ਉੱਤਰ ਪ੍ਰਦੇਸ਼: ਯੂਪੀ ਦੀਆਂ ਚੋਣਾਂ ਵੀ ਨੇੜੇ ਹਨ ਅਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿੱਥੇ ਭਾਜਪਾ ਉਮੀਦਵਾਰਾਂ ਨੂੰ ਵਿਰੋਧ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸੀ ਨੇਤਾਵਾਂ ਨੂੰ ਪਿੰਡਾਂ ਵਿੱਚ ਦਾਖ਼ਲ ਨਾ ਹੋਣ ਦੇਣ ਦਾ ਕਿਸਾਨ ਅੰਦੋਲਨ ਤੋਂ ਹੀ ਚੱਲ ਰਿਹਾ ਹੈ। ਵਿਰੋਧ ਵਿੱਚ ਇਕ ਉਮੀਦਵਾਰ ਤਾਂ ਇੰਨਾ ਗੁੱਸੇ ਹੋ ਗਿ ਕਿ ਉਸ ਨੇ ਆਪਣੇ ਖੇਤਰ ਦੇ ਲੋਕਾਂ ਖਿਲਾਫ਼ FIR ਤੱਕ ਦਰਜ ਕਰਵਾ ਦਿੱਤੀ।
ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਡਿਪਟੀ ਸੀਐਮ
ਕੇਸ਼ਵ ਪ੍ਰਸ਼ਾਦ ਯੂਪੀ ਸਰਕਾਰ ਦੇ ਡਿਪਟੀ ਸੀਐਮ ਹਨ। ਪ੍ਰਯਾਗਰਾਜ ਦੇ ਗੁਆਂਡੀ ਜ਼ਿਲ੍ਹੇ ਕੌਸ਼ਾਂਬੀ ਦੀ ਸਿਰਾਥੂ ਸੀਟ ਤੋਂ ਚੋਣ ਲੜ ਰਹੇ ਹਨ। 22 ਜਨਵਰੀ ਨੂੰ ਆਪਣੇ ਵਿਧਾਨਸਭਾ ਖੇਤਰ ਗੁਲਾਮੀਪੁਰ ਵਿੱਚ ਪ੍ਰਚਾਰ ਕਰਨ ਗਏ ਤਾਂ ਮਹਿਲਾਵਾਂ ਨੇ ਕੇਸ਼ਵ ਪ੍ਰਸ਼ਾਦ ਦਾ ਘਿਰਾਓ ਕੀਤਾ ਅਤੇ ਉਸ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਇਹ ਵੀਡੀਓ ਵਾਇਰਲ ਹੋਇਆ ਤਾਂ ਸਪਾ ਦੇ ਨੇਤਾ ਆਈਪੀ ਸਿੰਘ ਨੇ ਲਿਖਿਆ ਕਿ, "ਪਹਿਲਾਂ ਕੁਰਸੀ ਖ਼ਤਰੇ ਵਿੱਚ ਆਈ, ਹੁਣ ਸਟੂਲ ਵੀ ਖ਼ਤਰੇ ਵਿੱਚ ਹੈ।"
-
पहले ‘कुर्सी’ ख़तरे में आयी, अब #स्टूल भी ख़तरे में है। pic.twitter.com/2DB0hDdVT7
— I.P. Singh (@IPSinghSp) January 22, 2022 " class="align-text-top noRightClick twitterSection" data="
">पहले ‘कुर्सी’ ख़तरे में आयी, अब #स्टूल भी ख़तरे में है। pic.twitter.com/2DB0hDdVT7
— I.P. Singh (@IPSinghSp) January 22, 2022पहले ‘कुर्सी’ ख़तरे में आयी, अब #स्टूल भी ख़तरे में है। pic.twitter.com/2DB0hDdVT7
