ਨਵੀਂ ਦਿੱਲੀ - ਭਾਰਤ ਮੌਸਮ ਵਿਭਾਗ ਨੇ ਸੋਮਵਾਰ ਨੂੰ ਹਰਿਆਣਾ ਅਤੇ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ ਸੋਮਵਾਰ ਦੁਪਹਿਰ, “ਅਗਲੇ 2 ਘੰਟਿਆਂ ਦੌਰਾਨ ਦੱਖਣੀ-ਪੱਛਮੀ ਦਿੱਲੀ, ਫਰੂਖਨਗਰ, ਭਿਵਾਨੀ, ਚਰਖੀ-ਦਾਦਰੀ, ਭਿਵਾੜੀ, ਝੱਜਰ (ਹਰਿਆਣਾ) ਅਤੇ ਆਸ ਪਾਸ ਦੇ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਪਵੇਗੀ।
ਇਹ ਵੀ ਪੜ੍ਹੋ:ਝੋਨੇ ਦੀ ਲਵਾਈ ਲਈ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦੇ ਨਿਰਦੇਸ਼
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬਾਰਿਸ਼ ਕਾਰਨ ਦਿੱਲੀ ਦੇ ਕਈ ਹਿੱਸਿਆਂ 'ਚ ਤੇਜ਼ ਗਰਮੀ ਤੋਂ ਰਾਹਤ ਮਿਲੀ ਸੀ। ਰਾਜਪਥ ਖੇਤਰ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋਈ, ਜਦਕਿ ਜਨਪਥ ਅਤੇ ਕਨਾਟ ਪਲੇਸ ਵਿੱਚ ਭਾਰੀ ਮੀਂਹ ਪਿਆ। ਪੂਰਬੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪਿਆ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ। ਦੇਰੀ ਨਾਲ ਚੱਲ ਰਹੇ ਮੌਨਸੂਨ ਕਾਰਨ ਮਹਾਂਨਗਰ ਵਿੱਚ ਤਾਪਮਾਨ ਵਿੱਚ ਵਾਧਾ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ:ਗੁਰਦਾਸਪੁਰ: ਰਜਬਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਝੋਨਾ ਖ਼ਰਾਬ