ETV Bharat / bharat

ਮਿਗ 21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਦਾ ਪੁਰਾਣਾ ਹੈ ਇਤਿਹਾਸ, ਪਿਛਲੇ 60 ਸਾਲਾਂ ਦੌਰਾਨ 400 ਵਾਰ ਮਿਗ 21 ਹੋਇਆ ਕ੍ਰੈਸ਼ - 60 ਸਾਲਾਂ ਵਿੱਚ 400 ਵਾਰ ਕ੍ਰੈਸ਼ ਹੋਇਆ ਮਿਗ 21

ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਵਿੱਚ ਸੋਮਵਾਰ ਸਵੇਰੇ ਇੱਕ ਮਿਗ 21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ। ਦੱਸ ਦਈਏ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ ਸਗੋਂ ਪਿਛਲੇ 60 ਸਾਲ ਤੋਂ ਇਹ ਹਾਦਸੇ ਹੋ ਰਹੇ ਹਨ। ਪਿਛਲੇ 60 ਸਾਲਾਂ ਦੌਰਾਨ ਭਾਰਤ ਵਿੱਚ 400 ਕਰੈਸ਼ ਹੋਏ ਹਨ ਇਸ ਦੌਰਾਨ ਜਿੱਥੇ 200 ਜਵਾਨਾਂ ਦੀ ਮੌਤ ਹੋਈ ਉੱਥੇ ਹੀ 60 ਨਾਗਰਿਕ ਵੀ ਮਾਰੇ ਗਏ ਹਨ।

How many MIG 21 fighter jets have crashed in the country so far how many soldiers and civilians have lost their lives
ਮਿਗ 21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਦਾ ਪੁਰਾਣਾ ਹੈ ਇਤਿਹਾਸ, ਪਿਛਲੇ 60 ਸਾਲਾਂ ਦੌਰਾਨ 400 ਵਾਰ ਮਿਗ 21 ਹੋਇਆ ਕ੍ਰੈਸ਼
author img

By

Published : May 8, 2023, 5:07 PM IST

ਚੰਡੀਗੜ੍ਹ: ਰੂਸ ਅਤੇ ਚੀਨ ਤੋਂ ਬਾਅਦ ਭਾਰਤ ਮਿਗ-21 ਦਾ ਤੀਜਾ ਸਭ ਤੋਂ ਵੱਡਾ ਓਪਰੇਟਰ ਦੇਸ਼ ਹੈ। ਸਾਲ 1964 ਵਿੱਚ ਇਸ ਜਹਾਜ਼ ਨੂੰ ਪਹਿਲੇ ਸੁਪਰਸੋਨਿਕ ਲੜਾਕੂ ਜੈੱਟ ਵਜੋਂ ਏਅਰਫੋਰਸ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼ੁਰੂਆਤੀ ਜੈੱਟ ਰੂਸ ਵਿੱਚ ਬਣਾਏ ਗਏ ਸਨ ਅਤੇ ਫਿਰ ਭਾਰਤ ਨੇ ਇਸ ਜਹਾਜ਼ ਨੂੰ ਅਸੈਂਬਲ ਕਰਨ ਲਈ ਸਹੀ ਤਕਨਾਲੋਜੀ ਹਾਸਲ ਕੀਤੀ ਸੀ। ਉਦੋਂ ਤੋਂ ਮਿਗ-21 ਨੇ 1971 ਦੀ ਭਾਰਤ-ਪਾਕਿ ਜੰਗ, 1999 ਦੀ ਕਾਰਗਿਲ ਜੰਗ ਸਮੇਤ ਕਈ ਮੌਕਿਆਂ 'ਤੇ ਅਹਿਮ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਵਿੱਚ ਅੱਜ ਸਵੇਰੇ ਇੱਕ ਮਿਗ 21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦੌਰਾਨ ਕੁੱਝ ਲੋਕਾਂ ਦੀ ਮੌਤ ਵੀ ਹੋ ਗਈ। ਹਾਦਸੇ ਵਿੱਚ ਦੋਵੇਂ ਪਾਈਲਟ ਸੁਰੱਖਿਅਤ ਹਨ।

