦਿੱਤਾ। ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਅਫਗਾਨ ਖਿਡਾਰੀ ਦੇ ਸਮਰਥਕ ਅਤੇ ਅਫਗਾਨ ਖਿਡਾਰੀ ਅਜ਼ੀਮ ਬਦਕਸ਼ੀ ਨੇ ਹਮਲਾ ਕਰ ਦਿੱਤਾ। ਐੱਮ ਸ਼੍ਰੀਕਾਂਤ ਨੂੰ ਮੁੱਕਾ ਮਾਰਿਆ ਗਿਆ ਅਤੇ ਬਦਕਸ਼ੀ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਸ਼੍ਰੀਕਾਂਤ ਸ਼ੇਖਰ ਦੀ ਕੁੱਟਮਾਰ ਕੀਤੀ ਗਈ। ਸ਼੍ਰੀਕਾਂਤ ਸ਼ੇਖਰ ਨੂੰ ਉੱਥੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਬਚਾਇਆ ਅਤੇ ਜਲਦੀ ਤੋਂ ਜਲਦੀ ਉੱਥੋਂ ਜਾਣ ਲਈ ਕਿਹਾ। ਸ਼੍ਰੀਕਾਂਤ ਸ਼ੇਖਰ ਨੂੰ ਉਸ ਦੇ ਦੋਸਤਾਂ ਨੇ ਪੂਸਾ ਰੋਡ 'ਤੇ ਬੀਐੱਲਕੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਡੀਸੀਪੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ, ਉਪ ਰਾਜਪਾਲ ਮਨੋਜ ਸਿਨਹਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