— I.P. Singh (@IPSinghSp) January 22, 2022
ਦਰਅਸਲ, ਸੁਭਾਸਪਾ ਮੁੱਖੀ ਓਮ ਪ੍ਰਕਾਸ਼ ਰਾਜਭਰ ਨੇ ਇਕ ਵਾਰ ਕਿਹਾ ਸੀ ਕਿ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਮੰਤਰੀ ਮੰਡਲ ਵਿੱਚ ਬੈਠਣ ਲਈ ਸੋਫਾ ਨਹੀਂ, ਬਲਕਿ ਸਟੂਲ ਮਿਲਦਾ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਕੇਸ਼ਵ ਪ੍ਰਸ਼ਾਦ ਉੱਤੇ ਤੰਜ਼ ਕੱਸਣ ਲਈ 'ਸਟੂਲ' ਸ਼ਬਦ ਵਰਤਣ ਲੱਗੇ।
MLC ਸਮਝਾਉਂਦੇ ਰਹਿ ਗਏ ਰਾਮ ਮੰਦਰ, ਪਰ ਲੋਕਾਂ ਨੇ ਇਕ ਨਾ ਸੁਣੀ
ਸੁਰੇਂਦਰ ਚੌਧਰੀ ਪ੍ਰਯਾਗਰਾਜ ਜ਼ਿਲ੍ਹੇ ਦੇ MLC ਹਨ। 29 ਜਨਵਰੀ ਨੂੰ ਕੇਸ਼ਵ ਪ੍ਰਸ਼ਾਦ ਮੌਰਿਆ ਲਈ ਸਿਰਾਥੂ ਪ੍ਰਚਾਰ ਕਰਨ ਗਏ ਸਨ। ਅਫ਼ਜਲਪੁਰ ਵਾਰੀ ਦੇ ਲੋਕਾਂ ਨੇ ਪਿੰਡ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਸੁਰੇਂਦਰ ਸਮਝਾਉਂਦੇ ਰਹੇ ਕਿ 'ਭਾਈ ਮੇਰੀ ਵੀ ਸੁਣ ਲਓ ਭਾਜਪਾ ਨੇ ਰਾਮ ਮੰਦਰ ਬਣਵਾਇਆ ਹੈ', ਪਰ ਲੋਕ ਨਹੀਂ ਮੰਨੇ। ਆਖ਼ਰ ਸੁਰੇਂਦਰ ਚੌਧਰੀ ਨੂੰ ਵੀ ਖਾਲੀ ਹੱਥ ਵਾਪਸ ਜਾਣਾ ਪਿਆ।
ਜਨਤਾ ਨੇ ਮੰਗਿਆ ਹਿਸਾਬ ਤਾਂ ਵਿਧਾਇਕ ਦੇ ਜੁੜ ਗਏ ਹੱਥ
ਗੌਰੀ ਸ਼ੰਕਰ ਵਰਮਾ ਜਲੌਨ ਦੀ ਉਰਈ ਸੀਟ ਤੋਂ ਵਿਧਾਇਕ ਹਨ। ਪਾਰਟੀ ਨੇ ਤਾਂ ਭਰੋਸਾ ਜਤਾਉਂਦੇ ਹੋਏ ਫਿਰ ਉਮੀਦਵਾਰ ਬਣਾਇਆ, ਪਰ 29 ਜਨਵਰੀ ਨੂੰ ਜਦੋਂ ਉਹ ਖੇਤਰ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਤਾਂ ਲੋਕਾਂ ਵਲੋਂ ਜੰਮ ਕੇ ਵਿਰੋਧ ਕੀਤਾ ਗਿਆ। ਲੋਕਾਂ ਨੇ ਕੰਮਾਂ ਦਾ ਹਿਸਾਮ ਮੰਗਦਿਆ ਕਿਹਾ ਕਿ ਪੰਜ ਸਾਲ ਵਿੱਚ ਨਾ ਪਿੰਡ ਦੀ ਇਕ ਸੜਕ ਬਣੀ ਅਤੇ ਨਾ ਹੀ ਮਿਲਿਆ ਪਾਣੀ। ਵਿਧਾਇਕ ਸਾਹਿਬ ਫ਼ਸ ਗਏ ਅਤੇ ਸਫਾਈ ਦੇਣ ਲੱਗੇ। ਲੋਕ ਨਹੀਂ ਮੰਨੇ ਤਾਂ ਵਿਧਾਇਕ ਉਥੋ ਨਿਕਲ ਗਏ। ਘਰ ਪਹੁੰਚੇ ਤਾਂ ਕਿਹਾ, '2 ਸ਼ਰਾਬੀ ਸੀ, ਉਹ ਵਿਰੋਧ ਕਰ ਰਹੇ ਸਨ, ਬਾਕੀ ਪੂਰਾ ਪਿੰਡ ਸਾਡੇ ਨਾਲ ਹੈ।'
ਇਨ੍ਹਾਂ ਦੇ ਆਤਮ ਵਿਸ਼ਵਾਸ ਦਾ ਤਾਂ ਕੋਈ ਜਵਾਬ ਹੀ ਨਹੀਂ !
