ਨਵੀਂ ਦਿੱਲੀ: ਗਾਜ਼ੀਆਬਾਦ 'ਚ ਇਕ ਵਿਅਕਤੀ ਨੇ ਇਕ ਔਰਤ ਦੇ ਚਿਹਰੇ 'ਤੇ ਬਲੇਡ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮਹਿਲਾ ਨੇ ਵੱਡਾ ਬਿਆਨ ਦਿੱਤਾ ਹੈ। ਉਸਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੂੰ ਸ਼ੱਕ ਹੈ ਕਿ ਉਸਦਾ ਪਤੀ ਭਾਰਤੀ ਨਹੀਂ ਬਲਕਿ ਬੰਗਲਾਦੇਸ਼ੀ ਹੈ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ ਇਹ ਘਟਨਾ ਗਾਜ਼ੀਆਬਾਦ ਦੇ ਪੱਪੂ ਕਾਲੋਨੀ ਇਲਾਕੇ ਦੀ ਹੈ। ਔਰਤ ਨੂੰ 26 ਅਕਤੂਬਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਔਰਤ ਨੇ ਸ਼ੁੱਕਰਵਾਰ ਨੂੰ ਪੁਲਿਸ ਕੋਲ ਐਫ.ਆਈ.ਆਰ ਦਰਜ ਕਰਵਾਈ।ਉਸਨੇ ਦੱਸਿਆ ਕਿ ਉਸਦਾ ਪਤੀ ਉਸਦੀ ਕੁੱਟਮਾਰ ਕਰਦਾ ਹੈ। ਕੁਝ ਦਿਨ ਪਹਿਲਾਂ ਜਦੋਂ ਉਹ ਉਸ ਨੂੰ ਛੱਡ ਕੇ ਚਲੀ ਗਈ ਤਾਂ ਉਸ ਦੇ ਪਤੀ ਨੇ ਉਸ ਨੂੰ ਰੋਣ ਦਾ ਬਹਾਨਾ ਬਣਾ ਕੇ ਵਾਪਸ ਬੁਲਾਇਆ, ਪਰ ਫਿਰ ਉਸ ਨੇ ਉਸ ਦੀ ਕੁੱਟਮਾਰ ਕੀਤੀ, ਇੰਨਾ ਹੀ ਨਹੀਂ ਉਸ ਨੇ ਬਲੇਡ ਨਾਲ ਚਿਹਰੇ 'ਤੇ ਵੀ ਹਮਲਾ ਕਰ ਦਿੱਤਾ।
- Delhi Liquor Scam: AAP ਆਗੂ ਸੰਜੇ ਸਿੰਘ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਵਧਾਈ 14 ਦਿਨਾਂ ਦੀ ਨਿਆਂਇਕ ਹਿਰਾਸਤ
- HP CM ADMITED AT Delhi AIMS : ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਹੋਏ ਭਰਤੀ, ਜਾਣੋ ਕੀ ਹੈ ਵਜ੍ਹਾ
- Sharad Purnima 2023: ਜਾਣੋ, ਸ਼ਰਦ ਪੂਰਨਿਮਾ ਦੇ ਦਿਨ ਖੀਰ ਬਣਾਉਣੀ ਚਾਹੀਦੀ ਜਾਂ ਨਹੀਂ ਅਤੇ ਕਦੋ ਕਰਨੀ ਚਾਹੀਦੀ ਹੈ ਮਾਤਾ ਲਕਸ਼ਮੀ ਦੀ ਪੂਜਾ
ਔਰਤ ਨੇ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਉਸਦਾ ਪਤੀ ਬੰਗਲਾਦੇਸ਼ੀ ਹੈ, ਕਿਉਂਕਿ ਉਸਦੀ ਗੱਲਬਾਤ ਬੰਗਲਾਦੇਸ਼ੀ ਵਿਅਕਤੀ ਵਰਗੀ ਹੈ। ਮੁਲਜ਼ਮ ਦਾ ਨਾਂ ਮਿਜਾਨ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਫਰਾਰ ਹੈ। ਬਲੇਡ ਦੇ ਹਮਲੇ ਕਾਰਨ ਔਰਤ ਦੇ ਚਿਹਰੇ 'ਤੇ ਡੂੰਘੀ ਸੱਟ ਲੱਗ ਗਈ। ਮੁਲਜ਼ਮ ਬੰਗਲਾਦੇਸ਼ੀ ਹੈ ਜਾਂ ਨਹੀਂ, ਇਹ ਤਾਂ ਜਾਂਚ ਵਿੱਚ ਹੀ ਪਤਾ ਲੱਗੇਗਾ।