ਮੁੰਬਈ: ਮਹਾਰਾਸ਼ਟਰ ਚ ਕੋਵਿਡ-19 ਦੇ ਮਰੀਜ਼ਾਂ ਦੇ ਵਾਧੇ ਨੂੰ ਰੋਕਣ ਲਈ 28 ਮਾਰਚ ਤੋਂ ਰਾਤ ਚ ਕਰਫਿਉ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਇੱਕ ਅਧਿਕਾਰਿਕ ਬਿਆਨ ’ਚ ਸ਼ੁਕਰਵਾਰ ਨੂੰ ਇਹ ਜਾਣਕਾਰੀ ਮਿਲੀ।
ਅਧਿਕਾਰਿਕ ਬਿਆਨ ਚ ਦੱਸਿਆ ਗਿਆ ਹੈ ਕਿ ਮੁਖਮੰਤਰੀ ਉਦੱਵ ਠਾਕਰੇ ਨੇ ਐਤਵਾਰ ਰਾਤ ਤੋਂ ਕਰਫਿਊ ਲਗਾਉਣ ਦੇ ਆਦੇਸ਼ ਦਿੱਤੇ ਹਨ ਬਿਆਨ ਚ ਕਿਹਾ ਗਿਆ ਹੈ ਕਿ ਮੁੱਖਮੰਤਰੀ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਲੋਕ ਕੋਵਿਡ-19 ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ ਤਾਂ ਹੋਰ ਵੀ ਸਖਤ ਕਦਮ ਚੁੱਕੇ ਜਾਣਗੇ।
ਇਹ ਵੀ ਪੜੋ: ਨਿਕਿਤਾ ਕਤਲਕਾਂਡ: ਦੋਸ਼ੀ ਤੌਸੀਫ਼ ਅਤੇ ਰੇਹਾਨ ਨੂੰ ਉਮਰਕੈਦ ਦੀ ਸਜ਼ਾ
ਮੁੱਖਮੰਤਰੀ ਨੇ ਮੁੱਖ ਮੰਤਰੀ ਨੇ ਡਿਵੀਜ਼ਨਲ ਕਮਿਸ਼ਨਰ, ਜ਼ਿਲ੍ਹਾ ਕੁਲੈਕਟਰ, ਪੁਲਿਸ ਸੁਪਰਡੈਂਟ ਅਤੇ ਮੈਡੀਕਲ ਕਾਲਜ ਦੇ ਡੀਨ ਦੇ ਨਾਲ ਸੂਬੇ ਚ ਕੋਵਿਡ-19 ਸਥਿਤੀ ਦੀ ਸਮੀਖਿਆ ਲਈ। ਠਾਕਰੇ ਨੇ ਕਿਹਾ ਕਿ ਮੇਰੀ ਇੱਛਾ ਲੌਕਡਾਊਨ ਲਾਗੂ ਕਰਨ ਦੀ ਨਹੀਂ ਹੈ ਪਰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਕਾਰਨ ਹਸਪਤਾਲਾਂ ’ਚ ਜਿਆਦਾ ਭਾਰ ਪੈਣ ਦੀ ਸ਼ੰਕਾ ਪੈਦਾ ਹੋ ਗਈ ਹੈ।
ਬਿਆਨ ਚ ਕਿਹਾ ਗਿਆ ਹੈ ਕਿ ਮੁੱਖਮੰਤਰੀ ਨੇ ਅਧਿਕਾਰੀਆਂ ਤੋਂ ਹਸਪਤਾਲਾਂ ਚ ਲੋੜ ਮੁਤਾਬਿਕ ਬਿਸਤਰ ਅਤੇ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਮਹਾਰਾਸ਼ਟਰ ’ਚ ਵੀਰਵਾਰ ਨੂੰ ਕੋਵਿਡ-19 ਦੇ ਰਿਕਾਰਡ 35,952 ਨਵੇਂ ਮਾਮਲੇ ਸਾਹਮਣੇ ਆਏ ਹਨ। ਚਾਰ ਦਿਨਾਂ ਚ ਰਾਜ ਚ ਹੁਣ ਤੱਕ ਇੱਕ ਲੱਖ ਤੋਂ ਜਿਆਦਾ ਮਾਮਲਾ ਸਾਹਮਣੇ ਆਏ ਹਨ।