ETV Bharat / bharat

Rajasthan Road Accident: ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ - HANUMANGARH RAJASTHAN

ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੌਰੰਗਦੇਸਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ। ਓਵਰਟੇਕ ਦੌਰਾਨ ਕਾਰ ਅਤੇ ਟਰਾਲੇ ਵਿਚਕਾਰ ਟੱਕਰ ਹੋ ਗਈ। ਇਸ ਘਟਨਾ 'ਚ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। (Rajasthan Road Accident)

Big Accident in Hanumangarh
Big Accident in Hanumangarh
author img

By ETV Bharat Punjabi Team

Published : Oct 29, 2023, 9:08 AM IST

ਰਾਜਸਥਾਨ/ਹਨੂੰਮਾਨਗੜ੍ਹ: ਜ਼ਿਲ੍ਹੇ ਦੇ ਨੌਰੰਗਦੇਸਰ ਵਿੱਚ ਸ਼ਨੀਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਦੋ ਬੱਚੇ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਆਪਣੀ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ।

ਓਵਰਟੇਕ ਕਰਨ ਵਾਪਰਿਆ ਹਾਦਸਾ: ਹਨੂੰਮਾਨਗੜ੍ਹ ਟਾਊਨ ਥਾਣੇ ਦੇ ਅਧਿਕਾਰੀ ਵੇਦਪਾਲ ਸ਼ਿਵਰਾਣ ਨੇ ਦੱਸਿਆ ਕਿ ਪਿੰਡ ਨੌਰੰਗਦੇਸਰ ਨੇੜੇ ਓਵਰਟੇਕ ਕਰਦੇ ਸਮੇਂ ਟਰਾਲੇ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ 'ਚ ਕਾਰ ਦੇ ਪਰਖੱਚੇ ਉੱਡ ਗਏ ਅਤੇ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਬੱਚੇ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਬੀਕਾਨੇਰ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਟਰਾਆ ਚਾਲਕ ਫਰਾਰ ਹੋ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟਰਾਲਾ ਚਾਲਕ ਨੂੰ ਕਾਬੂ ਕਰਨ ਲਈ ਨਾਕਾਬੰਦੀ ਕਰ ਦਿੱਤੀ।

  • घटना की सूचना मिलने पर जिला पुलिस अधीक्षक हनुमानगढ़ एवम थानाधिकारी पुलिस थाना हनुमानगढ़ टाउन मौक़े पर पहुँचे। घायलो को उपचार उपचार हेतु राजकीय चिकित्सालय पहुँचाया गया।
    अग्रिम पुलिस कार्यवाही जारी है ।

    — Hanumangarh Police (@HmghPolice) October 28, 2023 " class="align-text-top noRightClick twitterSection" data=" ">

ਦੋ ਜ਼ਖਮੀ ਬੀਕਾਨੇਰ ਰੈਫਰ : ਉਨ੍ਹਾਂ ਦੱਸਿਆ ਕਿ ਕਾਰ 'ਚ 60 ਸਾਲਾ ਪਰਮਜੀਤ ਕੌਰ, ਉਸ ਦੇ ਦੋ ਲੜਕੇ 36 ਸਾਲਾ ਰਾਮਪਾਲ ਤੇ 25 ਸਾਲਾ ਖੁਸ਼ਵਿੰਦਰ, 35 ਸਾਲਾ ਰੀਮਾ ਪਤਨੀ ਰਾਮਪਾਲ, 22 ਸਾਲਾ ਪਰਮਜੀਤ ਪਤਨੀ ਖੁਸ਼ਵਿੰਦਰ ਤੇ ਚਾਰ ਪੋਤੇ-ਪੋਤੀਆਂ, 5 ਸਾਲਾ ਇਸ ਵਿੱਚ ਮਨਜੀਤ ਪੁੱਤਰ ਖੁਸ਼ਵਿੰਦਰ, 2 ਸਾਲਾ ਮਨਰਾਜ ਪੁੱਤਰ ਖੁਸ਼ਵਿੰਦਰ, 14 ਸਾਲਾ ਅਕਾਸ਼ਦੀਪ ਪੁੱਤਰ ਰਾਮਪਾਲ ਅਤੇ 12 ਸਾਲਾ ਰੀਤ ਪੁੱਤਰੀ ਰਾਮਪਾਲ ਸਵਾਰ ਸਨ। ਹਾਦਸੇ 'ਚ ਮਨਰਾਜ ਅਤੇ ਅਕਾਸ਼ਦੀਪ ਨੂੰ ਗੰਭੀਰ ਹਾਲਤ 'ਚ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ, ਜਦਕਿ 7 ਹੋਰ ਲੋਕਾਂ ਦੀ ਮੌਤ ਹੋ ਗਈ।

  • हनुमानगढ़ जिले में कार और ट्रोले की टक्कर से हुए भीषण सड़क हादसे के कारण हुई जनहानि अत्यंत दु:खद खबर है ! परमात्मा दिवंगत जनों की आत्मा को शांति प्रदान करें व घायलों को शीघ्र स्वास्थ्य लाभ प्रदान करें !

    — HANUMAN BENIWAL (@hanumanbeniwal) October 28, 2023 " class="align-text-top noRightClick twitterSection" data=" ">

ਸਾਂਸਦ ਹਨੂੰਮਾਨ ਬੇਨੀਵਾਲ ਨੇ ਜਤਾਇਆ ਦੁੱਖ: ਇਸ ਘਟਨਾ ਨੂੰ ਲੈਕੇ ਨਾਗੌਰ ਦੇ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਨੇ ਦੁੱਖ ਪ੍ਰਗਟ ਕੀਤਾ ਹੈ। ਬੈਨੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਹੈ ਕਿ,'ਹਨੂੰਮਾਨਗੜ੍ਹ ਜ਼ਿਲ੍ਹੇ 'ਚ ਕਾਰ ਅਤੇ ਟਰਾਲੇ ਦੀ ਟੱਕਰ ਕਾਰਨ ਹੋਏ ਭਿਆਨਕ ਸੜਕ ਹਾਦਸੇ 'ਚ ਜਾਨੀ ਨੁਕਸਾਨ ਬਹੁਤ ਹੀ ਦੁਖਦਾਈ ਖਬਰ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਜ਼ਖਮੀਆਂ ਨੂੰ ਜਲਦੀ ਠੀਕ ਕਰੇ।'

ETV Bharat Logo

Copyright © 2025 Ushodaya Enterprises Pvt. Ltd., All Rights Reserved.