ETV Bharat / bharat

ਬਲਾਤਕਾਰੀ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼

author img

By

Published : Sep 16, 2021, 4:29 PM IST

Updated : Sep 16, 2021, 7:56 PM IST

ਤੇਲੰਗਾਨਾ ਵਿੱਚ 6 ਸਾਲਾ ਬੱਚੀ ਨਾਲ ਬਲਾਤਕਾਰ (Rape-Case) ਅਤੇ ਹੱਤਿਆ ਦੇ ਦੋਸ਼ੀ ਰਾਜੂ ਨੇ ਖੁਦਕੁਸ਼ੀ ਕਰ ਲਈ ਹੈ। ਮੁਲਜ਼ਮ ਰਾਜੂ ਦੀ ਲਾਸ਼ ਰੇਲਵੇ ਟ੍ਰੈਕ (Railway track) 'ਤੇ ਮਿਲੀ ਸੀ ਅਤੇ ਉਸ ਦੀ ਪਛਾਣ ਟੈਟੂ ਤੋਂ ਹੋਈ ਹੈ।

ਬਲਾਤਕਾਰੀ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼
ਬਲਾਤਕਾਰੀ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼

ਹੈਦਰਾਬਾਦ: (Hyderabad) ਤੇਲੰਗਾਨਾ ਵਿੱਚ 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮੁਲਜ਼ਮ ਰਾਜੂ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਰਾਜੂ ਦੀ ਲਾਸ਼ ਰੇਲਵੇ ਟਰੈਕ (Railway track) 'ਤੇ ਮਿਲੀ ਸੀ ਅਤੇ ਉਸ ਦੀ ਪਛਾਣ ਟੈਟੂ ਤੋਂ ਹੋਈ ਹੈ।

ਮੁਲਜ਼ਮ ਰਾਜੂ ਨੇ 9 ਸਤੰਬਰ ਨੂੰ ਹੈਦਰਾਬਾਦ ਦੇ ਸੈਦਾਬਾਦ ਦੀ ਸਿੰਗਰੇਨੀ ਕਲੋਨੀ ਵਿੱਚ 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਕੀਤੀ ਸੀ। ਪੁਲਿਸ ਇੱਕ ਹਫ਼ਤੇ ਤੋਂ ਉਸਦੀ ਭਾਲ ਕਰ ਰਹੀ ਸੀ। ਪੁਲਿਸ ਨੇ ਦੋਸ਼ੀ ਰਾਜੂ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਰਾਜੂ ਨੂੰ ਬੁੱਧਵਾਰ ਨੂੰ ਉੱਪਲ ਖੇਤਰ ਵਿੱਚ ਦੇਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਸਦੇ ਪੋਸਟਰ ਪੂਰੇ ਸ਼ਹਿਰ ਵਿੱਚ ਲਗਾਏ ਗਏ ਸਨ, ਜਿਸਦੇ ਕਾਰਨ ਉਸਨੇ ਬਚਣ ਦੀ ਕੋਈ ਉਮੀਦ ਨਾ ਦੇਖ ਕੇ ਖੁਦਕੁਸ਼ੀ ਕਰ ਲਈ।

Hyderabad Rape Case: ਬਲਾਤਕਾਰੀ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼

ਇਸ ਤੋਂ ਪਹਿਲਾਂ ਤੇਲੰਗਾਨਾ ਦੇ ਕਿਰਤ ਮੰਤਰੀ ਮੱਲਾ ਰੈਡੀ (Labor Minister Malla Reddy) ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹੈਦਰਾਬਾਦ ਵਿੱਚ 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦਾ ਮੁਲਜ਼ਮ "ਮੁਕਾਬਲੇ ਵਿੱਚ ਮਾਰਿਆ ਜਾਵੇਗਾ"। ਕਿਰਤ ਮੰਤਰੀ ਮੱਲਾ ਰੈੱਡੀ ਦਾ ਸਨਸਨੀਖੇਜ਼ ਬਿਆਨ ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਥ ਰੈਡੀ (President Revanth Reddy) ਵੱਲੋਂ ਅਜਿਹੀ ਹੀ ਮੰਗ ਕਰਨ ਦੇ ਇੱਕ ਦਿਨ ਬਾਅਦ ਆਇਆ ਹੈ। ਤੁਹਾਨੂੰ ਦੱਸ ਦੇਈਏ, ਮੱਲਾ ਰੈੱਡੀ ਨੇ ਹੈਦਰਾਬਾਦ ਵਿੱਚ ਇੱਕ ਸਮਾਗਮ ਦੇ ਦੌਰਾਨ ਪੱਤਰਕਾਰਾਂ ਨੂੰ ਕਿਹਾ, ਅਸੀਂ ਨਿਸ਼ਚਤ ਰੂਪ ਤੋਂ ਉਸਨੂੰ ਗ੍ਰਿਫ਼ਤਾਰ ਕਰਾਂਗੇ ਅਤੇ ਇੱਕ ਐਂਨਕਾਊਟਰ ਕਰਾਂਗੇ।

