ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ ਦੀ ਆਬਾਦੀ 142.86 ਕਰੋੜ ਹੋ ਗਈ ਹੈ। ਭਾਰਤ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਆਬਾਦੀ ਡੈਸ਼ਬੋਰਡ ਅਨੁਸਾਰ ਚੀਨ ਦੀ ਆਬਾਦੀ 142.57 ਕਰੋੜ ਹੈ। UNFPA ਦੀ ਇੱਕ ਨਵੀਂ ਰਿਪੋਰਟ ਅਨੁਸਾਰ ਭਾਰਤ ਦੀ 25 ਫੀਸਦੀ ਆਬਾਦੀ 0-14 ਸਾਲ ਦੀ ਉਮਰ ਵਰਗ ਵਿੱਚ ਹੈ, 18 ਫੀਸਦੀ 10 ਤੋਂ 19 ਸਾਲ ਦੀ ਉਮਰ ਵਰਗ ਵਿੱਚ, 26 ਫੀਸਦੀ 10 ਤੋਂ 24 ਸਾਲ ਦੀ ਉਮਰ ਵਰਗ ਵਿੱਚ, 68 ਫੀਸਦੀ 15 ਤੋਂ 64 ਸਾਲ ਦੇ ਉਮਰ ਵਰਗ ਵਿੱਚ ਅਤੇ 65 ਸਾਲ ਤੋਂ ਉੱਪਰ 7 ਫ਼ੀਸਦੀ ।
ਭਾਰਤ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਸਿਖਰ 'ਤੇ: ਸੰਯੁਕਤ ਰਾਸ਼ਟਰ 1950 ਦੇ ਦਹਾਕੇ ਤੋਂ ਆਬਾਦੀ ਦੇ ਅੰਕੜੇ ਇਕੱਠੇ ਕਰ ਰਿਹਾ ਹੈ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਸਿਖਰ 'ਤੇ ਆਇਆ ਹੈ। ਇੱਕ ਸਾਲ ਪਹਿਲਾਂ 1960 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਚੀਨ ਦੀ ਆਬਾਦੀ ਵਿੱਚ ਗਿਰਾਵਟ ਆਈ ਹੈ। 2016 ਵਿੱਚ ਬੀਜਿੰਗ ਨੇ ਆਪਣੀ ਸਖ਼ਤ ਇਕ-ਬੱਚਾ ਨੀਤੀ ਖ਼ਤਮ ਕਰ ਦਿੱਤੀ ਸੀ। ਆਬਾਦੀ ਦੇ ਵਿਸਫੋਟ ਦੇ ਡਰ ਕਾਰਨ ਇਹ ਨੀਤੀ 1980 ਦੇ ਦਹਾਕੇ ਵਿੱਚ ਲਾਗੂ ਕੀਤੀ ਗਈ ਸੀ। 2021 ਵਿੱਚ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਚੀਨ ਅਬਾਦੀ 'ਚ ਗਿਰਾਵਟ ਵਰਗੇ ਸੰਕਟ ਦਾ ਕਰ ਰਿਹਾ ਸਾਹਮਣਾ: ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਅਬਾਦੀ 'ਚ ਗਿਰਾਵਟ ਵਰਗੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਦੇ ਮੁਤਾਬਕ ਚੀਨ ਦੇ ਕਰਮਚਾਰੀਆਂ ਦੀ ਉਮਰ ਅਤੇ ਪ੍ਰਜਨਨ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ 340 ਮਿਲੀਅਨ ਦੀ ਅੰਦਾਜ਼ਨ ਆਬਾਦੀ ਦੇ ਨਾਲ ਤੀਜੇ ਨੰਬਰ 'ਤੇ ਹੈ।