ਦੇਵੇਂਦਰ ਸਿੰਘ ਲੋਧੀ ਬੁਲੰਦਸ਼ਹਿਰ ਦੀ ਸਿਆਨਾ ਸੀਟ ਤੋਂ ਭਾਜਪਾ ਦੇ ਵਿਧਾਇਕ ਹਨ। 25 ਜਨਵਰੀ ਨੂੰ ਪ੍ਰਚਾਰ ਕਰਨ ਪਹੁੰਚੇ ਤਾਂ ਲੋਕਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਦੋਸ਼ ਹੈ ਕਿ ਪਿੰਡ ਵਿੱਚ ਨਾ ਸੜਕ ਬਣੀ, ਨਾ ਕੋਈ ਨਲ ਲਗਵਾਇਆ ਗਿਆ। ਵੋਟ ਮੰਗਣ ਆਏ ਤਾਂ ਵਿਰੋਧ ਹੀ ਕਰਾਂਗੇ। ਵਿਧਾਇਕ ਨੇ ਪਹਿਲਾਂ ਤਾਂ ਹੱਥ ਜੋੜੇ ਅਤੇ ਫਿਰ ਉੱਥੋ ਨਿਕਲ ਗਏ। ਘਰ ਆ ਕੇ ਮੀਡੀਆਂ ਨੂੰ ਕਿਹਾ- "ਇਹ ਸਾਡੇ ਖੇਤਰ ਦੇ ਲੋਕ ਹਨ। ਮੈਨੂੰ ਝਿੜਕਣਗੇ ਵੀ ਅਤੇ ਸਵਾਲ ਵੀ ਕਰਨਗੇ, ਮੈਂ ਇਨ੍ਹਾਂ ਨੂੰ ਮਨਾ ਲਵਾਂਗਾ। ਇਹ ਸਾਰੇ ਮੈਨੂੰ ਹੀ ਵੋਟ ਦੇਣਗੇ।"
ਆਪਣੇ ਹੀ ਖੇਤਰ ਦੀ ਜਨਤਾ ਵਿਰੁੱਧ ਕੇਸ
ਭਾਜਪਾ ਦੇ ਵਿਕਰਮ ਸੈਣੀ ਮੁਜ਼ੱਫਰਨਗਰ ਦੀ ਖਤੌਲੀ ਸੀਟ ਤੋਂ ਵਿਧਾਇਕ ਹਨ। 20 ਜਨਵਰੀ ਨੂੰ ਜਦੋਂ ਉਹ ਚੋਣ ਪ੍ਰਚਾਰ ਕਰਨ ਪਿੰਡ ਮਾਨਵਰਪੁਰ ਪੁੱਜੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਵਿਧਾਇਕ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਜਨਤਾ ਨੇ ਨਹੀਂ ਸੁਣੀ। ਫਿਰ ਵਿਕਰਮ ਸੈਣੀ ਉਥੋ ਚਲੇ ਗਏ। ਉਨ੍ਹਾਂ ਨੂੰ 29 ਜਨਵਰੀ ਨੂੰ ਚਾਂਦ ਸਮੰਦ ਪਿੰਡ ਵਿੱਚ ਫਿਰ ਘੇਰ ਲਿਆ ਗਿਆ। ਨਾਅਰੇਬਾਜ਼ੀ ਕੀਤੀ ਗਈ ਅਤੇ ਕਾਫ਼ਲੇ ਦੀ ਇਕ ਗੱਡੀ ਦੀ ਮੂਹਰਲੀ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ ਗਏ। ਵਿਧਾਇਕ ਨੂੰ ਆਪਣੇ ਹੀ ਹਲਕੇ ਦੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣੀ ਪਈ।
ਭਾਜਪਾ ਦੇ ਸਾਹਮਣੇ ਜਯੰਤ ਚੌਧਰੀ ਜਿੰਦਾਬਾਦ
