ਬੇਂਗਲੁਰੂ: ਕਰਨਾਟਕ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਕਤਲ ਦੇ ਪਿੱਛੇ ਦਾ ਕਾਰਨ ਸੁਣ ਕੇ ਕੋਈ ਵੀ ਹੈਰਾਨ ਹੋ ਜਾਵੇਗਾ। ਉਕਤ ਮੁਲਜ਼ਮ ਨੇ ਆਪਣੀ ਪਤਨੀ ਨੂੰ ਸਿਰਫ ਇਸ ਲਈ ਜਾਨੋ ਮਾਰ ਦਿੱਤਾ ਕਿਉਂਕਿ ਉਸਨੇ ਖਾਣਾ ਸਵਾਦ ਨਹੀਂ ਬਣਾਇਆ ਸੀ।
ਤਾਰਾਬਨਹੱਲੀ(Tarabanahalli) ਦੀ 25 ਸਾਲਾ ਸ਼ਿਰੀਨ ਬਾਨੋ (Shirin Banu) ਦੀ ਹੱਤਿਆ ਕਰ ਦਿੱਤੀ ਗਈ ਸੀ। ਉਸਦੇ ਪਤੀ ਮੁਬਾਰਕ(Mubarak) ਨੂੰ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਇਹ ਜੋੜਾ ਮੂਲ ਰੂਪ ਤੋਂ ਦਾਵਾਨਗੇਰੇ(Davanagere) ਦਾ ਰਹਿਣ ਵਾਲਾ ਸੀ। ਦੋ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਸੋਲਦੇਵਨਹੱਲੀ(Soladevanahalli) ਦੇ ਤਾਰਾਬਨਹੱਲੀ ਵਿੱਚ ਰਹਿ ਰਹੇ ਸਨ। ਮੁਬਾਰਕ ਇੱਕ ਕਾਰੋਬਾਰੀ ਹੈ ਜੋ ਖਾਣਾ ਨਾ ਪਕਾਉਣ ਦੇ ਲਈ ਸ਼ਿਰੀਨ ਬਾਨੋ ਦੀ ਕੁੱਟਮਾਰ ਕਰਦਾ ਸੀ।
ਕਤਲ ਕਰ ਝੀਲ 'ਚ ਸੁੱਟੀ ਲਾਸ਼
ਆਪਣੇ ਪਤੀ ਦੀ ਮਾਰਕੁੱਟ ਤੋਂ ਪਰੇਸ਼ਾਨ ਸ਼ਿਰੀਨ ਨੇ ਇਸ ਬਾਰੇ ਆਪਣੇ ਮਾਪਿਆਂ ਨੂੰ ਸ਼ਿਕਾਇਤ ਕੀਤੀ ਸੀ। ਫਿਰ ਸਾਰੇ ਬਜ਼ੁਰਗ ਇਕੱਠੇ ਹੋਏ ਅਤੇ ਮਾਮਲੇ ਨੂੰ ਸੁਲਝਾ ਲਿਆ ਗਿਆ। ਹਾਲਾਂਕਿ, ਮੁਬਾਰਕ ਨੇ ਫਿਰ ਤੋਂ ਉਸ 'ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲ ਹੀ ਵਿੱਚ ਮੁਬਾਰਕ ਨੇ ਚਿਕਨ-ਫਰਾਈ(chicken-fry) ਬਣਾਉਣ ਲਈ ਕਿਹਾ। ਜਦੋਂ ਸ਼ਿਰੀਨ ਚਿਕਨ ਨੂੰ ਸੁਆਦੀ ਨਹੀਂ ਬਣਾ ਸਕੀ ਤਾਂ ਮੁਬਾਰਕ ਗੁੱਸੇ ਵਿੱਚ ਆ ਗਿਆ। ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਕਤਲ ਕਰਕੇ ਲਾਸ਼ ਨੂੰ ਝੀਲ ਵਿੱਚ ਸੁੱਟ ਦਿੱਤਾ।
18 ਦਿਨਾਂ ਬਾਅਦ ਮਿਲੀ ਲਾਸ਼
ਸ਼ਿਰੀਨ ਦੇ ਮਾਪਿਆਂ ਨੂੰ ਨਾ ਪਤਾ ਚੱਲੇ ਇਸ ਲਈ ਉਸਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਘਰ ਛੱਡ ਚੱਲ ਗਈ ਹੈ। ਜਦੋਂ 18 ਦਿਨਾਂ ਤੱਕ ਬੇਟੀ ਘਰ ਨਹੀਂ ਆਈ ਤਾਂ ਮਾਪਿਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਸੋਲਦੇਵਾਨਹੱਲੀ ਥਾਣੇ ਵਿੱਚ ਆਪਣੇ ਜਵਾਈ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਜਦੋਂ ਪੁਲਿਸ ਨੇ ਮੁਬਾਰਕ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸਨੇ ਕਤਲ ਬਾਰੇ ਖੁਲਾਸਾ ਕੀਤਾ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਤੋਂ ਅੱਕੇ ਰਵਨੀਤ ਬਿੱਟੂ