ਜਹਾਜ਼ ਨਾਲ ਜੁੜੇ ਹਾਦਸਿਆਂ ਦਾ ਇਤਿਹਾਸ ਪੁਰਾਣਾ: ਮਿਗ-21 ਜਹਾਜ਼ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਹੋਏ। 1971 ਵਿੱਚ ਇਸ ਜਹਾਜ਼ ਨੇ ਪਾਕਿਸਤਾਨ ਨਾਲ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਪਰ MIG-21 ਦੇ ਕਰੈਸ਼ਾਂ ਦਾ ਲੰਬਾ ਇਤਿਹਾਸ ਹੈ। ਏਅਰਫੋਰਸ ਦਾ ਇਹ ਜਹਾਜ਼ 60 ਸਾਲਾਂ ਵਿੱਚ 400 ਵਾਰ ਕ੍ਰੈਸ਼ ਹੋਇਆ। ਇਨ੍ਹਾਂ ਹਾਦਸਿਆਂ ਵਿੱਚ 200 ਦੇ ਕਰੀਬ ਜਵਾਨ ਸ਼ਹੀਦ ਹੋਏ ਸਨ, ਜਦੋਂ ਕਿ 60 ਨਾਗਰਿਕਾਂ ਦੀ ਜਾਨ ਚਲੀ ਗਈ ਸੀ।

  1. MIG-21 Crash : ਹਨੂੰਮਾਨਗੜ੍ਹ 'ਚ ਮਿਗ 21 ਲੜਾਕੂ ਜਹਾਜ਼ ਘਰ 'ਤੇ ਡਿੱਗਿਆ, 3 ਦੀ ਮੌਤ, 3 ਜ਼ਖਮੀ
  2. Cyber thug cheated: ਸਾਈਬਰ ਠੱਗ ਨੇ ਸਿਪਾਹੀ ਨਾਲ ਕੀਤੀ ਠੱਗੀ, ਕੁਝ ਹੀ ਪਲਾਂ 'ਚ ਖਾਤੇ ਵਿੱਚੋਂ ਉਡਾਏ 35 ਲੱਖ ਰੁਪਏ
  3. ਦੇਸ਼ ਦੇ ਪਹਿਲੇ ਏਅਰ ਫੋਰਸ ਹੈਰੀਟੇਜ ਸੈਂਟਰ ਦੀ ਸ਼ੁਰੂਆਤ ਅੱਜ, ਰੱਖਿਆ ਮੰਤਰੀ ਕਰਨੇ ਉਦਘਾਟਨ

ਏਅਰਫੋਰਸ ਦਾ ਇਹ ਜਹਾਜ਼ 60 ਸਾਲਾਂ ਵਿੱਚ 400 ਵਾਰ ਕ੍ਰੈਸ਼ ਹੋਇਆ: ਮਿਗ-21, 1971 ਦੀ ਜੰਗ ਵਿੱਚ ਇੱਕ ਅਜਿਹਾ ਨਾਮ ਬਣ ਗਿਆ, ਜਿਸ ਨੇ ਪਾਕਿਸਤਾਨ ਨੂੰ ਗੋਡਿਆਂ ਉੱਤੇ ਲਿਆਂਦਾ। ਲੜਾਕੂ ਜਹਾਜ਼ MIG 21 ਨੂੰ 6 ਦਹਾਕਿਆਂ ਤੋਂ ਭਾਰਤੀ ਹਵਾਈ ਸੈਨਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਸੋਮਵਾਰ ਨੂੰ ਇੱਕ MIG 21 ਹਾਦਸਾਗ੍ਰਸਤ ਹੋਇਆ। ਇਸ ਨੇ ਸੂਰਤਗੜ੍ਹ ਤੋਂ ਉਡਾਣ ਭਰੀ। ਜਹਾਜ਼ ਕਰੈਸ਼ ਹੋ ਕੇ ਇਕ ਘਰ ਉੱਤੇ ਡਿੱਗ ਗਿਆ ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। MIG-21 ਦਾ ਕਰੈਸ਼ਾਂ ਦਾ ਲੰਬਾ ਇਤਿਹਾਸ ਹੈ। ਏਅਰਫੋਰਸ ਦਾ ਇਹ ਜਹਾਜ਼ 60 ਸਾਲਾਂ ਵਿੱਚ 400 ਵਾਰ ਕ੍ਰੈਸ਼ ਹੋਇਆ। ਇਨ੍ਹਾਂ ਹਾਦਸਿਆਂ ਵਿੱਚ 200 ਦੇ ਕਰੀਬ ਸੈਨਿਕ ਸ਼ਹੀਦ ਹੋਏ ਸਨ, ਜਦੋਂ ਕਿ 60 ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਇਹੀ ਕਾਰਨ ਹੈ ਕਿ ਇਸ ਨੂੰ 'ਉੱਡਣ ਵਾਲਾ ਤਾਬੂਤ' ਵੀ ਕਿਹਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.