ਮਨਿੰਦਰ ਪਾਲ ਮੇਰਠ ਦੀ ਸਿਵਲਖਾਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। 21 ਜਨਵਰੀ ਨੂੰ ਜਦੋਂ ਪਥੋਨੀ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਉੱਥੇ ਹੰਗਾਮਾ ਹੋ ਗਿਆ। 'ਯੋਗੀ-ਮੋਦੀ ਜ਼ਿੰਦਾਬਾਦ' ਤੋਂ ਵੱਧ 'ਜਯੰਤ ਚੌਧਰੀ ਜ਼ਿੰਦਾਬਾਦ' ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਦੋਵਾਂ ਧਿਰਾਂ ਦੇ ਸਮਰਥਕਾਂ ਵਿਚਾਲੇ ਹੱਥੋਪਾਈ ਹੋ ਗਈ। ਵਿਧਾਇਕ ਮਨਿੰਦਰ ਪਾਲ ਨੇ ਸਮਝਦਾਰੀ ਦਿਖਾਈ ਅਤੇ ਖੁਦ ਹੀ ਵਾਪਸ ਪਰਤ ਗਏ। ਜਦੋਂ ਵੀ ਭਾਜਪਾ ਆਗੂ ਜਾਟ ਬਹੁਲਯ ਪਠਾਨੀ ਪਿੰਡ ਗਏ ਤਾਂ ਉਨ੍ਹਾਂ ਨੂੰ ਖਾਲੀ ਹੱਥ ਹੀ ਪਰਤਣਾ ਪਿਆ।
ਮੇਖਾਂ ਅਤੇ ਅੱਥਰੂ ਗੈਸ ਦੇ ਗੋਲੇ ਭੁੱਲੇ ਨਹੀਂ
ਸਪਾ ਦੀ ਪਿੰਕੀ ਯਾਦਵ ਸੰਭਲ ਦੀ ਅਸਮੋਲੀ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੀ ਹੈ। ਉਨ੍ਹਾਂ ਨੂੰ ਚੁਣੌਤੀ ਦੇਣ ਲਈ ਭਾਜਪਾ ਦੇ ਹਰਿੰਦਰ ਸਿੰਘ ਰਿੰਕੂ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। 21 ਜਨਵਰੀ ਨੂੰ ਜਦੋਂ ਉਹ ਪਿੰਡ ਸ਼ਕਰਪੁਰ ਪੁੱਜੇ ਤਾਂ ਵਿਰੋਧ ਸ਼ੁਰੂ ਹੋ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ, "ਭਾਜਪਾ ਨੇ ਸਾਡੇ ਲਈ ਗਾਜ਼ੀਪੁਰ ਸਰਹੱਦ 'ਤੇ ਮੇਖਾਂ ਲਾਈਆਂ ਸਨ। ਅੱਥਰੂ ਗੈਸ ਦੇ ਗੋਲੇ ਛੱਡੇ। ਅਸੀਂ ਕੁਝ ਨਹੀਂ ਭੁੱਲੇ...ਕਦੇ ਵੋਟ ਨਹੀਂ ਪਾਵਾਂਗੇ।" ਵਾਇਰਲ ਵੀਡੀਓ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਭਾਜਪਾ ਆਗੂ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਪਹਿਲੀ ਵਾਰ ਚੋਣ ਵੀ ਨਹੀਂ ਲੜਨ ਦਿਆਂਗੇ
