ETV Bharat / bharat

ਗਾਜੀਪੁਰ ਬਾਰਡਰ: ਅੰਦੋਲਨ ਦੇ 100 ਦਿਨ ਹੋਏ ਪੂਰੇ, ਗਰਮੀਆਂ ਦੀਆਂ ਤਿਆਰੀਆਂ ’ਚ ਜੁੱਟੇ ਕਿਸਾਨ - ਭਾਰਤੀ ਕਿਸਾਨ ਯੂਨੀਅਨ

ਭਾਰਤੀ ਕਿਸਾਨ ਯੂਨੀਅਨ ਯੁਵਾ ਵਿੰਗ ਦੇ ਕੌਮੀ ਪ੍ਰਧਾਨ ਗੋਰਵ ਟਿਕੈਤ ਨੇ ਕਿਹਾ ਕਿ ਕਿਸਾਨ ਇੱਥੇ ਗਰਮੀਆਂ ਦੀਆਂ ਤਿਆਰੀਆਂ ਕਰ ਰਹੇ ਹਨ, ਅਤੇ ਕੂਲਰ ਅਤੇ ਪੱਖੇ ਆ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਗਰਮੀ ਤੋਂ ਬਚਾਓ ਲਈ ਟੈਂਟ ਵੀ ਲਗਾ ਲਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ 8 ਮਾਰਚ ਨੂੰ ਇੱਥੇ ਮਹਿਲਾ ਦਿਵਸ ਮਨਾਇਆ ਜਾਵੇਗਾ, ਇਸ ਮੌਕੇ ਸਟੇਜ ਵੀ ਔਰਤਾਂ ਸੰਭਾਲਣਗੀਆਂ। ਇਸ ਤੋਂ ਇਲਾਵਾ ਈ ਟੀਵੀ ਭਾਰਤ ਦੀ ਟੀਮ ਵੱਲੋਂ ਧਰਨੇ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ।

ਤਸਵੀਰ
ਤਸਵੀਰ
author img

By

Published : Mar 5, 2021, 4:29 PM IST

ਨਵੀਂ ਦਿੱਲੀ/ ਗਾਜੀਆਬਾਦ: ਕਿਸਾਨ ਅੰਦੋਲਨ ਨੂੰ ਸ਼ੁੱਕਰਵਾਰ ਨੂੰ 100 ਦਿਨ ਪੂਰੇ ਹੋ ਗਏ ਹਨ। 100 ਦਿਨ ਪੂਰੇ ਹੋਣ ਮੌਕੇ ਅਸੀਂ ਕਿਸਾਨਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਹੋ ਜਾਦੀਆਂ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।

ਭਾਰਤੀ ਕਿਸਾਨ ਯੂਨੀਅਨ ਯੁਵਾ ਵਿੰਗ ਦੇ ਕੌਮੀ ਪ੍ਰਧਾਨ ਗੋਰਵ ਟਿਕੈਤ ਨੇ ਕਿਹਾ ਕਿ ਕਿਸਾਨ ਇੱਥੇ ਗਰਮੀਆਂ ਦੀਆਂ ਤਿਆਰੀਆਂ ਕਰ ਰਹੇ ਹਨ, ਅਤੇ ਕੂਲਰ ਅਤੇ ਪੱਖੇ ਆ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਗਰਮੀ ਤੋਂ ਬਚਾਓ ਲਈ ਟੈਂਟ ਵੀ ਲਗਾ ਲਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ 8 ਮਾਰਚ ਨੂੰ ਇੱਥੇ ਮਹਿਲਾ ਦਿਵਸ ਮਨਾਇਆ ਜਾਵੇਗਾ, ਇਸ ਮੌਕੇ ਸਟੇਜ ਵੀ ਔਰਤਾਂ ਸੰਭਾਲਣਗੀਆਂ। ਇਸ ਤੋਂ ਇਲਾਵਾ ਈ ਟੀਵੀ ਭਾਰਤ ਦੀ ਟੀਮ ਵੱਲੋਂ ਧਰਨੇ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ।

ਇੱਥੇ ਹੀ ਮਨਾਵਾਂਗੇ ਹੋਲੀ ਦਾ ਤਿਉਹਾਰ

ਕਿਸਾਨਾਂ ਨੇ ਕਿਹਾ ਕਿ ਹਾਲੇ ਤਾਂ ਸਿਰਫ਼ ਸੈਂਚੁਰੀ ਪੂਰੀ ਹੋਈ ਹੈ, ਹਾਲੇ ਕਈ ਸੈਂਚਰੀਆਂ ਬਾਕੀ ਹਨ। ਹੋਲੀ ਦੇ ਤਿਉਹਾਰ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਹਨ। ਪਿੰਡਾਂ ਤੋਂ ਲਕੜੀਆਂ ਆ ਰਹੀਆਂ ਹਨ ਅਤੇ ਹੋਲਿਕਾ ਦਹਨ ਦੀਆਂ ਤਿਆਰੀਆਂ ਚਲ ਰਹੀਆਂ ਹਨ। ਉਨ੍ਹਾਂ ਫੇਰ ਦੁਹਰਾਇਆ ਕਿ ਕਿਸਾਨਾਂ ਦਾ ਹੌਂਸਲਾ ਨਹੀਂ ਟੁੱਟੇਗਾ, ਕਿਸਾਨ ਆਪਣੇ ਕੰਮਾਂ ’ਚ ਲੱਗੇ ਹੋਏ ਹਨ। ਗੰਨੇ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਅਤੇ ਅੰਦਲੋਨ ’ਚ ਵੀ ਕਿਸਾਨ ਸਰਗਰਮ ਹਨ।

'ਅਸੀਂ ਨਹੀਂ ਕਰਾਂਗੇ ਗੱਲ'

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੱਲ੍ਹ ਹੀ ਸਪੱਸ਼ਟ ਕਰ ਦਿੱਤਾ ਸੀ, ਸਰਕਾਰ ਨਾਲ ਕਿਸਾਨ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕਰਨਗੇ। ਜਦੋਂ ਸਰਕਾਰ ਪਹਿਲ ਕਰੇਗੀ ਤਾਂ ਹੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਕਿਸਾਨ ਲੀਡਰਾਂ ਨੂੰ ਕਿਹਾ ਗਿਆ ਸੀ ਕਿ ਸਿਰਫ਼ ਇੱਕ ਫ਼ੋਨ ਕਾਲ ਦੀ ਦੂਰੀ ’ਤੇ ਸਰਕਾਰ ਹੈ, ਪਰ ਨਾਲ ਤਾਂ ਹਾਲੇ ਤੱਕ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਕੀਤੀ ਗਈ ਹੈ ਅਤੇ ਨਾ ਹੀ ਕਿਸਾਨਾਂ ਵੱਲੋਂ ਗੱਲਬਾਤ ਸ਼ੁਰੂ ਕੀਤੀ ਗਈ ਹੈ। ਅਜਿਹੇ ’ਚ ਸਿਰਫ਼ ਇੱਕ ਹੀ ਸਵਾਲ ਸਭ ਦੇ ਦਿਮਾਗ ’ਚ ਘੁੰਮ ਰਿਹਾ ਹੈ ਕਿ ਗੱਲ ਬਣੇਗੀ ਤਾਂ ਬਣੇਗੀ ਕਿਵੇਂ?

ETV Bharat Logo

Copyright © 2024 Ushodaya Enterprises Pvt. Ltd., All Rights Reserved.