ਪੀੜਤ ਪਰਿਵਾਰ ਨੂੰ ਨਾ ਮਿਲਣ ਲਈ ਵਿਰੋਧੀ ਲੀਡਰਾਂ ਵੱਲੋਂ ਆਲੋਚਨਾ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਉਹ ਨਿਸ਼ਚਤ ਰੂਪ ਤੋਂ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਮੁਆਵਜ਼ਾ ਦੇਣਗੇ। ਮੁਲਜ਼ਮ ਦੇ ਟਿਕਾਣੇ ਨੂੰ ਲੈ ਕੇ ਭੰਬਲਭੂਸੇ ਦੇ ਵਿਚਕਾਰ ਮੁੱਠਭੇੜ ਦੀ ਚਰਚਾ ਨੇ ਮਾਮਲੇ ਨੂੰ ਨਵਾਂ ਮੋੜ ਦਿੱਤਾ ਹੈ। ਪਹਿਲਾਂ, ਪੁਲਿਸ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਨੂੰ ਉਸਦੇ ਜੱਦੀ ਪਿੰਡ ਯਾਦਦਰੀ ਭੁਵਨਗਿਰੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਹਾਲਾਂਕਿ, ਇੱਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮੁਲਜ਼ਮ ਅਜੇ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨਰ ਟਾਸਕ ਫੋਰਸ ਦੀਆਂ 15 ਵਿਸ਼ੇਸ਼ ਪੁਲਿਸ ਟੀਮਾਂ ਭਗੌੜੇ ਦੀ ਭਾਲ ਵਿੱਚ ਹਨ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਹਾਸਲ ਕਰਨ ਵਿੱਚ ਸਫ਼ਲਤਾ ਮਿਲੀ ਸੀ, ਜਿਸ ਵਿੱਚ ਮੁਲਜ਼ਮ ਇੱਕ ਹੋਰ ਆਦਮੀ ਦੇ ਨਾਲ ਟੋਪੀ ਅਤੇ ਚਿਹਰੇ ਦਾ ਮਾਸਕ ਪਾ ਕੇ ਤੁਰਦਾ ਦਿਖਾਈ ਦੇ ਰਿਹਾ ਸੀ। ਸੈਦਾਬਾਦ ਦੇ ਰਹਿਣ ਵਾਲੇ 27 ਸਾਲਾ ਦੋਸ਼ੀ ਨੇ 9 ਸਤੰਬਰ ਨੂੰ ਲੜਕੀ ਦਾ ਜਿਨਸੀ ਸ਼ੋਸ਼ਣ (Sexual abuse) ਕੀਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ।

ਵੀਰਵਾਰ ਨੂੰ ਲਾਪਤਾ ਲੜਕੀ ਦੀ ਲਾਸ਼ ਸ਼ਾਮ 5 ਵਜੇ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਉਸ ਦੇ ਗੁਆਂਢੀ ਦੇ ਘਰ ਤੋਂ ਮਿਲੀ। ਸਰਕਾਰੀ ਸੰਚਾਲਿਤ ਓਸਮਾਨੀਆ ਹਸਪਤਾਲ ਵਿੱਚ ਕੀਤੀ ਗਈ ਇੱਕ ਪੋਸਟਮਾਰਟਮ ਵਿੱਚ ਸਾਹਮਣੇ ਆਇਆ ਕਿ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਗਲਾ ਘੁੱਟ ਕੇ ਮਾਰਿਆ ਗਿਆ ਸੀ। ਸ਼ੁੱਕਰਵਾਰ ਨੂੰ ਇਸ ਦਰਦਨਾਕ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਗੁੱਸਾ ਸੀ। ਉਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਦੇ ਹੋਏ ਚੰਪਾਪੇਟ-ਸਾਗਰ ਮਾਰਗ 'ਤੇ 7 ਘੰਟੇ ਤੱਕ ਧਰਨਾ ਦਿੱਤਾ। ਕੁੱਝ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਦੋਸ਼ੀ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਜਾਵੇ।

ਇਹ ਵੀ ਪੜ੍ਹੋ:- ਇੰਦੌਰ ਦੀ ਅਦਾਕਾਰਾ ’ਤੇ ਹੋਇਆ ਪਰਚਾ, ਇਹ ਦਿੱਤੀ ਸਫ਼ਾਈ

Last Updated : Sep 16, 2021, 7:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.