ਫਿਰੋਜ਼ਾਬਾਦ ਦੀ ਜਸਰਾਨਾ ਸੀਟ ਤੋਂ ਭਾਜਪਾ ਨੇ ਮਾਨਵੇਂਦਰ ਸਿੰਘ 'ਤੇ ਭਰੋਸਾ ਜਤਾਇਆ ਹੈ। ਮਾਨਵੇਂਦਰ ਦੀ ਪਤਨੀ ਜੋਤੀ ਕਿਰਨ ਰਾਜਪੂਤ ਚੋਣ ਪ੍ਰਚਾਰ ਕਰਨ ਆਈ ਤਾਂ ਵਿਰੋਧ ਸ਼ੁਰੂ ਹੋ ਗਿਆ। 'ਅਖਿਲੇਸ਼ ਯਾਦਵ ਜ਼ਿੰਦਾਬਾਦ' ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਜੋਤੀ ਵਾਪਸ ਆਈ ਤਾਂ ਮਾਨਵੇਂਦਰ ਦਾ ਬਿਆਨ ਆਇਆ। ਉਨ੍ਹਾਂ ਨੇ ਕਿਹਾ ਕਿ, 'ਇਸ ਤਰ੍ਹਾਂ ਦੀ ਕਾਰਵਾਈ ਠੀਕ ਨਹੀਂ ਹੈ, ਅਸੀਂ ਪਹਿਲੀ ਵਾਰ ਇੱਥੋਂ ਚੋਣ ਲੜ ਰਹੇ ਹਾਂ ਅਤੇ ਵਿਰੋਧੀ ਅਜਿਹਾ ਕਰ ਰਹੇ ਹਨ।
ਜਦੋਂ ਆਪਣੇ ਹੋਏ ਪਰਾਏ
ਪ੍ਰਦਰਸ਼ਨਾਂ ਦੀ ਇਸ ਸੂਚੀ ਵਿੱਚ ਪ੍ਰੇਮਪਾਲ ਧਨਗਰ ਦਾ ਮਾਮਲਾ ਕੁਝ ਵੱਖਰਾ ਹੈ। ਉਪਰੋਕਤ ਸਾਰੇ ਆਗੂਆਂ ਦਾ ਹੋਰਨਾਂ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ, ਪਰ ਪ੍ਰੇਮਪਾਲ ਦੀ ਆਪਣੀ ਹੀ ਪਾਰਟੀ ਦੇ ਲੋਕ ਉਨ੍ਹਾਂ ਖਿਲਾਫ਼ ਡੱਟ ਕੇ ਖੜ੍ਹੇ ਹੋ ਗਏ। 29 ਜਨਵਰੀ ਨੂੰ ਨਾਰਖੀ ਵਿੱਚ ਸਰਵ ਸਮਾਜ ਦੀ ਮੀਟਿੰਗ ਹੋਈ ਤਾਂ ਲੋਕਾਂ ਨੇ ਕਿਹਾ- ਬਾਹਰਲੇ ਉਮੀਦਵਾਰਾਂ ਦੀ ਲੋੜ ਨਹੀਂ। ਪ੍ਰੇਮਪਾਲ ਆਪਣੇ ਵਰਕਰਾਂ ਨੂੰ ਨਹੀਂ ਪਛਾਣਦੇ। ਇਸ ਤੋਂ ਬਾਅਦ ਨਾਅਰੇਬਾਜ਼ੀ ਸ਼ੁਰੂ ਹੋ ਗਈ।
ਸਪਾ ਨੇਤਾਵਾਂ ਨਾਲ ਜਨਤਾ ਕੀ ਕਰ ਰਹੀ
ਇਸ ਦੌਰਾਨ ਸਪਾ-ਬਸਪਾ ਅਤੇ ਕਾਂਗਰਸ ਦੇ ਆਗੂ ਵੀ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ, ਪਰ ਪਿੰਡ ਵਿੱਚੋਂ ਕੱਢਣ ਵਰਗੀ ਕੋਈ ਘਟਨਾ ਸਾਹਮਣੇ ਨਹੀਂ ਆਈ। ਹਾਂ, ਟਿਕਟ ਦੀ ਉਮੀਦ ਕਰ ਰਹੇ ਉਮੀਦਵਾਰਾਂ ਨੂੰ ਟਿਕਟ ਨਾ ਮਿਲੀ, ਤਾਂ ਕਾਫੀ ਹੰਗਾਮਾ ਹੋ ਗਿਆ। ਜਦੋਂ ਪੂਜਾ ਪਾਲ ਨੂੰ ਕੌਸ਼ਾਂਬੀ ਦੀ ਚਾਯਲ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਤਾਂ ਸਪਾ ਵਰਕਰਾਂ ਨੇ ਉਨ੍ਹਾਂ ਦਾ ਪੁਤਲਾ ਸਾੜ ਕੇ ਵਿਰੋਧ ਕੀਤਾ।
ਇਹ ਵੀ ਪੜ੍ਹੋ: ਪੰਜਾਬ ਸਮੇਤ ਉੱਤਰ ਭਾਰਤ ’ਚ ਮੌਸਮ ਨੇ ਬਦਲਿਆ ਮਿਜ਼ਾਜ਼, ਸਵੇਰ ਤੋਂ ਮੀਂਹ, ਤਾਪਮਾਨ 'ਚ ਗਿਰਾਵਟ