ETV Bharat / bharat

Export Of Basmati Rice: ਭਾਰਤ ਬਾਸਮਤੀ ਚੌਲਾਂ ਦੇ ਨਿਰਯਾਤ 'ਚ ਕਰੇਗਾ ਕਟੌਤੀ, ਵਧਦੀਆਂ ਕੀਮਤਾਂ ਕਾਰਨ ਕਈ ਦੇਸ਼ਾਂ ਨੇ ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਲਾਈ ਪਾਬੰਦੀ - ਕੇਂਦਰ ਸਰਕਾਰ

ਬਾਸਮਤੀ ਚੌਲਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਕਈ ਦੇਸ਼ਾਂ ਨੇ ਇਸ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ ਜਾਂ ਫਿਰ ਟੈਕਸ ਵਧਾ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਦੇਸ਼ ਵਿੱਚ ਬਾਸਮਤੀ ਚੌਲਾਂ ਦੀਆਂ ਕੀਮਤਾਂ ਸਥਿਰ ਰਹਿਣ। ਹੁਣ ਭਾਰਤ ਵੀ ਬਾਸਮਤੀ ਚੌਲਾਂ ਦੇ ਨਿਰਯਾਤ 'ਚ ਕਟੌਤੀ ਕਰ ਸਕਦਾ ਹੈ। (Export Of Basmati Rice)

Export Of Basmati Rice
India Will Cut Export Of Basmati Rice Center Government UAE Export of non-basmati rice allowed Minister Piyush Goyal
author img

By ETV Bharat Punjabi Team

Published : Sep 26, 2023, 2:27 PM IST

ਨਵੀਂ ਦਿੱਲੀ: ਬਾਸਮਤੀ ਚੌਲ ਆਪਣੀ ਗੁਣਵੱਤਾ ਦੇ ਕਾਰਨ ਦੁਨੀਆ ਭਰ 'ਚ ਹਮੇਸ਼ਾ ਹੀ ਮੰਗ 'ਚ ਰਹਿੰਦੇ ਹਨ। ਬਾਜ਼ਾਰ 'ਚ ਮੰਦੀ ਦੇ ਬਾਅਦ ਤੋਂ ਹੀ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਭੋਜਨ ਮਹਿੰਗਾ ਹੋਣ ਦਾ ਸਿੱਧਾ ਅਸਰ ਘਰੇਲੂ ਵਸਤਾਂ 'ਤੇ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਬਾਸਮਤੀ ਚੌਲ ਵੀ ਇੱਕ ਹਨ, ਜਿਸ ਦੀਆਂ ਕੀਮਤਾ ਲਗਾਤਾਰ ਵਧਦੀਆਂ ਨਜ਼ਰ ਆ ਰਹੀਆ ਹਨ। ਬਾਸਮਤੀ ਚੌਲਾਂ ਦੀ ਕੀਮਤ ਵਧਣ ਕਾਰਨ ਕਈ ਦੇਸ਼ਾਂ ਨੇ ਇਸ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ ਜਾਂ ਫਿਰ ਟੈਕਸ ਵਧਾ ਦਿੱਤੇ ਹਨ। ਤਾਂ ਜੋ ਉਨ੍ਹਾਂ ਦੇ ਦੇਸ਼ ਵਿੱਚ ਬਾਸਮਤੀ ਚੌਲਾਂ ਦੀ ਕੀਮਤ ਸਥਿਰ ਰਹੇ।

ਭਾਰਤ ਨੇ ਵੀ ਚੌਲਾਂ ਦੇ ਨਿਰਯਾਤ ਵਿੱਚ ਕਟੌਤੀ ਕੀਤੀ ਸ਼ੁਰੂ: ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਵੀ ਬਾਸਮਤੀ ਚੌਲਾਂ ਦੇ ਨਿਰਯਾਤ ਵਿੱਚ ਕਟੌਤੀ ਕਰ ਸਕਦਾ ਹੈ। ਕੇਂਦਰ ਸਰਕਾਰ ਨੇ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਿਟੇਡ (ਐਨਸੀਈਐਲ) ਦੀ ਮਦਦ ਨਾਲ ਯੂਏਈ ਨੂੰ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ 75,000 ਟਨ ਚੌਲ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਨੇ ਬਾਸਮਤੀ ਚੌਲਾਂ ਦੀ ਘੱਟੋ-ਘੱਟ ਨਿਰਯਾਤ ਕੀਮਤ 1,050 ਡਾਲਰ ਪ੍ਰਤੀ ਟਨ ਕਰ ਦਿੱਤੀ ਹੈ।

ਚੌਲਾਂ ਦੀ ਕੀਮਤ ਨੂੰ 200 ਤੋਂ 300 ਡਾਲਰ ਤੱਕ ਘਟਾ ਸਕਦਾ ਹੈ ਭਾਰਤ: ਅਜਿਹੇ 'ਚ ਭਾਰਤ ਵੀ ਬਾਸਮਤੀ ਚੌਲਾਂ ਦੀ ਘੱਟੋ-ਘੱਟ ਨਿਰਯਾਤ ਕੀਮਤ 1200 ਡਾਲਰ ਪ੍ਰਤੀ ਟਨ ਦੀ ਕੀਮਤ ਨੂੰ 200 ਤੋਂ 300 ਡਾਲਰ ਤੱਕ ਘਟਾ ਸਕਦਾ ਹੈ, ਇਸ ਨਾਲ ਵਿਸ਼ਵ ਪੱਧਰ 'ਤੇ ਬਾਸਮਤੀ ਚੌਲਾਂ ਦੀਆਂ ਕੀਮਤਾਂ ਘਟ ਸਕਦੀਆਂ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਵਣਜ ਮੰਤਰੀ ਪਿਊਸ਼ ਗੋਇਲ ਨੇ ਬਾਸਮਤੀ ਨਿਰਯਾਤਕਾਰਾਂ ਨਾਲ ਮੀਟਿੰਗ ਕੀਤੀ ਸੀ, ਜਿੱਥੇ ਉਨ੍ਹਾਂ ਨੇ ਘੱਟੋ-ਘੱਟ ਬਰਾਮਦ ਮੁੱਲ 850 ਰੁਪਏ ਪ੍ਰਤੀ ਡਾਲਰ ਕਰਨ 'ਤੇ ਜ਼ੋਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਆਲ ਇੰਡੀਆ ਰਾਈਸ ਐਸੋਸੀਏਸ਼ਨ ਨੇ ਕਿਹਾ ਹੈ ਕਿ ਮੰਤਰਾਲਾ ਬੁੱਧਵਾਰ ਜਾਂ ਵੀਰਵਾਰ ਨੂੰ ਇਸ 'ਤੇ ਆਦੇਸ਼ ਜਾਰੀ ਕਰ ਸਕਦਾ ਹੈ।

ਭਾਰਤ ਸਭ ਤੋਂ ਵੱਡਾ ਚੌਲ ਨਿਰਯਾਤਕ: ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਨਿਰਯਾਤਕ ਹੈ, ਜਿਸਨੇ 2022 ਅਤੇ 2023 ਦੇ ਵਿਚਕਾਰ ਵਿਸ਼ਵ ਨਿਰਯਾਤ ਵਿੱਚ 40 ਪ੍ਰਤੀਸ਼ਤ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਗੈਰ-ਬਾਸਮਤੀ ਚੌਲਾਂ ਦੀ ਕੁੱਲ ਬਰਾਮਦ 42 ਲੱਖ ਡਾਲਰ ਰਹੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.