ETV Bharat / bharat

ਪੈਟਰੋਲ ਪੰਪ 'ਤੇ ਕਾਰ ਨੇ 2 ਲੋਕਾਂ ਨੂੰ ਕੁਚਲਿਆ, ਮੰਜ਼ਰ CCTV 'ਚ ਕੈਦ - ਖੌਫਨਾਕ ਮੰਜ਼ਰ CCTV ਚ ਕੈਦ

ਫਰੀਦਾਬਾਦ ਤੋਂ ਸੜਕ ਹਾਦਸੇ (road accident) ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਸਕਾਰਪੀਓ ਕਾਰ ਚਾਲਕ ਨੇ ਪੈਟਰੋਲ ਪੰਪ 'ਤੇ ਡਿਵਾਈਡਰ ਨੂੰ ਤੋੜ ਦਿੱਤਾ ਅਤੇ ਇਸ ਦੌਰਾਨ 2 ਵਿਅਕਤੀਆਂ ਨੂੰ ਆਪਣੀ ਚਪੇਟ ਚ ਲੈ ਲਿਆ।

ਤੇਜ਼ ਰਫਤਾਰ ਦਾ ਖੌਫਨਾਕ ਮੰਜ਼ਰ CCTV ਚ ਕੈਦ
ਤੇਜ਼ ਰਫਤਾਰ ਦਾ ਖੌਫਨਾਕ ਮੰਜ਼ਰ CCTV ਚ ਕੈਦ
author img

By

Published : May 31, 2021, 10:42 PM IST

ਫਰੀਦਾਬਾਦ: ਬੜਖਲ ਚੌਕ ਸਥਿਤ ਪੈਟਰੋਲ ਪੰਪ 'ਤੇ ਅੱਜ ਸਵੇਰੇ ਇਕ ਤੇਜ਼ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇਸ ਹਾਦਸੇ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ' ਚ ਕੈਦ ਹੋ ਗਈਆਂ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁਝ ਲੋਕ ਪੈਟਰੋਲ ਪੰਪ ਦੇ ਕੋਲ ਬੈਠੇ ਸਨ ਅਤੇ ਤਦ ਇੱਕ ਤੇਜ਼ ਰਫਤਾਰ ਸਕਾਰਪੀਓ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਪੈਟਰੋਲ ਪੰਪ 'ਤੇ ਕਾਰ ਨੇ 2 ਲੋਕਾਂ ਨੂੰ ਕੁਚਲਿਆ, ਮੰਜ਼ਰ CCTV 'ਚ ਕੈਦ

ਇੱਕ ਦੀ ਮੌਤ, 1 ਜ਼ਖਮੀ

ਟੱਕਰ ਤੋਂ ਬਾਅਦ ਦੋ ਵਿਅਕਤੀ ਕਾਰ ਦੇ ਅੱਗੇ ਡਿੱਗ ਗਏ ਤੇ ਇਸ ਦੌਰਾਨ ਕਾਰ ਚਾਲਕ ਨੇ ਦੋਵਾਂ ਵਿਅਕਤੀਆਂ ਨੂੰ ਆਪਣੀ ਕਾਰ ਥੱਲੇ ਕੁਚਲ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।ਇਸ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ। ਜਿਸ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।

ਮੁਲਜ਼ਮ ਦੀ ਭਾਲ ਜਾਰੀ

ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਇਸਦੇ ਨਾਲ ਹੀ ਸੀਸੀਟੀਵੀ ਫੁਟੇਜ ਨੂੰ ਵੀ ਕਬਜੇ ਚ ਲੈ ਲਿਆ ਹੈ ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਜਦੋਂ ਮਜਨੂੰ ਇੰਜੀਨੀਅਰ (Majnu Engineer) ਪਹੁੰਚਿਆ ਪਾਕਿਸਤਾਨ ਦੀ ਜੇਲ੍ਹ

ETV Bharat Logo

Copyright © 2025 Ushodaya Enterprises Pvt. Ltd., All Rights Reserved.