ਪਠਾਨਮਥਿੱਟਾ: ਕੇਰਲ ਦੀ ਇੱਕ ਮਹਿਲਾ ਆਈਏਐੱਸ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਛੇ ਸਾਲ ਦੀ ਸੀ ਤਾਂ ਉਸ ਨੂੰ ਦੋ ਆਦਮੀਆਂ ਨੇ ਤੰਗ ਪ੍ਰੇਸ਼ਾਨ ਕੀਤਾ ਸੀ ਅਤੇ ਉਸ ਦਾ ਜਿਨਸੀ ਸੋਸ਼ਣ ਵੀ ਕੀਤਾ ਸੀ। ਪਠਾਨਮਥਿੱਟਾ ਜ਼ਿਲ੍ਹਾ ਕੁਲੈਕਟਰ ਡਾਕਟਰ ਦਿਵਿਆ ਐਸ ਅਈਅਰ ਨੇ ਆਪਣੇ ਮੰਦਭਾਗੇ ਅਨੁਭਵ ਦਾ ਖੁਲਾਸਾ ਕੀਤਾ ਜਦੋਂ ਉਹ ਛੇ ਸਾਲ ਦੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਬੁਰੇ ਤਜ਼ਰਬੇ ਤੁਸੀਂ ਚਾਹ ਕੇ ਵੀ ਭੁਲਾ ਨਹੀਂ ਸਕਦੇ ਅਤੇ ਉਹ ਬਾਰ-ਬਾਰ ਤੁਹਾਨੂੰ ਯਾਦ ਆਉਂਦ ਨੇ।
ਪਹਿਲੀ ਜਮਾਤ ਵਿੱਚ ਪੜ੍ਹਦਿਆਂ ਮਾੜੇ ਤਜਰਬੇ ਬਾਰੇ ਕਲੈਕਟਰ ਨੇ ਕਿਹਾ: "ਦੋ ਆਦਮੀ ਮੈਨੂੰ ਪਿਆਰ ਨਾਲ ਬੁਲਾਉਂਦੇ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੈਨੂੰ ਕਿਉਂ ਛੂਹ ਰਹੇ ਸਨ। ਉਹ ਮੈਨੂੰ ਪਿਆਰ ਨਾਲ ਛੂਹ ਰਹੇ ਸਨ ਜਾਂ ਕਿਸੇ ਹੋਰ ਇਰਾਦੇ ਨਾਲ। ਮੈਨੂੰ ਬਹੁਤ ਬੁਰਾ ਲੱਗਾ ਜਦੋਂ ਉਨ੍ਹਾਂ ਨੇ ਮੇਰੇ ਕੱਪੜੇ ਉਤਾਰ ਦਿੱਤੇ। ਮੈਂ ਉਥੋਂ ਭੱਜ ਗਈ ਅਤੇ ਮੇਰੇ ਮਾਤਾ-ਪਿਤਾ ਵੱਲੋਂ ਦਿੱਤੇ ਮਾਨਸਿਕ ਸਹਾਰੇ ਦੀ ਬਦੌਲਤ ਹੀ ਮੈਂ ਇਸ ਸਦਮੇ ਤੋਂ ਬਚ ਸਕੀ। ਇਸ ਘਟਨਾ ਤੋਂ ਬਾਅਦ ਜਦੋਂ ਵੀ ਮੈਂ ਭੀੜ ਕੋਲ ਪਹੁੰਚਦੀ ਸੀ ਤਾਂ ਮੈਂ ਸਾਰਿਆਂ ਨੂੰ ਧਿਆਨ ਨਾਲ ਦੇਖਦੀ ਸੀ ਕਿ ਕਿਤੇ ਭੀੜ ਵਿੱਚ ਉਹ ਦੋਵੇਂ ਚਿਹਰੇ ਤਾਂ ਨਹੀਂ ਹਨ। ਪਤਾ ਨਹੀਂ ਕੌਣ ਸਨ ਉਹ ਅਤੇ ਉਦੋਂ ਤੋਂ ਮੈਂ ਉਨ੍ਹਾਂ ਨੂੰ ਨਹੀਂ ਦੇਖਿਆ ਪਰ ਮੈਨੂੰ ਅਜੇ ਵੀ ਉਨ੍ਹਾਂ ਦੇ ਚਿਹਰੇ ਯਾਦ ਹਨ।
ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ: ਕੁਲੈਕਟਰ ਨੇ ਅੱਗੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਅਜਿਹਾ ਕਰਨਾ ਸਿਖਾਉਣਾ ਚਾਹੀਦਾ ਹੈ। ਇਸ ਉਮਰ ਵਿੱਚ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਅਤੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਮਾਨਸਿਕ ਸਦਮੇ ਵਿੱਚ ਨਾ ਜਾਣ। ਕੁਲੈਕਟਰ ਨੇ ਇਹ ਵੀ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਵਿਰੁੱਧ ਹਿੰਸਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਕੁਲੈਕਟਰ ਨੇ ਇਹ ਪ੍ਰਗਟਾਵਾ ਰਾਜ ਯੁਵਕ ਭਲਾਈ ਬੋਰਡ ਵੱਲੋਂ ਜਿਨਸੀ ਹਿੰਸਾ ਦੇ ਸ਼ਿਕਾਰ ਬੱਚਿਆਂ ਨਾਲ ਸਬੰਧਤ ਖ਼ਬਰਾਂ ਦੀ ਰਿਪੋਰਟਿੰਗ ਦੌਰਾਨ ਪੱਤਰਕਾਰਾਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਰਾਜ ਯੁਵਾ ਮੀਡੀਆ ਸਿਖਲਾਈ ਕੈਂਪ ਦੌਰਾਨ ਕੀਤਾ। ਡਾਕਟਰ ਦਿਵਿਆ ਐਸ ਅਈਅਰ ਸਾਬਕਾ ਵਿਧਾਇਕ ਅਤੇ ਕਾਂਗਰਸ ਨੇਤਾ ਕੇਐੱਸ ਸਬਰੀਨਾਥਨ ਦੀ ਪਤਨੀ ਵੀ ਹਨ। ਉਨ੍ਹਾਂ ਇਸ ਦੌਰਾਨ ਖ਼ਾਸ ਅਪੀਲ ਕੀਤੀ ਕਿ ਬੱਚਿਆਂ ਨੂੰ ਮਾਪੇ ਚੰਗੇ ਅਤੇ ਮਾੜੇ ਸਪਰਸ਼ ਸਬੰਧੀ ਜ਼ਰੂਰ ਸਿਖ਼ਾਉਣ ਤੋਂ ਜੋ ਬੱਚੇ ਪਹਿਲਾਂ ਤੋਂ ਇਸ ਸਬੰਧੀ ਜਾਗਰੂਕ ਹੋਣ ਅਤੇ ਕਿਸੇ ਗੰਦੀ ਸੋਚ ਵਾਲੇ ਇਨਸਾਨ ਦਾ ਸ਼ਿਕਾਰ ਨਾ ਹੋਣ।
ਇਹ ਵੀ ਪੜ੍ਹੋ: Karnataka Assembly Election 2023: ਸੀਐਮ ਬੋਮਈ ਨੇ ਕਿਹਾ- ਪਾਰਟੀ ਤੇ ਸਰਕਾਰ ਚੋਣਾਂ ਲਈ ਹਮੇਸ਼ਾ ਤਿਆਰ