ਬੰਗਲੁਰੂ: ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਬੰਗਲੁਰੂ ਵਿਖੇ ਵੱਖ-ਵੱਖ ਰੱਖਿਆ ਵਿਭਾਗਾਂ ਦੇ ਦੌਰੇ ਦੌਰਾਨ ਤੜਾਕੂ ਜਹਾਜ ਤੇਜਸ ਐਮਕੇ-1 ਦੀ ਉਡਾਨ ਭਰੀ।
ਸੀਏਐਸ ਨੇ 23-24 ਅਗਸਤ ਦੇ ਦੌਰੇ ਦੌਰਾਨ ਟੈਸਟ ਦਸਤੇ ਅਤੇ ਐਰੋਨਾਟੀਕਲ ਡੀਵੈਲਪਮੈਂਟ ਏਜੰਸੀ (ਏਡੀਏ), ਡੀਫੈਂਸ ਰਿਸਰਚ ਐਂਡ ਆਰਗੇਨਾਈਜੇਸ਼ਨ (ਡੀਆਰਡੀਓ) ਅਤੇ ਹਿੰਦੁਸਤਾਨ ਐਰੋਨਾਟਿਕਸ ਲਿਮਿਟਡ (ਐਚਏਐਲ) ਦੇ ਇੰਜੀਨੀਅਰਾਂ ਨਾਲ ਮੁਲਾਕਾਤ ਵੀ ਕੀਤੀ। ਇਕ ਸਰਕਾਰੀ ਪ੍ਰੈਸ ਰਿਲੀਜ ਮੁਤਾਬਕ ਸੀਏਐਸ ਨੇ ਸਾਡੀਆਂ ਭਵਿੱਖੀ ਲੋੜਾਂ ਦੀ ਪੂਰਤੀ ਲਈ ਇੱਕ ਸਵਦੇਸ਼ੀ ਹਵਾਬਾਜੀ ਸਨਅਤ ਸਮਰੱਥਾ ਦੀ ਉਸਾਰੀ ਦੇ ਲਈ ਸਾਂਝੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਸੰਸਥਾਵਾਂ ਦੀ ਅਹਿਮ ਭੂਮਿਕਾ ਦੀ ਚੋਣ ਵੀ ਕੀਤੀ।
ਇਹ ਵੀ ਪੜ੍ਹੋ:ਇਤਿਹਾਸ ਰਚਣ ਤੋਂ ਖੁੰਝਿਆ ਇਸਰੋ, EOS-03 ਉਪਗ੍ਰਹਿ ਲਾਂਚ ਅਸਫ਼ਲ
ਪ੍ਰੋਜੈਕਟਾਂ ਦਾ ਨਰੀਖਣ ਵੀ ਕੀਤਾ
ਏਅਰ ਕਰਾਫਟ ਐਂਡ ਸਿਸਟਮ ਟੈਸਟਿੰਗ ਇਸਟੈਬਲਿਸ਼ਮੈਂਟ (ਏਐਸਟੀਈ) ਵਿਖੇ ਆਪਣੇ ਦੌਰੇ ਦੌਰਾਨ ਚੀਫ ਆਫ ਏਅਰ ਸਟਾਫ ਨੇ ਮੌਜੂਦਾ ਚੱਲ ਰਹੇ ਪ੍ਰੋਜੈਕਟਾਂ ਦਾ ਨਰੀਖਣ ਕੀਤਾ ਤੇ ਇਸ ਨੂੰ ਚਾਲੂ ਕਰਨ ਦੇ ਟਰਾਇਲ ਦੀ ਪ੍ਰਗਤੀ ਬਾਰੇ ਦੱਸਿਆ।
ਏਐਸਟੀਈ ਦੀ ਭੂਮਿਕਾ ਬਾਰੇ ਕੀਤੀ ਗੱਲ
ਸਟਾਫ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਏਐਸਟੀਈ ਦੀ ਵਿਲੱਖਣ ਤੇ ਚੁਨੌਤੀ ਭਰਪੂਰ ਭੂਮਿਕਾ ਬਾਰੇ ਗੱਲ ਕੀਤੀ ਤੇ ਇਸ ਦੀ ਸਲਾਘਾਯੋਗ ਪ੍ਰਾਪਤੀਆਂ ਦੱਸੀਆਂ। ਉਨ੍ਹਾਂ ਭਾਰਤੀ ਹਵਾਈ ਫੌਜ ਦੀਆਂ ਆਪਰੇਸ਼ਨਲ ਯੁਨਿਟਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੀ ਵਿਸ਼ੇਸ਼ਤਾਵਾਂ ਦਾ ਫਾਇਦਾ ਚੁੱਕਣ ‘ਤੇ ਵੀ ਜੋਰ ਦਿੱਤਾ।
ਹਵਾਈ ਫੌਜ ਮੁਖੀ ਨੇ ਸਾਫਟਵੇਅਰ ਡੀਵੈਲਪਮੈਂਟ ਇੰਸਟੀਚੀਊਟ ਦਾ ਦੌਰਾ ਵੀ ਕੀਤਾ, ਜਿਹੜਾ ਕਿ ਏਵੀਓਨਿਕਸ ਸਾਫਟਵੇਅਰ ਦੇ ਵਿਕਾਸ ਲਈ ਕੰਮ ਕਰਨ ਵਾਲਾ ਯੁਨਿਟ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਅਹਿਮ ਯੋਜਨਾਵਾਂ ‘ਤੇ ਲਗਾਤਾਰ ਧਿਆਨ ਕੇਂਦ੍ਰਤ ਕਰਨ ਨਾਲ ਭਾਰਤੀ ਹਵਾਈ ਫੌਜ ਨੂੰ ਚਲਾਉਣ ਅਤੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਮਿਲਿਆ ਹੈ। ਸੀਏਐਸ ਨੇ ਐਸਡੀਆਈ ਦੇ ਲਈ ਭਾਰਤੀ ਹਵਾਈ ਫੌਜ ਦੇ ਜਹਾਜਾਂ ‘ਤੇ ਵੱਖ-ਵੱਖ ਹਥਿਆਰਾਂ ਦੇ ਏਕੀਕਰਣ ਲਈ ਸਾਫਟਵੇਅਰ ਸਵਦੇਸ਼ੀਕਰਣ ਵੱਲ ਵਧਣ ਤੇ ਲੜਾਕੂ ਸਮਰੱਥਾ ਨੂੰ ਵਧਾਉਣ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰਨ ਦੇ ਆਪਣੇ ਨਜਰੀਏ ਨੂੰ ਵੀ ਪ੍ਰਗਟਾਇਆ।