ਭਾਰਤ ਦੀ ਆਬਾਦੀ ਲਗਭਗ ਤਿੰਨ ਦਹਾਕਿਆਂ ਤੱਕ ਵਧਦੇ ਰਹਿਣ ਦੀ ਉਮੀਦ: ਵੱਖ-ਵੱਖ ਏਜੰਸੀਆਂ ਦੇ ਅਨੁਮਾਨਾਂ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਦੀ ਆਬਾਦੀ ਲਗਭਗ ਤਿੰਨ ਦਹਾਕਿਆਂ ਤੱਕ ਵਧਦੇ ਰਹਿਣ ਦੀ ਉਮੀਦ ਹੈ। 165 ਕਰੋੜ 'ਤੇ ਪਹੁੰਚਣ ਤੋਂ ਬਾਅਦ ਇਸ 'ਚ ਗਿਰਾਵਟ ਆਉਣ ਦਾ ਅੰਦਾਜ਼ਾ ਹੈ। ਸੰਯੁਕਤ ਰਾਸ਼ਟਰ ਦੇ ਪਿਛਲੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਆਬਾਦੀ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਇਸ ਮਹੀਨੇ ਚੀਨ ਨੂੰ ਪਛਾੜ ਦੇਵੇਗਾ। ਪਰ ਗਲੋਬਲ ਬਾਡੀ ਦੀ ਤਾਜ਼ਾ ਰਿਪੋਰਟ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਤਬਦੀਲੀ ਕਦੋਂ ਹੋਵੇਗੀ।
ਚੀਨ 'ਚ ਆਬਾਦੀ ਵਾਧਾ ਭਾਰਤ ਦੇ ਮੁਕਾਬਲੇ ਤੇਜ਼ੀ ਨਾਲ ਘੱਟ ਰਿਹਾ: ਸੰਯੁਕਤ ਰਾਸ਼ਟਰ ਦੇ ਜਨਸੰਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਅੰਕੜਿਆਂ ਬਾਰੇ ਅਨਿਸ਼ਚਿਤਤਾ ਦੇ ਕਾਰਨ ਤਾਰੀਖ ਨਿਰਧਾਰਤ ਕਰਨਾ ਅਸੰਭਵ ਹੈ। ਖਾਸ ਤੌਰ 'ਤੇ ਭਾਰਤ ਦੀ ਆਖਿਰੀ ਜਨਸੰਖਿਆ 2011 ਵਿੱਚ ਆਯੋਜਿਤ ਕੀਤੀ ਗਈ ਸੀ ਅਤੇ 2021 ਵਿੱਚ ਹੋਣ ਵਾਲੀ ਅਗਲੀ ਜਨਗਣਨਾ ਵਿੱਚ ਮਹਾਂਮਾਰੀ ਦੇ ਕਾਰਨ ਦੇਰੀ ਹੋਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਅਤੇ ਚੀਨ ਜਿਨ੍ਹਾਂ ਦੀ ਅਨੁਮਾਨਿਤ ਆਬਾਦੀ 804.5 ਕਰੋੜ ਹੋਵੇਗੀ। ਦੁਨੀਆ ਦੇ ਇੱਕ ਤਿਹਾਈ ਤੋਂ ਵੱਧ ਹੋਵੇਗੀ। ਰਿਪੋਰਟ 'ਚ ਕਿਹਾ ਗਿਆ ਸੀ ਕਿ ਦੋਨੋਂ ਏਸ਼ੀਆਈ ਦੇਸ਼ਾਂ ਦੀ ਤੁਲਨਾ ਕਰਦੇ ਹੋਏ ਚੀਨ 'ਚ ਆਬਾਦੀ ਵਾਧਾ ਭਾਰਤ ਦੇ ਮੁਕਾਬਲੇ ਤੇਜ਼ੀ ਨਾਲ ਘੱਟ ਰਿਹਾ ਹੈ। 2023 ਵਿੱਚ ਭਾਰਤ ਦੀ ਅਨੁਮਾਨਿਤ ਆਬਾਦੀ 138.81 ਕਰੋੜ ਹੋਵੇਗੀ। ਇਹ ਜਾਣਕਾਰੀ ਕੇਂਦਰੀ ਸਿਹਤ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਨ ਪਵਾਰ ਨੇ ਲੋਕ ਸਭਾ ਵਿੱਚ ਡੀਐਮਕੇ ਸੰਸਦ ਮੈਂਬਰ ਵੱਲੋਂ ਪੁੱਛੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ।
ਇਹ ਵੀ ਪੜ੍ਹੋ:- Karnataka Election 2023: ਕਰਨਾਟਕ 'ਚ 187 ਕਰੋੜ ਰੁਪਏ ਦੀ ਨਕਦੀ ਸਣੇ ਸ਼ਰਾਬ ਜ਼ਬਤ